ਪੰਜਾਬ

punjab

ETV Bharat / state

ਕਾਮਰੇਡ ਮਹਿਤਾਬ ਸਿੰਘ 'ਆਪ' 'ਚ ਸ਼ਾਮਿਲ

ਜਲਾਲਾਬਾਦ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਕਾਮਰੇਡ ਮਹਿਤਾਬ ਸਿੰਘ ਨੂੰ 'ਆਪ' ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਵਿੱਚ ਆਪ ਪਾਰਟੀ 'ਚ ਸ਼ਾਮਿਲ ਕਰਵਾਇਆ ਗਿਆ

ਕਾਮਰੇਡ ਮਹਿਤਾਬ ਸਿੰਘ 'ਆਪ' 'ਚ ਸ਼ਾਮਿਲ
ਕਾਮਰੇਡ ਮਹਿਤਾਬ ਸਿੰਘ 'ਆਪ' 'ਚ ਸ਼ਾਮਿਲ

By

Published : Jun 15, 2021, 10:02 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਵਿੱਚ ਜਲਾਲਾਬਾਦ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ, ਕਾਮਰੇਡ ਮਹਿਤਾਬ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਮਿਊਨਿਸਟ ਪਾਰਟੀ ਆਫ ਇੰਡੀਆ ਵੱਲੋਂ ਤਿੰਨ ਵਾਰ ਵਿਧਾਇਕ ਬਣੇ, ਮਹਿਤਾਬ ਸਿੰਘ ਗਿੱਲ ਨੇ ਕਿਹਾ, ਕਿ ਉਹ ਕੇਜਰੀਵਾਲ ਦੀ ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਦਿੱਤੇ ਨਾਅਰੇ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

ਕਾਮਰੇਡ ਮਹਿਤਾਬ ਸਿੰਘ 'ਆਪ' 'ਚ ਸ਼ਾਮਿਲ

ਇਸ ਦੌਰਾਨ ਕਾਮਰੇਡ ਮਹਿਤਾਬ ਸਿੰਘ ਨੇ ਇਹ ਵੀ ਦੱਸਿਆ, ਕਿ ਉਹ ਹੋਰ ਵੀ ਵੱਖ-ਵੱਖ ਖੱਬੇ ਪੱਖੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਉਣਗੇ, ਅਤੇ ਆਪਣੇ ਹਲਕੇ ਵਿੱਚ ਦਿੱਤੀ ਗਈ, ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣਗੇ।
ਇਹ ਵੀ ਪੜ੍ਹੋ:-SAD PROTEST: ਸ਼੍ਰੋਮਣੀ ਅਕਾਲੀ ਦਲ ਵੱਲੋਂ CM ਰਿਹਾਇਸ਼ ਦਾ ਘਿਰਾਓ, ਸੁਖਬੀਰ ਬਾਦਲ ਸਮੇਤ ਕਈ ਆਗੂ ਹਿਰਾਸਤ 'ਚ

ABOUT THE AUTHOR

...view details