ਬੈਠਕ ਖਤਮ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਣੀ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦਾ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗਾ। ਉਨ੍ਹਾਂ ਕਿਹਾ ਹਰ 6 ਮਹਿਨੇ ਬਾਅਦ ਆਲ ਪਾਰਟੀ ਮੀਟਿੰਗ ਰੱਖੀ ਜਾਵੇਗੀ।
ਪਾਣੀ ਦੇ ਗੰਭੀਰ ਮੁੱਦੇ ਉੱਤੇ ਪੀਐਮ ਮੋਦੀ ਨਾਲ ਮੁਲਾਕਾਤ ਕਰੇਗਾ ਕਾਂਗਰਸ ਦਾ ਵਫਦ: ਕੈਪਟਨ - all party meeting
15:08 January 23
ਆਲ ਪਾਰਟੀ ਮੀਟਿੰਗ ਤੋਂ ਬਾਅਦ ਕੈਪਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ
13:17 January 23
ਪੰਜਾਬ ਭਵਨ 'ਚ ਦਾਖਲ ਨਾ ਹੋਣ ਦੇਣ ਤੇ ਸਿਮਰਜੀਤ ਬੈਂਸ ਨੇ ਜ਼ਾਹਰ ਕੀਤਾ ਰੋਸ
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਪੰਜਾਬ ਭਵਨ 'ਚ ਹੋ ਰਹੀ ਆਲ ਪਾਰਟੀ ਮੀਟਿੰਗ ਵਿੱਚ ਸੱਦਾ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਅੰਦਰ ਦਾਖਲ ਵੀ ਨਹੀਂ ਹੋਣ ਦਿੱਤਾ ਗਿਆ। ਹੁਣ ਉਹ ਪੰਜਾਬ ਭਵਨ ਦੇ ਬਾਹਰ ਬੈਠ ਕੇ ਧਰਨਾ ਦੇ ਰਹੇ ਹਨ। ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨੇ ਵਿੰਨ੍ਹੇ ਅਤੇ ਆਪਣਾ ਰੋਸ ਜ਼ਾਹਰ ਕੀਤਾ।
12:38 January 23
ਸਿਮਰਜੀਤ ਬੈਂਸ ਨੇ ਪੰਜਾਬ ਭਵਨ ਦੇ ਬਾਹਰ ਸਰਕਾਰ ਦਾ ਕੀਤਾ ਵਿਰੋਧ
ਪੰਜਾਬ ਭਵਨ ਦੇ ਬਾਹਰ ਤੈਨਾਤ ਭਾਰੀ ਪੁਲਿਸ ਫੋਰਸ ਦੇ ਨਾਲ ਬੈਂਸ ਭਰਾ ਤਿੱਖੀ ਨੋਕ ਝੋਕ ਕਰਦੇ ਨਜ਼ਰ ਆਏ ਹਾਲਾਂਕਿ ਬੈਂਸ ਪੁਲਿਸ ਅਧਿਕਾਰੀਆਂ ਨੂੰ ਇਹ ਕਹਿੰਦੇ ਦਿਖਾਈ ਦਿੱਤੇ ਕਿ ਉਹ ਬੈਠਕ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਕਿਉਂਕਿ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਪਰ ਪੰਜਾਬ ਭਵਨ ਦੇ ਵਿੱਚ ਜਾਣ ਦਾ ਉਨ੍ਹਾਂ ਕੋਲੇ ਹੱਕ ਹੈ। ਉੱਥੇ ਹੀ ਪੁਲਿਸ ਵੱਲੋਂ ਪੰਜਾਬ ਭਵਨ ਵਿੱਚ ਜਾਣ ਦਾ ਸਿਮਰਜੀਤ ਬੈਂਸ ਕੋਲੋਂ ਸੱਦਾ ਪੱਤਰ ਮੰਗਿਆ ਜਾ ਰਿਹਾ ਹੈ।
12:38 January 23
ਪੁਲਿਸ ਨਾਲ ਬੈਂਸ ਭਰਾਵਾਂ ਦੀ ਹੋਈ ਧੱਕਾਮੁੱਕੀ
ਬੈਂਸ ਭਰਾਵਾਂ ਨੂੰ ਬੈਠਕ ਵਿੱਚ ਜਾਣ ਤੋਂ ਰੋਕੇ ਜਾਣ ਤੋਂ ਬਾਅਦ ਉਨ੍ਹਾਂ ਦੀ ਪੁਲਿਸ ਨਾਲ ਧੱਕਾਮੁੱਕੀ ਹੋ ਗਈ।
12:37 January 23
ਪਾਣੀ ਦਾ ਮੁੱਦਾ ਅਸੀਂ ਚੁੱਕਿਆ, ਸਾਨੂੰ ਹੀ ਮੀਟਿੰਗ ਵਿੱਚ ਨਹੀਂ ਸੱਦਿਆ: ਬਲਵਿੰਦਰ ਬੈਂਸ
ਪਾਣੀਆਂ ਦੇ ਮੁੱਦੇ ਉੱਤੇ ਚੱਲ ਰਹੀ ਸਰਬ ਪਾਰਟੀ ਬੈਠਕ ਦੇ ਵਿੱਚ ਹਿੱਸਾ ਲੈਣ ਦੇ ਲਈ ਬੈਂਸ ਭਰਾਵਾਂ ਦੇ ਵੱਲੋਂ ਪੰਜਾਬ ਭਵਨ ਦੇ ਬਾਹਰ ਪਹੁੰਚਦੇ ਹੀ ਪੁਲਿਸ ਵੱਲੋਂ ਰੋਕ ਲਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪਾਣੀ ਦਾ ਮੁੱਦਾ ਅਸੀਂ ਚੁੱਕਿਆ, ਸਦਨ 'ਚੋਂ ਵਾਕਆਊਟ ਕੀਤਾ ਪਰ ਸਾਨੂੰ ਹੀ ਮੀਟਿੰਗ ਵਿੱਚ ਨਹੀਂ ਸੱਦਿਆ ਗਿਆ।
12:19 January 23
ਐਸਵਾਈਐਲ ਤੇ ਰਾਇਲਟੀ ਦੇ ਮੁੱਦੇ ਸਰਕਾਰ ਅੱਗੇ ਰੱਖਾਂਗੇ: ਅਮਨ ਅਰੋੜਾ
ਆਪ ਵਿਧਾਇਕ ਅਮਨ ਅਰੋੜਾ ਦਾ ਕਹਿਣਾ ਹੈ ਕਿ ਉਹ ਬੈਠਕ ਵਿੱਚ ਪੂਰੀ ਤਿਆਰੀ ਨਾਲ ਆਏ ਹਨ। ਐਸਵਾਈਐਲ ਤੇ ਰਾਇਲਟੀ ਦੇ ਮੁੱਦੇ ਸਰਕਾਰ ਅੱਗੇ ਰੱਖਾਂਗੇ।
12:09 January 23
ਰਾਇਲਟੀ, ਪੰਜ ਏਕੜ ਅਤੇ ਐਸਵਾਈਐਲ ਦੇ ਮੁੱਦੇ ਉੱਤੇ ਏਜੰਡਾ ਸਪਲਾਈ ਹੋਣ ਤੋਂ ਬਾਅਦ ਚਰਚਾ ਕਰਾਂਗੇ: ਚੀਮਾ
ਹਰਪਾਲ ਚੀਮਾ ਦਾ ਕਹਿਣਾ ਹੈ ਕਿ ਰਾਇਲਟੀ, ਪੰਜ ਏਕੜ ਅਤੇ ਐਸਵਾਈਐਲ ਦੇ ਮੁੱਦੇ ਉੱਤੇ ਏਜੰਡਾ ਆਉਣ ਤੋਂ ਬਾਅਦ ਹੀ ਉਨ੍ਹਾਂ ਉੱਤੇ ਚਰਚਾ ਕੀਤੀ ਜਾਵੇਗੀ।
11:46 January 23
ਪਾਣੀ ਦੇ ਮੁੱਦੇ ਉੱਤੇ ਪੰਜਾਬ ਭਵਨ ਵਿੱਚ ਆਲ ਪਾਰਟੀ ਬੈਠਕ ਖਤਮ ਹੋ ਗਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਸਰਬ ਪਾਰਟੀ ਬੈਠਕ ਦੇ ਵਿੱਚ ਮੁੱਖ ਮੰਤਰੀ ਸਣੇ ਕੈਬਿਨੇਟ ਮੰਤਰੀ ਪੰਜਾਬ ਭਵਨ ਪਹੁੰਚੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵੱਲੋਂ ਅਮਨ ਅਰੋੜਾ, ਹਰਪਾਲ ਚੀਮਾ ਅਤੇ ਕੁਲਤਾਰ ਸਿੰਘ ਸੰਧਵਾ ਵੀ ਪਹੁੰਚੇ। ਅਕਾਲੀ ਦਲ ਵੱਲੋਂ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਗਰੇਵਾਲ ਅਤੇ ਬਲਵਿੰਦਰ ਸਿੰਘ ਭੂੰਦੜ ਪਹੁੰਚੇ।