ਪੰਜਾਬ

punjab

ETV Bharat / state

ਲਾਲ ਬਹਾਦੁਰ ਸ਼ਾਸਤਰੀ ਦੀ ਬਰਸੀ ਅੱਜ, ਕੈਪਟਨ ਸਣੇ ਸਮੁੱਚੀ ਕਾਂਗਰਸ ਨੇ ਕੀਤਾ ਯਾਦ - ਲਾਲ ਬਹਾਦੁਰ ਸ਼ਾਸਤਰੀ

ਲਾਲ ਬਹਾਦੁਰ ਸ਼ਾਸਤਰੀ ਦੀ 54ਵੀਂ ਬਰਸੀ ਮੌਕੇ ਕਾਂਗਰਸ ਨੇ ਉਨ੍ਹਾਂ ਨੂੰ ਯਾਦ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਲਾਲ ਬਹਾਦੁਰ ਸ਼ਾਸਤਰੀ ਦੇ ਜੀਵਨ ਨੂੰ ਅੱਜ ਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਪ੍ਰੇਰਣਾ ਦੱਸਿਆ।

lal bhadur shastri
ਫ਼ੋਟੋ

By

Published : Jan 11, 2020, 1:17 PM IST

ਚੰਡੀਗੜ੍ਹ: ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਅੱਜ ਬਰਸੀ ਹੈ। ਕਾਂਗਰਸ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵਿੱਟਰ 'ਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਯਾਦ ਕੀਤਾ।

ਲਾਲ ਬਹਾਦੁਰ ਸ਼ਾਸਤਰੀ ਆਪਣੇ ਸਾਦੇ ਤੇ ਨੈਤਿਕਤਾ ਭਰੇ ਜੀਵਨ ਕਾਰਨ ਲੋਕਾਂ ਦੇ ਮਨਪਸੰਦੀਦਾ ਨੇਤਾਵਾਂ 'ਚੋਂ ਇੱਕ ਸਨ। 11 ਜਨਵਰੀ ਨੂੰ ਉਨ੍ਹਾਂ ਦੀ ਬਰਸੀ ਮਨਾਈ ਜਾਂਦੀ ਹੈ। ਉਨ੍ਹਾਂ ਦਾ ਜਨਮ 2 ਅਕਤੂਬਰ 1964 ਨੂੰ ਯੂਪੀ ਦੇ ਚੰਦੋਲੀ ਜ਼ਿਲ੍ਹੇ ਦੇ ਮੁਗਲਸਰਾਏ 'ਚ ਹੋਇਆ। ਬਰਸੀ ਮੌਕੇ ਸਮੁੱਚੀ ਕਾਂਗਰਸ ਨੇ ਲਾਲ ਬਹਾਦੁਰ ਸ਼ਾਸਤਰੀ ਨੂੰ ਟਵਿੱਟਰ 'ਤੇ ਯਾਦ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ ਲਾਲ ਬਹਾਦੁਰ ਸ਼ਾਸਤਰੀ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਦੇ ਹਾਂ। ਇੱਕ ਮਹਾਨ ਨੇਤਾ ਜਿਨ੍ਹਾਂ ਦੀ ਸਾਦਗੀ ਅਤੇ ਦ੍ਰਿਸ਼ਟੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਹੈ।ਸੰਨ 1965 ਵਿਚ ਸਾਡੀਆਂ ਫੌਜਾਂ ਨੂੰ ਜਿੱਤ ਵੱਲ ਲਿਜਾਣ ਲਈ ਸਾਰੀ ਕੌਮ ਉਨ੍ਹਾਂ ਦੀ ਦੇਣਦਾਰ ਹੈ।ਜੈ ਜਵਾਨ, ਜੈ ਕਿਸਾਨ!

1964 'ਚ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ ਉਦੋਂ ਦੇਸ਼ ਖਾਣਯੋਗ ਵਸਤਾਂ ਆਯਾਤ ਕਰਦਾ ਸੀ। ਉਦੋਂ ਦੇਸ਼ ਅਨਾਜ ਲਈ ਉੱਤਰੀ ਅਮਰੀਕਾ ਤੇ ਨਿਰਭਰ ਸੀ। 1965 'ਚ ਜੰਗ ਦੌਰਾਨ ਦੇਸ਼ 'ਚ ਸੋਕਾ ਪੈ ਗਿਆ ਸੀ। ਇਸ ਦੌਰਾਨ ਲਾਲ ਬਹਾਦੁਰ ਸ਼ਾਸਤਰੀ ਨੇ ਲੋਕਾਂ ਨੂੰ ਇੱਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ ਸੀ। ਇਨ੍ਹਾਂ ਹਾਲਾਤਾਂ ਕਾਰਨ ਉਨ੍ਹਾਂ ਨੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ।

ABOUT THE AUTHOR

...view details