ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਸੂਬੇ ਵਿਚ ਕਾਂਗਰਸ ਸਰਕਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਇਕ ਵਰਗ ਅਤੇ ਵਿਸ਼ਾਲ ਤੇ ਸ਼ਕਤੀਸ਼ਾਲੀ ਬੀਜ ਮਾਫੀਆ ਵਿਚਾਲੇ ਸਨਕੀ ਗਠਜੋੜ ਦੇ ਬੇਵਸ ਪੀੜਤ ਬਣ ਗਏ ਹਨ।
ਉਨ੍ਹਾਂ ਨੇ ਇਸ ਸੰਸਥਾ ਪੀ ਏ ਯੂ ਦੀ ਵੱਡੀ ਸਾਖ਼ ਬਚਾਉਣ ਲਈ ਅਤੇ ਕਿਸਾਨਾਂ ਦੇ ਇਸ 'ਤੇ ਵਿਸ਼ਵਾਸ ਨੂੰ ਬਹਾਲ ਕਰਵਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਹਮੇਸ਼ਾ ਖੇਤੀਬਾੜੀ ਯੂਨੀਵਰਸਿਟੀ ਨੂੰ ਆਧੁਨਿਕ ਖੇਤੀ ਦੀ ਮਾਂ ਵਜੋਂ ਵੇਖਦੇ ਹਨ। ਇਸ ਲਈ ਯੂਨੀਵਰਸਿਟੀ ਦੇ ਕੁਝ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਧੋਖਾ ਕਰਨਾ ਬੇਰਹਿਮ ਬਾਲ ਹੱਤਿਆ ਦੇ ਬਰਾਬਰ ਹੈ। ਸੁਖਬੀਰ ਸਿੰਘ ਬਾਦਲ ਨੇ ਹਾਲਾਂਕਿ ਕੁਝ ਅਧਿਕਾਰੀਆਂ ਦੇ ਕੀਤੇ ਕਾਰੇ ਲਈ ਸਾਰੀ ਯੂਨੀਵਰਸਿਟੀ ਸਿਰ ਦੋਸ਼ ਮੜ੍ਹਨ ਤੋਂ ਸਪਸ਼ਟ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਿਲੱਖਣ ਯੂਨੀਵਰਸਿਟੀ ਦੀ ਮਹਾਨ ਸਾਖ਼ ਬਚਾਉਣ ਲਈ ਇਕ ਨਿਰਪੱਖ ਜਾਂਚ ਬਹੁਤ ਜ਼ਰੂਰੀ ਹੈ ਕਿਉਂਕਿ ਕਾਂਗਰਸੀ ਆਗੂ ਤੇ ਭ੍ਰਿਸ਼ਟ ਅਧਿਕਾਰੀ ਹੈਰਾਨੀਜਨਕ ਬੀਜ ਘੁਟਾਲੇ ਵਰਗੀਆਂ ਆਪਣੀਆਂ ਨਾਪਾਕ ਕਰਤੂਤਾਂ ਰਾਹੀਂ ਇਸਦੀ ਸਾਖ਼ ਨੂੰ ਖਤਮ ਕਰਨ 'ਤੇ ਤੁਲੇ ਹੋਏ ਹਨ।
ਸਰਕਾਰ 'ਤੇ ਮਿਥੀ ਹੋਈ ਜਾਂਚ ਵਰਗੀਆਂ ਧਿਆਨ ਪਾਸੇ ਕਰਨ ਵਾਲੀਆਂ ਜੁਗਤਾਂ ਲਾਉਣ ਦਾ ਦੋਸ਼ ਲਾਉਂਦਿਆਂ ਬਾਦਲ ਨੇ ਕਿਹਾ ਕਿ ਮੁਖ ਮੁਲਜ਼ਮਾਂ ਦੀ ਹਿਰਾਸਤੀ ਪੁੱਛ ਗਿੱਛ ਹੀ ਸੱਚਾਈ ਸਾਹਮਣੇ ਲਿਆਉਣ ਵਿਚ ਮਦਦ ਕਰ ਸਕਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਅਜਿਹਾ ਕਿਉਂ ਨਹੀਂ ਕੀਤਾ ਜਾ ਰਿਹਾ ? ਉਨ੍ਹਾਂ ਕਿਹਾ ਕਿ ਸਾਰਾ ਘੁਟਾਲਾ ਕਾਂਗਰਸ ਦੇ ਵੱਡੇ ਵੱਡੇ ਆਗੂਆਂ ਵੱਲੋਂ ਬਣਾਈ ਬਹੁਤ ਹੀ ਸੋਚੀ ਸਮਝਦੀ ਯੋਜਨਾ ਹੈ ਜਿਸ ਵਿਚ ਇਨ੍ਹਾਂ ਦੀ ਸਰਪ੍ਰਸਤੀ ਹਾਸਲ ਮੌਜੂਦਾ ਸਰਕਾਰ ਦੇ ਭ੍ਰਿਸ਼ਟ ਅਧਿਕਾਰੀ ਇਕ ਪਾਸੇ ਹਨ। ਜਦਕਿ ਪੀ ਏ ਯੂ ਦੇ ਅਨੈਤਿਕ ਅਧਿਕਾਰੀ ਦੂਜੇ ਪਾਸੇ ਹਨ। ਉਨ੍ਹਾਂ ਕਿਹਾ ਕਿ ਇਸ ਵਾਸਤੇ ਇਹ ਖੋਜ ਤੇ ਸਰਕਾਰੀ ਸਪਲਾਈ ਤੇ ਕੰਟਰੋਲ ਦੇ ਨਾਂ 'ਤੇ ਇਕ ਅਧਿਕਾਰਤ ਪ੍ਰੋਫੈਸ਼ਨਲ ਤੇ ਸਿਆਸੀ ਠੱਗੀ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੂਬੇ ਵਿਚ ਸਾਸ਼ਕ 'ਬੀਜ ਘੁਟਾਲਾ ਬਾਜ਼, ਸ਼ਰਾਬ ਦੇ ਆਗੂ ਤੇ ਮਾਇਨਿੰਗ ਮਾਫੀਆ'' ਵਰਗੇ ਖਿਤਾਬਾਂ ਨਾਲ ਨਿਵਾਜੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਵਿਚ ਹੋਏ ਸਨਸਨੀਖੇਜ ਖੁਲ੍ਹਾਸਿਆਂ ਵਿੱਚ ਇਸ ਭ੍ਰਿਸ਼ਟ ਤਿਕੋਣੇ ਗਠਜੋੜ ਸਰਕਾਰ, ਪੀ ਏ ਯੂ ਦੇ ਅਧਿਕਾਰੀ ਤੇ ਨਕਲੀ ਬੀਜ ਦੇ ਡਿਸਟ੍ਰੀਬਿਊਟਰ ਤੇ ਰਿਟੇਲਰਾਂ ਵੱਲੋਂ ਅਪਣਾਈ ਜਾ ਰਹੀ ਸਪਸ਼ਟ ਨਿਰਧਾਰਿਤ ਲੁੱਟ ਦੀ ਵਿਧੀ ਦੇ ਖੁਲ੍ਹਾਸੇ ਨੇ ਸੂਬੇ ਨੂੰ ਹੈਰਾਨ ਕਰ ਦਿੱਤਾ ਹੈ ਕਿ ਕਿਵੇਂ ਇਹਨਾਂ ਨੇ ਸੂਬੇ ਤੇ ਸੰਭਵ ਤੌਰ 'ਤੇ ਹੋਰਨਾਂ ਸੂਬਿਆਂ ਦੇ ਵੀ ਦੇ ਗਰੀਬ ਤੇ ਮਿਹਨਤੀ ਕਿਸਾਨਾਂ ਦੇ ਖੂਨ ਚੂਸਿਆ, ਇਸਦੇ ਵੇਰਵੇ ਹੁਣ ਮੀਡੀਆ ਰਾਹੀਂ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਜੋ ਗੱਲ ਅਕਾਲੀ ਦਲ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਹੈ, ਉਹ ਹੁਣ ਨਿਰਪੱਖ ਮੀਡੀਆ ਰਿਪੋਰਟਾਂ ਨਾਲ ਸਹੀ ਸਾਬਤ ਹੋ ਗਈ ਹੈ।
ਸੂਬੇ ਵਿਚ ਕਾਂਗਰਸ ਸਰਕਾਰ ਦੇ ਵੱਡੇ ਵੱਡੇ ਆਗੂਆਂ ਦੇ ਨਾਲ ਨਾਲ ਪੀ ਏ ਯੂ ਦੇ ਅਧਿਕਾਰੀਆਂ ਦਾ ਇਕ ਵਰਗ ਗਰੀਬ ਤੇ ਮਿਹਨਤੀ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਲਈ ਬੀਜ ਘੁਟਾਲੇਬਾਜ਼ ਬਣ ਗਿਆ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਵਿਚ ਸਰਕਾਰ ਦੇ ਉਚ ਅਧਿਕਾਰੀਆਂ ਦੀ ਇੰਨੀ ਵੱਡੇ ਪੱਧਰ 'ਤੇ ਸ਼ਮੂਲੀਅਤ ਤੇ ਇਸ ਨਾਲ ਮਾਸੂਮ ਕਿਸਾਨਾਂ ਦੇ ਵੱਡੀ ਪੱਧਰ 'ਤੇ ਹੋਏ ਨੁਕਸਾਨ ਇੰਨੇ ਹੈਰਾਨੀਜਨਕ ਹਨ ਕਿ ਸਿਰਫ ਇਕ ਉਚ ਪੱਧਰ ਦੀ ਨਿਰਪੱਖ ਜਾਂਚ ਜੋ ਤਰਜੀਹੀ ਤੌਰ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਵੱਲੋਂ ਕੀਤੀ ਜਾਵੇ, ਹੀ ਇਸਦਾ ਸੱਚ ਸਾਹਮਣੇ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਬੀਜ ਘੁਟਾਲੇ ਨੇ ਕਿਸੇ ਨੂੰ ਹੈਰਾਨ ਨਹੀਂ ਕੀਤਾ ਕਿਉਂਕਿ ਮੌਜੂਦਾ ਸਰਕਾਰ ਦੇ ਬੀਜਾਂ ਦਾ ਡੀ ਐਨ ਏ ਹੀ ਭ੍ਰਿਸ਼ਟ ਹੈ।
ਬਾਦਲ ਨੇ ਕਿਹਾ ਕਿ ਮੀਡੀਆ ਵਿਚ ਬਹੁਤ ਹੀ ਵਿਸ਼ਵਾਸਯੋਗ ਵਰਗ ਨੇ ਨਿਰਵਿਵਾਦ ਸਬੂਤਾਂ ਨਾਲ ਇਹ ਰਿਪੋਰਟ ਦਿੱਤੀ ਹੈ ਕਿ ਕਾਂਗਰਸ ਵੱਲੋਂ ਸਪਾਂਸਰ ਕੀਤੇ ਮਾਫੀਆ ਵੱਲੋਂ ਜੋ ਬੀਜ ਵੇਚੇ ਜਾ ਰਹੇ ਸਨ, ਉਹ ਪੀ ਏ ਯੂ ਤੋਂ ਆਏ ਸਨ। ਇਹ ਹੋਰਨਾਂ ਥਾਵਾਂ 'ਤੇ ਕਈ ਗੁਣਾਂ ਕੀਤੇ ਗਏ ਤੇ ਫਿਰ ਗਰੀਬ ਤੇ ਭੋਲੇ ਭਾਲੇ ਕਿਸਾਨਾਂ ਨੂੰ ਇਹ ਦਾਅਵਾ ਕਰਦਿਆਂ ਵੇਚ ਦਿੱਤੇ ਗਏ ਕਿ ਇਸਦੀ ਪੈਦਾਵਾਰ ਬਹੁਤ ਜ਼ਿਆਦਾ ਹੋਵੇਗਾ। ਕਿਉਂਕਿ ਇਨ੍ਹਾਂ ਵਿੱਚ ਵੀ ਉਹੀ ਗੁਣ ਹਨ ਜੋ ਪੀ ਏ ਯੂ 201 ਵਿਚ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਪਾਂਸਰ ਕੀਤੇ ਤੇ ਸਰਕਾਰੀ ਤੌਰ 'ਤੇ ਸਰਪ੍ਰਸਤੀ ਹਾਸਲ ਤੱਤਾਂ ਦੀ ਅਪਰਾਧਿਕ ਸ਼ਮੂਲੀਅਤ ਤੋਂ ਇਲਾਵਾ ਇਸ ਘੁਟਾਲੇ ਦੀ ਬਦਬੂ ਹਰੀ ਕ੍ਰਾਂਤੀ ਦੇ ਪਵਿੱਤਰ ਸਥਾਨ ਦੇ 'ਕਿਸੇ ਕੋਨੇ' ਤੋਂ ਆ ਰਹੀ ਪ੍ਰਤੀਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਸ਼ਰਮਨਾਕ ਹੈ ਬਲਕਿ ਇਸ ਨਾਲ ਡੂੰਘਾ ਦੁੱਖ ਵੀ ਲੱਗਾ ਹੈ ਕਿਉਂਕਿ ਇਸਨੇ ਕਿਸਾਨਾਂ ਦੇ ਉਸ ਵਿਸ਼ਵਾਸ ਨੂੰ ਖਤਮ ਕਰ ਦਿੱਤਾ ਹੈ ਜੋ ਇਹਨਾਂ ਵੱਲੋਂ ਇਸ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸੰਸਥਾ 'ਤੇ ਕੀਤਾ ਜਾਂਦਾ ਸੀ।