BBC Documentary Controversy: PU ਵਿੱਚ ਡਾਕੂਮੈਂਟਰੀ ਨੂੰ ਲੈਕੇ ਹੰਗਾਮਾ, ਅਧਿਕਾਰੀਆਂ ਨੇ ਕਰਵਾਈ ਬੰਦ ਚੰਡੀਗੜ੍ਹ: ਪੂਰੇ ਦੇਸ਼ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤੇ ਬਣੀ ਬੀਬੀਸੀ ਦੀ ਵਿਵਾਦਿਤ ਡਾਕੂਮੈਂਟਰੀ ਦੇ ਵਿਰੋਧ ਦਾ ਸੇਕ ਹੁਣ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਤੱਕ ਵੀ ਪਹੁੰਚ ਚੁੱਕਾ ਹੈ। ਦੱਸ ਦਈਏ ਕਿ ਵਿਦਿਆਰਥੀ ਯੂਨੀਅਨ NSUI ਚੰਡੀਗੜ੍ਹ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਵਿੱਚ ਚਲਾਈ ਗਈ ਮੋਦੀ ਦੀ ਵਿਵਾਦਿਤ ਬੀਬੀਸੀ ਡਾਕੂਮੈਂਟਰੀ ਨੂੰ ਅੱਧੇ ਸਮੇਂ ਤੋਂ ਬਾਅਦ PU ਅਧਿਕਾਰੀਆਂ ਵੱਲੋਂ ਰੋਕ ਦਿੱਤਾ ਗਿਆ ਹੈ।
ਪੁਲਿਸ ਨਾਲ ਝੜਪ:ਦੱਸ ਦਈਏ ਕਿ ਵਿਦਿਆਰਥੀਆਂ ਨੂੰ ਰੋਕਣ ਆਈ ਪੁਲਿਸ ਨਾਲ ਵਿਦਿਆਰਥੀ ਝਗੜ ਪਏ ਅਤੇ ਪੁਲਿਸ ਤੋਂ ਵੀਡੀਓ ਨੂੰ ਰੋਕਣ ਦਾ ਕਾਰਣ ਪੁੱਛਣ ਲੱਗੇ। ਇਸ ਤੋਂ ਮਗਰੋਂ ਵਿਦਿਆਰਥੀਆਂ ਨੂੰ ਸਮਝਾ ਕੇ ਪੁਲਿਸ ਮੁਲਾਜ਼ਮਾਂ ਨੇ ਸ਼ਾਂਤ ਕਰਵਾਇਆ ਅਤੇ ਬੀਬੀਸੀ ਡਾਕੂਮੈਂਟਰੀ ਨੂੰ ਬੰਦ ਕਰਵਾਇਆ।
ਕਈ ਸੋਸ਼ਲ ਮੀਡੀਆ ਸਾਈਟਸ ਨੂੰ ਵੀ ਕੀਤਾ ਜਾ ਚੁੱਕਾ ਹੈ ਬਲਾਕ:ਇਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਡਾਕੂਮੈਂਟਰੀ ਨਾਲ ਸਬੰਧਤ ਟਵੀਟ ਅਤੇ ਵੀਡੀਓਸ ਸਾਂਝਾ ਕਰਨ ਵਾਲੇ ਚੈਨਲਸ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮਤਾਬਿਕ ਕੇਂਦਰ ਸਰਕਾਰ ਨੇ ਟਵਿੱਟਰ ਨੂੰ ਯੂਟਿਊਬ ਲਿੰਕਸ ਨਾਲ ਸਬੰਧਤ 50 ਤੋਂ ਵੱਧ ਟਵੀਟਸ ਬਲਾਕ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਸਨ।
ਕਿਉਂ ਬਲਾਕ ਕੀਤੇ ਜਾ ਰਹੇ ਹਨ ਡਾਕੂਮੈਂਟਰੀ ਵਿਖਾਉਣ ਵਾਲੇ ਚੈਨਲ: ਭਾਰਤ ਸਰਕਾਰ ਦੇ ਸੂਤਰਾਂ ਅਨੁਸਾਰ ਇਹ ਡਾਕੂਮੈਂਟਰੀ ਨਾਲ ਸਬੰਧਤ ਟਵੀਟਸ ਅਤੇ ਚੈਨਸਲ ਨੂੰ ਇਸ ਲਈ ਲਈ ਹਟਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਡਾਕੂਮੈਂਟਰੀ ਰਾਹੀਂ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਬੀਬੀਸੀ ਡਾਕੂਮੈਂਟਰੀ ਯੂਟਿਊਬ ਚੈਨਲਾਂ ਉੱਤੇ ਅਪਲੋਡ ਕੀਤੀ ਜਾ ਰਹੀ ਹੈ। ਯੁਟਿਊਬ ਅਤੇ ਟਵਿਟਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਡਾਕੂਮੈਂਟਰੀ ਨਾਲ ਸਬੰਧਤ ਸਾਰੇ ਬਲਾਕ ਕਰ ਦਿੱਤੇ ਜਾਣ।
ਇਹ ਵੀ ਪੜ੍ਹੋ:Simarjit Bains got bail: ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਜੇਲ੍ਹ ਵਿੱਚ ਹਨ ਬੰਦ
ਭਾਰਤੀ ਵਿਦੇਸ਼ ਮੰਤਰਾਲੇ ਨੇ ਕੀਤੀ ਆਲੋਚਨਾ: ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਦਾ ਕਹਿਣਾ ਹੈ ਕਿ ਇਸ ਡਾਕੂਮੈਂਟਰੀ ਵਿਚ ਪੀਐਮ ਵਿਰੋਧੀ ਪ੍ਰਾਪੇਗੰਡਾ ਵਿਖਾਇਆ ਜਾ ਰਿਹਾ ਹੈ।ਰਿਪੋਰਟਾਂ ਮੁਤਾਬਿਕ ਬੀਬੀਸੀ ਡਾਕੂਮੈਂਟਰੀ ਵਿਚ ਬ੍ਰਿਿਟਸ਼ ਵਿਭਾਗ ਵਿਚ ਅਣਪਛਪੀਆਂ ਰਿਪੋਰਟਾਂ, ਧਾਰਮਿਕ ਦੰਗਿਆਂ ਦੌਰਾਨ ਮੋਦੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੀ ਹੈ ਇਹਨਾਂ ਦੰਗਿਆਂ ਵਿਚ 1000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ