ਪੰਜਾਬ

punjab

ETV Bharat / state

ਕੋਰੋਨਾ ਨੇ ਚੌਪਟ ਕੀਤਾ 'ਘੁਮਿਆਰਾ' ਦਾ ਕੰਮ - festival

ਮਿੱਟੀ ਨਾਲ ਮਿੱਟੀ ਹੋਣ ਵਾਲਾ ਘੁਮਿਆਰ ਇੱਕ ਕਲਾਕਾਰ ਦੀ ਤਰ੍ਹਾਂ ਹੁੰਦਾ ਹੈ। ਕੋਰੋਨਾ ਦਾ ਅਸਰ ਇਨ੍ਹਾਂ ਮਿੱਟੀ ਦੀਆਂ ਚੀਜ਼ਾਂ ਬਣਾਉਣ ਵਾਲਿਆਂ 'ਤੇ ਵੀ ਪਿਆ ਹੈ। ਅੱਜ ਇਹ ਕਲਾਕਾਰ ਕੋਰੋਨਾ ਦੀ ਮਾਰ ਸਹਿ ਰਿਹਾ ਹੈ ਤੇ ਤਿਉਹਾਰਾਂ 'ਤੇ ਆਸ ਲਾਈ ਬੈਠਾ ਹੈ।

ਫ਼ੋਟੋ
ਫ਼ੋਟੋ

By

Published : Oct 30, 2020, 12:35 PM IST

Updated : Oct 30, 2020, 2:37 PM IST

ਚੰਡੀਗੜ੍ਹ: ਮਿੱਟੀ ਨਾਲ ਮਿੱਟੀ ਹੋਣ ਵਾਲਾ ਘੁਮਿਆਰ ਇੱਕ ਕਲਾਕਾਰ ਦੀ ਤਰ੍ਹਾਂ ਹੁੰਦਾ ਹੈ। ਜਿਸ ਗਿੱਲੀ ਮਿੱਟੀ ਤੋਂ ਅਕਸਰ ਲੋਕ ਤਿੱਲਕ ਕੇ ਡਿੱਗ ਜਾਂਦੇ ਹਨ, ਉਸ ਮਿੱਟੀ ਨੂੰ ਹੀ ਘੁਮਿਆਰ ਕਈ ਆਕਾਰ ਤੇ ਕਲਾਕ੍ਰੀਤੀਆਂ 'ਚ ਬਦਲ ਦਿੰਦਾ ਹੈ। ਪਰ ਅੱਜ ਇਹ ਕਲਾਕਾਰ ਕੋਰੋਨਾ ਦੀ ਮਾਰ ਸਹਿ ਰਿਹਾ ਹੈ ਤੇ ਤਿਉਹਾਰਾਂ 'ਤੇ ਆਸ ਲਾਈ ਬੈਠਾ ਹੈ। ਅਜਿਹੇ ਹੀ ਕੁਝ ਕਲਾਕਾਰ ਚੰਡੀਗੜ੍ਹ ਵਿੱਚ ਹਨ।

ਹਰ ਕੰਮ ਇੱਕੇ ਦੂਜੇ ਨਾਲ ਜੁੜੇ ਹੋਏ ਹਨ, ਜੇਕਰ ਲੋਕਾਂ ਦੀ ਕਮਾਈ ਹੋਵੇਗੀ ਤਾਂ ਹੀ ਲੋਕ ਬਜ਼ਾਰ 'ਚ ਜਾ ਕੇ ਖ਼ਰੀਦ ਕਰਨਗੇ। ਕੋਰੋਨਾ ਦਾ ਅਸਰ ਇਨ੍ਹਾਂ ਮਿੱਟੀ ਦੀਆਂ ਚੀਜ਼ਾਂ ਬਣਾਉਣ ਵਾਲੀਆਂ 'ਤੇ ਵੀ ਪਿਆ ਤੇ ਇਨ੍ਹਾਂ ਦੇ ਰੇਟਾਂ 'ਚ ਇਜਾਫ਼ਾ ਹੋਇਆ। ਘੁਮਿਆਰ ਅਮਰਦੀਪ ਨੇ ਦੱਸਿਆ ਕਿ ਤਾਲਾਬੰਦੀ ਨੇ ਕੰਮ ਤੇ ਵਿੱਤੀ ਕਮਰ ਤੋੜ ਕੇ ਰੱਖ ਦਿੱਤੀ ਹੈ। ਖ਼ਰੀਦ ਕਰਨ ਵਾਲੇ ਗਾਹਕਾਂ ਦੀ ਗਿਣਤੀ ਬਹੁਤ ਘੱਟ ਹੈ।

ਵੀਡੀਓ

ਕਲਾ ਦੀ ਹੌਂਸਲਾ ਅਫਜ਼ਾਈ ਹੋਵੇਗੀ ਤਾਂ ਹੀ ਕਲਾਕਾਰ ਆਪਣੀ ਕਲਾ ਨੂੰ ਹੋਰ ਨਿਖਾਰੇਗਾ। ਇਨ੍ਹਾਂ ਘੁਮਿਆਰਾਂ ਦੀਆਂ ਦੁਕਾਨਾਂ ਸ਼ਹਿਰੋਂ ਦੂਰ ਹਨ ਜਿਸ ਕਰਕੇ ਗਾਹਕ ਇੰਨੀ ਦੂਰ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਜਿਵੇਂ ਵੱਖ-ਵੱਖ ਚੀਜ਼ਾਂ ਦੇ ਅਲਗ-ਅਲਗ ਬਾਜ਼ਾਰ ਹੁੰਦੇ ਹਨ ਉਸੇ ਤਰ੍ਹਾਂ ਘੁਮਿਆਰਾਂ ਲਈ ਵੀ ਕੋਈ ਵੱਖਰਾ ਬਾਜ਼ਾਰ ਹੋਣਾ ਚਾਹੀਦਾ ਤਾਂ ਕਿ ਉਨ੍ਹਾਂ ਦੀ ਬਿਕਰੀ ਵਿੱਚ ਇਜਾਫ਼ਾ ਹੋ ਸਕੇ। ਦੱਸ ਦਈਏ ਕਿ ਸ਼ਹਿਰੋਂ ਦੂਰ ਹੋਣ ਕਰਕੇ ਵੀ ਗਾਹਕ ਘੱਟ ਆਉਂਦੇ ਹਨ।

ਤਿਉਹਾਰਾਂ ਤੋਂ ਆਸ ਘੁਮਿਆਰਾਂ ਨੂੰ

ਕੋਰੋਨਾ ਦੀ ਮਹਾਂਮਾਰੀ ਨੇ ਤਿਉਹਾਰਾਂ ਦੇ ਰੰਗ ਫਿੱਕੇ ਕਰ ਦਿੱਤੇ ਹਨ। ਜਿਉਂ-ਜਿਉਂ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਇਨ੍ਹਾਂ ਦੀ ਆਸ ਵੱਧ ਰਹੀ ਹੈ ਕਿ ਸ਼ਾਇਦ ਆਉਂਦੇ ਤਿਉਹਾਰ ਕੋਈ ਚੰਗਾ ਸੁਨੇਹਾ ਲੈ ਕੇ ਆਉਣ।

Last Updated : Oct 30, 2020, 2:37 PM IST

ABOUT THE AUTHOR

...view details