ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਫਿਰੋਜ਼ਪੁਰ ਪੁਲਿਸ (Ferozepur Police) ਨੇ ਸਵੇਰੇ 5 ਵਜੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਨੂੰ ਸਵੇਰੇ ਉਸ ਵੇਲੇ ਘਰੋਂ ਚੁੱਕ ਲਿਆ ਜਦੋਂ ਉਹ ਸੁੱਤਾ ਪਿਆ ਸੀ। ਉਸ ਖ਼ਿਲਾਫ਼ ਬੀਡੀਪੀਓ ਦਫ਼ਤਰ ਵਿੱਚ ਧਰਨਾ ਦੇਣ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ। ਜ਼ੀਰਾ ਖੁਦ ਅੱਜ ਰਾਤ ਗ੍ਰਿਫਤਾਰੀ ਦਾ ਐਲਾਨ ਕਰਨ ਜਾ ਰਹੇ ਸਨ।
Kulbir Singh Zira Arrested: ਕਾਂਗਰਸ ਦਾ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਗ੍ਰਿਫ਼ਤਾਰ, ਤੜਕੇ ਘਰ ਜਾਕੇ ਪੁਲਿਸ ਨੇ ਕੀਤੀ ਕਾਰਵਾਈ - Kulbir Singh Zira Arrested in Ferozepur
Former Congress MLA Kulbir Singh Zira arrested: ਫਿਰੋਜ਼ਪੁਰ ਵਿੱਚ ਪੁਲਿਸ ਨੇ ਐਕਸ਼ਨ ਕਰਦਿਆਂ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨੂੰ ਉਸ ਦੇ ਘਰ ਤੋਂ ਤੜਕੇ ਸਵੇਰੇ ਪੰਜ ਵਜੇ ਗ੍ਰਿਫ਼ਤਾਰ ਕਰ ਲਿਆ। ਜ਼ੀਰਾ ਉੱਤੇ ਬੀਡੀਪੀਓ ਦਫ਼ਤਰ ਵਿੱਚ ਧਰਨਾ ਦੇਣ ਅਤੇ ਕੰਮ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। (Kulbir Singh Zira Arrested)
Published : Oct 17, 2023, 9:29 AM IST
|Updated : Oct 17, 2023, 10:25 AM IST
ਘਰ ਤੋਂ ਜ਼ੀਰਾ ਦੀ ਗ੍ਰਿਫ਼ਤਾਰੀ:ਜ਼ਿਕਰਯੋਗ ਹੈ ਕਿ ਜ਼ੀਰਾ ਨੇ ਸਰਪੰਚਾਂ ਦੀਆਂ ਮੰਗਾਂ ਨੂੰ ਲੈ ਕੇ ਬੀਡੀਪੀਓ ਜ਼ੀਰਾ ਦਫ਼ਤਰ ਅੱਗੇ ਧਰਨਾ ਦਿੱਤਾ ਸੀ। ਸਥਾਨਕ ਬੀਡੀਪੀਓ ਨੇ ਇਲਜ਼ਾਮ ਲਾਇਆ ਕਿ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਾਥੀਆਂ ਸਮੇਤ ਉਨ੍ਹਾਂ ਦੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਸਾਰੇ ਕਮਰਿਆਂ ’ਤੇ ਕਬਜ਼ਾ ਕਰ ਲਿਆ ਅਤੇ ਉੱਥੇ ਪਏ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ। ਪੁਲਿਸ ਨੇ ਕੁਲਬੀਰ ਸਿੰਘ ਜ਼ੀਰਾ ਸਮੇਤ 80 ਵਿਅਕਤੀਆਂ ਖ਼ਿਲਾਫ਼ ਕੇਸ ਦਰਜ (Case against 80 persons including Kulbir Zira) ਕੀਤਾ ਸੀ। ਜ਼ੀਰਾ ਨੇ ਐਲਾਨ ਕੀਤਾ ਸੀ ਕਿ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਖੁਦ ਆਪਣੀ ਗ੍ਰਿਫਤਾਰੀ ਫਿਰੋਜ਼ਪੁਰ ਪੁਲਿਸ ਨੂੰ ਸੌਂਪਣਗੇ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਮੰਗਲਵਾਰ ਸਵੇਰੇ ਜ਼ੀਰਾ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ।
- Damage to the paddy crop: ਮਾਨਸਾ ਦੇ ਪਿੰਡ ਘਰਾਗਣਾ 'ਚ ਟੁੱਟਿਆ ਰਜਵਾਹਾ, ਸੈਂਕੜੇ ਏਕੜ ਝੋਨੇ ਦੀ ਪੱਕੀ ਫਸਲ 'ਚ ਭਰਿਆ ਪਾਣੀ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ
- Rain Damaged Crop: ਬੇਮੌਸਮੀ ਬਰਸਾਤ ਨੇ ਆਲੂ ਅਤੇ ਮਟਰ ਦੀ ਫਸਲ ਨੂੰ ਪਾਈ ਮਾਰ, ਕਿਸਾਨਾਂ ਨੂੰ ਸਤਾ ਰਿਹਾ ਸਬਜ਼ੀਆਂ ਦੀ ਫਸਲ ਤਬਾਹ ਹੋਣ ਦਾ ਡਰ
- Rice mill owners strike: ਚੌਲ ਮਿੱਲ ਮਾਲਕਾਂ ਨੇ ਸ਼ੈਲਰਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਸੌਂਪੀਆਂ, ਕਿਹਾ-ਕੇਂਦਰ ਅਤੇ ਸੂਬਾ ਸਰਕਾਰ ਮਿੱਲਰਾਂ ਨੂੰ ਬਰਬਾਦ ਕਰਨ 'ਤੇ ਤੁਲੀਆਂ
ਕੁੱਝ ਦਿਨ ਪਹਿਲਾਂ ਹੋਇਆ ਸੀ ਮਾਮਲਾ ਦਰਜ: ਦੱਸ ਦਈਏ ਸਾਬਕਾ ਵਿਧਾਇਕ ਅਤੇ ਮੌਜੂਦਾ ਕਾਂਗਰਸੀ ਆਗੂ ਉੱਤੇ ਸਰਕਾਰੀ ਕੰਮ 'ਚ ਵਿਘਨ (Disruption in government work) ਪਾਉਣ ਤੋਂ ਇਲਾਵਾ ਸਰਕਾਰੀ ਰਿਕਾਰਡ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਹੈ। ਉਨ੍ਹਾਂ ਖ਼ਿਲਾਫ਼ ਇਹ ਇਲਜ਼ਾਮ ਖੁੱਦ ਜ਼ਿਲ੍ਹੇ ਦੇ ਬੀਡੀਪੀਓ ਨੇ ਲਾਇਆ ਸੀ। ਇਸ ਤੋਂ ਬਾਅਦ ਜ਼ੀਰਾ ਖ਼ਿਲਾਫ਼ ਕੁਝ ਦਿਨ ਪਹਿਲਾਂ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਜ਼ੀਰਾ ਆਪਣੇ ਕਈ ਸਮਰਥਕਾਂ ਨਾਲ ਬਲਾਕ ਵਿਕਾਸ ਦਫ਼ਤਰ ਪੁੱਜੇ ਸਨ। ਇੱਥੇ ਜ਼ੀਰਾ ਅਤੇ ਉਸ ਦੇ ਸਮਰਥਕ ਜ਼ਬਰਦਸਤੀ ਸਰਕਾਰੀ ਦਫ਼ਤਰ ਵਿੱਚ ਦਾਖ਼ਲ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਕੰਮ ਵਿੱਚ ਵਿਘਨ ਪਾਇਆ ਅਤੇ ਸਰਕਾਰੀ ਰਿਕਾਰਡ ਨੂੰ ਨੁਕਸਾਨ ਪਹੁੰਚਾਇਆ।