ਚੰਡੀਗੜ੍ਹ: ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਵੀ ਜ਼ਾਹਰ ਕੀਤਾ ਕਿ ਕਿਸਾਨ ਭਵਨ ਕੀਤੀ ਆਲ ਪਾਰਟੀ ਮੀਟਿੰਗ ਦੇ ਸੈਮੀਨਾਰ ਵਿੱਚ ਦਰਿਆਈ ਪਾਣੀ ਕਿਸਾਨੀ ਦੇ ਮੁੱਦੇ ਅਤੇ ਐੱਸ.ਵਾਈ.ਐੱਲ ਦਾ ਮੁੱਦਾ ਅਹਿਮ ਤੌਰ 'ਤੇ ਚਰਚਾ ਵਿੱਚ ਲਿਆਂਦਾ ਗਿਆ ਹੈ। ਉੱਥੇ ਹੀ ਅਕਾਲੀ ਦਲ ਪਾਰਟੀ ਤੋਂ ਦਲਜੀਤ ਚੀਮਾ ਨੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਵਲੋਂ ਕਿਸਾਨ ਲਈ 'ਆਲ ਪਾਰਟੀ' ਮੀਟਿੰਗ ਵਿੱਚ ਸ਼ਾਮਲ ਨਾ ਹੋਣਾ ਮੰਦਭਾਗਾਂ ਦੱਸਿਆ।
ਦਰਅਸਲ ਚਾਰ ਘੰਟੇ ਤੋਂ ਵੱਧ ਚੱਲੀ ਇਸ 'ਆਲ ਪਾਰਟੀ' ਮੀਟਿੰਗ ਵਿੱਚ ਕਾਂਗਰਸ ਨੂੰ ਛੱਡ ਅਕਾਲੀ ਦਲ ਤੋਂ ਦਲਜੀਤ ਚੀਮਾ, ਆਮ ਆਦਮੀ ਪਾਰਟੀ ਤੋਂ ਕੁਲਤਾਰ ਸੰਧਵਾਂ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ, ਭਾਜਪਾ ਦੇ ਹਰਜੀਤ ਗਰੇਵਾਲ ਅਤੇ ਹੋਰ ਸੂਬਿਆਂ ਦੇ ਕਿਸਾਨ ਅਹੁਦੇਦਾਰ ਮੌਜੂਦ ਰਹੇ।ਕਿਸਾਨ ਲਈ ਕੀਤੀ ਗਈ 'ਆਲ ਪਾਰਟੀ' ਬੈਠਕ ਵਿੱਚ 1955 ਦਾ ਫ਼ੈਸਲਾ ਜੋ ਕਿ ਐੱਸ.ਵਾਈ.ਐੱਲ ਮੁੱਦੇ 'ਤੇ ਪੰਜਾਬ ਦੇ ਹੱਕ ਵਿੱਚ ਸੀ, ਉਸ ਉੱਤੇ ਚਰਚਾ ਕੀਤੀ ਗਈ। ਉਸ ਤੋਂ ਬਾਅਦ 1978 ਤੇ 1981ਦਾ ਫ਼ੈਸਲਾ ਅਤੇ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਨੂੰ ਕਿਵੇਂ ਪਾਣੀ ਦੀ ਤ੍ਰਾਸਦੀ ਤੋਂ ਬਾਹਰ ਕੱਢਿਆ ਜਾਵੇਗਾ, ਇਸ ਉੱਤੇ ਵੀ ਚਰਚਾ ਕੀਤੀ ਗਈ। ਰਾਜਨੀਤਕ ਮਦਦ ਕਿਸਾਨੀ ਨੂੰ ਮਿਲ ਸਕੇ,ਇਸ ਬਾਰੇ ਵੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ।