ਚੰਡੀਗੜ੍ਹ:ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨਾਜ਼ਾਇਜ ਸੰਬੰਧਾਂ ਦੇ ਗੰਭੀਰ ਇਲਜਾਮਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਇਸ ਸੰਬੰਧੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸਦਾ ਗੰਭੀਰ ਨੋਟਿਸ ਲਿਆ ਹੈ। ਬਾਜਵਾ ਨੇ ਬਕਾਇਦਾ ਚਿੱਠੀ ਲਿਖ ਕੇ ਰਾਜਪਾਲ ਕੋਲੋਂ ਮੰਗ ਕੀਤੀ ਹੈ ਕਿ ਘਈ ਨੂੰ ਬਿਨਾਂ ਦੇਰੀ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਇਸ ਸੰਬੰਧੀ ਉਨ੍ਹਾਂ ਸਾਰਾ ਵਿਸਥਾਰ ਵੀ ਰਾਜਪਾਲ ਨੂੰ ਲਿਖੀ ਚਿੱਠੀ ਵਿੱਚ ਦੱਸਿਆ ਹੈ।
ਵਿਨੋਦ ਘਈ ਉੱਤੇ ਤੰਗ ਕਰਨ ਦੇ ਇਲਜਾਮ :ਦਰਅਸਲ ਐਡਵੋਕੇਟ ਜਨਰਲ ਵਿਨੋਦ ਘਈ ਉੱਤੇ ਦਿੱਲੀ ਦੀ ਰਹਿਣਾ ਵਾਲੀ ਇਕ ਲੜਕੀ ਨੇ ਵੀਡੀਓ ਜਾਰੀ ਕਰਕੇ ਗੰਭੀਰ ਇਲਜਾਮ ਲਗਾਏ ਹਨ। ਲੜਕੀ ਨੇ ਕਿਹਾ ਕਿ ਉਸਦੀ ਸਗੀ ਭੈਣ ਦੇ ਘਈ ਨਾਲ ਨਾਜਾਇਜ ਸੰਬੰਧ ਹਨ ਅਤੇ ਇਸ ਕਾਰਨ ਉਸਦੇ ਪਿਤਾ ਦੀ ਜਾਨ ਨੂੰ ਖਤਰਾ ਹੈ। ਘਈ ਉੱਤੇ ਤੰਗ ਪਰੇਸ਼ਾਨ ਕਰਨ ਦੇ ਵੀ ਇਲਜਾਮ ਹਨ। ਲੜਕੀ ਨੇ ਕਿਹਾ ਕਿ ਘਈ ਦੇ ਦਬਾਅ ਵਿੱਚ ਆਈ ਉਸਦੀ ਭੈਣ ਕੋਈ ਗਲਤ ਕਦਮ ਚੁੱਕ ਸਕਦੀ ਹੈ ਅਤੇ ਉਸਦੇ ਪਿਤਾ ਜੋ ਇਕ ਵੱਡੇ ਸਰਕਾਰੀ ਅਹੁਦੇ ਤੋਂ ਸੇਵਾਮੁਕਤ ਹਨ, ਉਹ ਵੀ ਖੁਦਕੁਸ਼ੀ ਵਰਗਾ ਕਦਮ ਚੁੱਕ ਸਕਦੇ ਹਨ। ਲੜਕੀ ਦੀ ਕਰੀਬ ਅੱਧੇ ਘੰਟੇ ਦੀ ਇਸ ਵੀਡੀਓ ਵਿੱਚ ਕਈ ਹੋਰ ਵੀ ਇਲਜਾਮ ਹਨ। ਇਸ ਤੋਂ ਬਾਅਦ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਿਆ ਹੈ। ਦੂਜੇ ਪਾਸੇ ਇਹ ਅਫਵਾਹਾਂ ਵੀ ਹਨ ਕਿ ਇਹ ਐਡਵੋਕੇਟ ਜਨਰਲ ਵਰਗੇ ਅਹਿਮ ਅਹੁਦੇ ਦੀ ਜਿੰਮੇਦਾਰੀ ਵੀ ਘਈ ਦੇ ਹੱਥੋਂ ਖੁਸ ਸਕਦੀ ਹੈ।