ਪੰਜਾਬ

punjab

ETV Bharat / state

ਪ੍ਰਤਾਪ ਬਾਜਵਾ ਬੋਲੇ- ਖਹਿਰਾ ਨਾਲ ਹੋ ਰਹੀ 'ਬਦਲਾਖੋਰੀ', ਆਪ ਨੂੰ ਇਸ ਦੇ ਭੁਗਤਣੇ ਪੈਣਗੇ ਨਤੀਜੇ - ਪੰਜਾਬ ਕਾਂਗਰਸ

Partap Bajwa On CM Mann: ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਵੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਪ੍ਰਤਾਪ ਬਾਜਵਾ ਬਾਹਰ ਆਏ, ਤਾਂ ਉਨ੍ਹਾਂ ਨੇ ਮੀਟਿੰਗ ਬਾਰੇ ਤਾਂ ਖਾਸ ਗੱਲ ਨਹੀਂ ਕੀਤੀ, ਪਰ ਸੁਖਪਾਲ ਖਹਿਰਾ ਨੂੰ ਲੈ ਕੇ, ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਹ ਜੋ ਕਰ ਰਹੇ ਹਨ, ਇਸ ਨਾਲ ਉਹ ਰਾਜਨੀਤਕ ਸੰਕਟ ਵਿੱਚ ਫਸਣਗੇ।

Partap Bajwa On CM Mann
Partap Bajwa On CM Mann

By ETV Bharat Punjabi Team

Published : Jan 10, 2024, 4:20 PM IST

ਪ੍ਰਤਾਪ ਬਾਜਵਾ ਬੋਲੇ- ਖਹਿਰਾ ਨਾਲ ਹੋ ਰਹੀ 'ਬਦਲਾਖੋਰੀ'

ਚੰਡੀਗੜ੍ਹ: ਕਾਂਗਰਸ ਦੇ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਇਸ ਸਮੇਂ ਜੇਲ੍ਹ ਵਿੱਚ ਹਨ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਬਦਲਾਖੋਰੀ ਦੇ ਇਲਜ਼ਾਮ 'ਆਪ' ਸਰਕਾਰ ਉੱਤੇ ਲਾਏ ਗਏ। ਦਰਅਸਲ, ਸਾਲ 2015 ਦੇ ਇੱਕ ਨਸ਼ਾ ਤਸਕਰੀ ਮਾਮਲੇ ਵਿੱਚ ਐੱਸਆਈਟੀ ਦੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਭੁਲੱਥ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਭਾਵੇਂ ਜ਼ਮਾਨਤ ਦੇ ਦਿੱਤੀ ਸੀ ਪਰ ਖਹਿਰਾ ਉੱਤੇ ਇੱਕ ਹੋਰ ਮਾਮਲਾ ਕਪੂਰਥਲਾ ਵਿੱਚ ਦਰਜ ਕੀਤਾ ਗਿਆ। ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿੱਚ ਧਾਰਾ 195ਏ ਅਤੇ 506 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੀ ਐਸਐਚਓ ਬਲਜੀਤ ਸਿੰਘ ਨੇ ਪੁਸ਼ਟੀ ਕੀਤੀ ਸੀ। ਇਸ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨੇ ਸਾਧੇ ਹਨ।

ਖਹਿਰਾ ਨਾਲ ਗ਼ਲਤ ਕੀਤਾ ਜਾ ਰਿਹਾ:ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੱਲ ਸੁਖਪਾਲ ਸਿੰਘ ਖਹਿਰਾ ਦੇ ਕੇਸ ਉੱਤੇ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਹੋਈ ਸੀ ਜਿਸ ਵਿੱਚ ਪੁਲਿਸ ਵੱਲੋਂ ਕਿਹਾ ਗਿਆ ਕਿ ਸਾਡੀ ਇੱਕ ਟੀਮ ਰਾਜਸਥਾਨ ਵਿੱਚ ਇਸ ਸਮੇਂ ਹੈ ਜਿਸ ਤੋਂ ਸਾਨੂੰ ਆਸ ਲੱਗ ਰਹੀ ਹੈ ਕਿ ਇੱਕ ਹੋਰ ਝੂਠਾ ਮੁਕਦਮਾ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਝੂਠੇ ਮੁਕਦਮੇ ਵਿੱਚ ਸੁਖਪਾਲ ਸਿੰਘ ਖਹਿਰ ਦਾ ਨਾਮ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆਂ ਦੇ ਨਾਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਸਿੱਧੇ ਤੌਰ ਉੱਤੇ ਗ਼ਲਤ ਹੈ। ਸਾਰੀ ਪੰਜਾਬ ਕਾਂਗਰਸ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਸਰਕਾਰ ਦੀ ਨਾਕਾਮੀਆਂ ਸਾਹਮਣੇ ਲਿਆਉਣਾ ਹੁੰਦਾ ਹੈ। ਇਸ ਕਰਕੇ ਭਗਵੰਤ ਮਾਨ ਅਜਿਹਾ ਕੰਮ ਨਾ ਕਰਨ। ਦੋਵੇਂ ਪਾਰਟੀਆਂ ਇੰਡੀਆ ਗਠਜੋੜ ਦਾ ਹਿੱਸਾ ਹਨ ਅਤੇ ਆਪਣੇ ਗਠਜੋੜ ਦੇ ਸਾਥੀਆਂ ਉੱਤੇ ਅਜਿਹੀ ਕਾਰਵਾਈ ਨਾ ਕਰਨ।

ਸੀਐਮ ਮਾਨ ਬਦਲੇ ਦੀ ਭਾਵਨਾ ਰੱਖ ਰਹੇ: ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਅਸੀ ਵੀ ਸਰਕਾਰਾਂ ਵਿੱਚ ਰਹਿ ਚੁੱਕੇ ਹਾਂ, ਸਾਡੇ ਵੀ ਪੁਲਿਸ ਅਧਿਕਾਰੀਆਂ ਨਾਲ ਲਿੰਕ ਹਨ। ਉਨ੍ਹਂ ਦੱਸਿਆ ਕਿ ਕਈ ਕਾਨੂੰਨ ਅਜਿਹੇ ਹਨ, ਜਿਸ ਤਹਿਤ ਜੇਕਰ ਗੈਂਗਸਟਰ ਨਾਲ ਨਾਮ ਜੁੜਦਾ ਹੈ, ਤਾਂ ਸਜ਼ਾ ਸਖ਼ਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਚਾਹੁੰਦੇ ਹਨ ਕਿ ਸੁਖਪਾਲ ਖਹਿਰ 6 ਮਹੀਨੇ ਹੋਰ ਅੰਦਰ ਰਹਿਣ, ਤਾਂ ਜੋ ਉਹ ਜੇਲ੍ਹ ਚੋਂ ਬਾਹਰ ਹੀ ਨਾ ਆ ਸਕਣ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਮੁੱਖ ਮੰਤਰੀ ਮਾਨ ਸ਼ਰੇਆਮ ਬਦਲੇ ਦੀ ਭਾਵਨਾ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਾਬ੍ਹ ਅਜਿਹਾ ਨਾ ਕਰੋ।

ਆਪ ਜਮਾਤ ਰਾਜਨੀਤਕ ਸੰਕਟ ਵਿੱਚ ਫਸੇਗੀ:ਪ੍ਰਤਾਪ ਬਾਜਵਾ ਨੇ ਕਿਹਾ ਕਿ ਪੁਲਿਸ ਜਨਤਾ ਦੇ ਚੁਣੇ ਹੋਏ ਇੱਕ ਨੁਮਾਇੰਦੇ ਨਾਲ ਇੱਸ ਹੱਦ ਤੱਕ ਜਾ ਸਕਦੀ ਹੈ, ਤਾਂ ਆਮ ਆਦਮੀ ਦਾ ਕੀ ਬਣੇਗਾ। ਕੀ ਉਸ ਨੂੰ ਸਹੀ ਮਾਇਨੇ ਵਿੱਚ ਇਨਸਾਫ ਮਿਲੇਗਾ। ਉਨ੍ਹਾਂ ਕਿਹਾ ਇਹ ਲੋਕਤੰਤਰ ਦਾ ਘਾਣ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਸੁਖਪਾਲ ਖਹਿਰਾ ਨਾਲ ਅਜਿਹਾ ਕਰਕੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਰਾਜਨੀਤਕ ਸੰਕਟ ਵਿੱਚ ਫੱਸ ਸਕਦੇ ਹੋ। ਇਸ ਲਈ ਅਜਿਹੀਆਂ ਕਾਰਵਾਈਆਂ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਸਿਆਸੀ ਨੇਤਾ ਨੂੰ ਤੁਸੀਂ ਕ੍ਰਿਮਨਲ ਬਣਾ ਰਹੇ ਹੋ, ਅਜਿਹਾ ਵਰਤਾਰਾ ਸਿਰਜਣਾ ਗ਼ਲਤ ਹੈ।

ABOUT THE AUTHOR

...view details