ਪੰਜਾਬ

punjab

ETV Bharat / state

Coronavirus:ਪੰਜਾਬ 'ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, ਹੁਣ ਪੌਜ਼ੇਟਿਵਿਟੀ ਦਰ ਹੋਈ 5.12 ਫੀਸਦ - ਕੋਰੋਨਾ ਦੀ ਰਫਤਾਰ ਮੱਠੀ

ਜਾਣਕਾਰੀ ਦੇ ਅਨੁਸਾਰ ਪੰਜਾਬ 'ਚ ਮੌਤ ਦਰ (Death rate) 24 ਫੀਸਦ ਹੈ। ਜੋ ਅਜੇ ਵੀ ਸਿਹਤ ਵਿਭਾਗ ਲਈ ਚਿੰਤਾ ਬਣੀ ਹੋਈ ਹੈ। ਅੰਕੜਿਆਂ ਅਨੁਸਾਰ ਪੰਜਾਬ 'ਚ ਨਵੇਂ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ ਘਟ(Corona slowed in Punjab) ਰਹੀ ਹੈ।

Coronavirus:
Coronavirus:

By

Published : May 30, 2021, 7:36 AM IST

ਚੰਡੀਗੜ੍ਹ: ਸੂਬੇ 'ਚ ਹੁਣ ਕੋਰੋਨਾ ਦੀ ਰਫਤਾਰ ਮੱਠੀ ਪੈਂਦੀ (Corona slowed in Punjab)ਨਜ਼ਰ ਆ ਰਹੀ ਹੈ। ਪੰਜਾਬ 'ਚ ਨਵੇਂ ਕੋਰੋਨਾ ਕੇਸਾਂ 'ਚ ਲਗਾਤਾਰ ਕਮੀ ਆਉਣ ਲੱਗੀ ਹੈ। ਅੰਕੜਿਆਂ ਮੁਤਾਬਕ 16 ਦਿਨਾਂ ਅੰਦਰ ਕੋਵਿਡ ਪੌਜ਼ੇਟਿਵਿਟੀ ਰੇਟ 13.51 ਫੀਸਦ ਤੋਂ ਘਟਕੇ 5.12 ਫੀਸਦ ਤੇ ਆ ਗਈ ਹੈ।

ਜਾਣਕਾਰੀ ਦੇ ਅਨੁਸਾਰ ਪੰਜਾਬ 'ਚ ਮੌਤ ਦਰ 24 ਫੀਸਦ ਹੈ। ਜੋ ਅਜੇ ਵੀ ਸਿਹਤ ਵਿਭਾਗ ਲਈ ਚਿੰਤਾ ਬਣੀ ਹੋਈ ਹੈ। ਅੰਕੜਿਆਂ ਅਨੁਸਾਰ ਪੰਜਾਬ 'ਚ ਨਵੇਂ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ ਘਟ ਰਹੀ ਹੈ। 12 ਮਈ ਨੂੰ ਇਕੋ ਦਿਨ ਵਿੱਚ 8,000 ਮਾਮਲੇ ਸਾਹਮਣੇ ਆਏ ਸੀ ਜਦਕਿ 28 ਮਈ ਨੂੰ ਇਹ ਘਟਕੇ 4,000 ਤੋਂ ਘੱਟ ਰਹਿ ਗਏ।ਇਸੇ ਤਰਾਂ ਬੀਤੀ 8 ਮਈ ਨੂੰ ਸਭ ਤੋਂ ਵੱਧ ਇਕੋ 'ਚ ਦਿਨ 9,100 ਤਾਜ਼ਾ ਕੇਸ ਦਰਜ ਹੋਏ ਸੀ।

ਅੰਕੜਿਆਂ ਮੁਤਾਬਕ ਸੂਬੇ ਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ ਵੀ 12 ਮਈ ਨੂੰ 79,963 ਤੋਂ 28 ਮਈ ਨੂੰ ਘੱਟ ਕੇ 44,964 ਹੋ ਗਈ ਹੈ।

ਇਹ ਵੀ ਪੜੋ:Delhi Lockdown: ਦੇਸ਼ ਦੀ ਰਾਜਧਾਨੀ ਦਿੱਲੀ ’ਚ 7 ਜੂਨ ਤੱਕ ਲੌਕਡਾਊਨ ਰਹੇਗਾ ਲਾਗੂ

ABOUT THE AUTHOR

...view details