ਪੰਜਾਬ

punjab

ETV Bharat / state

ਪੰਜਾਬੀ ਦੇ ਵੱਡੇ ਅਖਬਾਰ ਦੇ ਸੰਪਾਦਕ 'ਤੇ ਕਾਰਵਾਈ ਦੀ ਕਾਂਗਰਸ ਅਤੇ ਅਕਾਲੀ ਦਲ ਨੇ ਕੀਤੀ ਨਿਖੇਧੀ, ਕਿਹਾ-ਇਹ 'ਬਦਲਾਖੋਰੀ ਕਾਰਵਾਈ' ਹੈ - ਪੰਜਾਬ ਦੀਆਂ ਵੱਡੀਆਂ ਖਬਰਾਂ

ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਦੇ ਵੱਡੇ ਅਖਬਾਰ ਦੇ ਸੰਪਾਦਕ ਉੱਤੇ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ। ਵਿਜੀਲੈਂਸ ਬਿਊਰੋ ਨੇ ਸੰਪਾਦਕ ਨੂੰ 315 ਕਰੋੜ ਰੁਪਏ ਦੇ ਜੰਗ-ਏ-ਆਜ਼ਾਦੀ ਯਾਦਗਾਰ ਪ੍ਰੋਜੈਕਟ ਵਿੱਚ ਫੰਡਾਂ ਦੀ ਦੁਰਵਰਤੋਂ ਦੇ ਸਬੰਧ ਵਿੱਚ ਸਵਾਲ ਕਰਨ ਲਈ ਤਲਬ ਕੀਤਾ ਹੈ।

Congress and Akali Dal criticized the AAP government
ਪੰਜਾਬੀ ਦੇ ਵੱਡੇ ਅਖਬਾਰ ਦੇ ਸੰਪਾਦਕ 'ਤੇ ਕਾਰਵਾਈ ਦੀ ਕਾਂਗਰਸ ਅਤੇ ਅਕਾਲੀ ਦਲ ਨੇ ਕੀਤੀ ਨਿਖੇਧੀ, ਕਿਹਾ - ਇਹ 'ਬਦਲਾਖੋਰੀ ਕਾਰਵਾਈ' ਹੈ

By

Published : May 29, 2023, 8:11 PM IST

ਚੰਡੀਗੜ੍ਹ :ਪੰਜਾਬ ਕਾਂਗਰਸ ਕਮੇਟੀ ਨੇ ਵਿਰੋਧੀ ਧਿਰ ਦੇ ਸਿਆਸੀ ਲੀਡਰਾਂ ਅਤੇ ਪੰਜਾਬੀ ਪੱਤਰਕਾਰਾਂ ਖਿਲਾਫ ਸਰਕਾਰੀ ਮਸ਼ੀਨਰੀ ਦੀ ਕਥਿਤ ਤੌਰ 'ਤੇ ਦੁਰਵਰਤੋਂ ਕਰਨ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਇਲਜਾਮ ਲਾਏ ਨੇ। ਇਸਦੇ ਨਾਲ ਹੀ ਸਿਆਸੀ ਲੀਡਰਾਂ ਵਲੋਂ ਪੰਜਾਬੀ ਦੀ ਇਕ ਰੋਜ਼ਾਨਾ ਅਖਬਾਰ ਦੇ ਸੰਪਾਦਕ ਖਿਲਾਫ ਕਾਰਵਾਈ ਵੀ ਬਦਲਾਖੋਰੀ ਦੀ ਨੀਤੀ ਹੈ। ਉਨ੍ਹਾਂ ਕਾਂਗਰਸ ਵੱਲੋਂ ਪਾਸ ਕੀਤੇ ਮਤੇ ਨੂੰ ਸਾਂਝਾ ਕਰਦਿਆਂ ਕਿਹਾ ਕਿ ਸਰਕਾਰ ਆਜ਼ਾਦ ਪੱਤਰਕਾਰੀ 'ਤੇ ਪਾਬੰਦੀ ਲਾਉਣ ਦੇ ਤਰੀਕੇ ਲੱਭ ਰਹੀ ਹੈ।

ਇਸ ਸੰਬੰਧੀ ਰਾਜਾ ਵੜਿੰਗ ਵਲੋਂ ਟਵੀਟ ਕੀਤਾ ਗਿਆ ਹੈ ਕਿ ਸਾਰੀਆਂ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਜ਼ਾਦੀ ਦੀ ਰਾਖੀ ਦੇ ਮਕਸਦ ਦਾ ਸਮਰਥਨ ਕਰਨਾ ਚਾਹੀਦਾ ਹੈ। ਅਖਬਾਰ ਦੇ ਸੰਪਾਦਕ ਨਾਲ ਇਕਮੁੱਠਤਾ ਜਾਹਿਰ ਕਰਨ ਲਈ ਮਤਾ ਪਾਸ ਕੀਤਾ ਗਿਆ ਹੈ। ਇਸਦੇ ਨਾਲ ਹੀ ਲੀਡਰਸ਼ਿਪ 1 ਜੂਨ ਨੂੰ ਦੁਪਹਿਰ 1 ਵਜੇ ਉਨ੍ਹਾਂ ਦੇ ਦਫ਼ਤਰ ਦਾ ਦੌਰਾ ਵੀ ਕਰੇਗੀ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਸੰਪਾਦਕ ਵਲੋਂ 10 ਅਪ੍ਰੈਲ ਨੂੰ 'ਆਪ' ਸਰਕਾਰ 'ਤੇ ਪੁਲਿਸ ਅਤੇ ਚੌਕਸੀ ਭੇਜਣ ਦਾ ਇਲਜਾਮ ਲਾਉਂਦਿਆਂ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਤੇ ਜੰਗ-ਏ-ਆਜ਼ਾਦੀ ਮੈਮੋਰੀਅਲ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਹੀ ਨਹੀਂ ਵਿਜੀਲੈਂਸ ਬਿਊਰੋ ਨੇ 315 ਕਰੋੜ ਰੁਪਏ ਦੀ ਜੰਗ-ਏ-ਆਜ਼ਾਦੀ ਯਾਦਗਾਰ ਦੇ ਨਿਰਮਾਣ ਦੌਰਾਨ ਫੰਡਾਂ ਦੀ ਕਥਿਤ ਗਲਤ ਵਰਤੋਂ ਦੇ ਸਬੰਧ ਵਿੱਚ ਪੁੱਛਗਿੱਛ ਲਈ ਤਲਬ ਵੀ ਕੀਤਾ ਗਿਆ ਸੀ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਇਸ ਸੀਨੀਅਰ ਪੱਤਰਕਾਰ ਦੇ ਖਿਲਾਫ ਕਾਰਵਾਈ ਦੀ ਨਿੰਦਾ ਕੀਤੀ ਹੈ। ਪਾਰਟੀ ਨੇ ਆਮ ਆਦਮੀ ਪਾਰਟੀ ਦੀ ਇਹ ਕਾਰਵਾਈ ਪ੍ਰੈਸ ਦੀ ਆਜ਼ਾਦੀ ਉੱਤੇ ਹਮਲਾ ਕਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਇਸ ਕਾਰਵਾਈ ਨੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ABOUT THE AUTHOR

...view details