ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1693 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 24 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 36083 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 12460 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 920 ਲੋਕਾਂ ਦੀ ਮੌਤ ਹੋਈ ਹੈ।
ਦਿਨ ਸ਼ਨੀਵਾਰ ਨੂੰ ਜੋ ਨਵੇਂ 1693 ਮਾਮਲੇ ਆਏ ਹਨ, ਉਨ੍ਹਾਂ ਵਿੱਚ 462 ਲੁਧਿਆਣਾ, 208 ਜਲੰਧਰ, 86 ਅੰਮ੍ਰਿਤਸਰ, 117 ਪਟਿਆਲਾ, 68 ਸੰਗਰੂਰ, 114 ਮੋਹਾਲੀ, 62 ਬਠਿੰਡਾ, 39 ਗੁਰਦਾਸਪੁਰ, 111 ਫਿਰੋਜ਼ਪੁਰ,64 ਮੋਗਾ, 29 ਹੁਸ਼ਿਆਰਪੁਰ, 1 ਪਠਾਕਨੋਟ, 52 ਬਰਨਾਲਾ, 59 ਫ਼ਤਿਹਗੜ੍ਹ ਸਾਹਿਬ, 8 ਕਪੂਰਥਲਾ, 54 ਫ਼ਰੀਦਕੋਟ, 7 ਤਰਨਤਾਰਨ, 34 ਰੋਪੜ, 38 ਫ਼ਾਜ਼ਿਲਕਾ, 10 ਐੱਸਬੀਐੱਸ, 46 ਮੁਕਤਸਰ ਸਾਹਿਬ ਅਤੇ 24 ਮਾਨਸਾ ਤੋਂ ਸ਼ਾਮਲ ਹਨ।