ਚੰਡੀਗੜ੍ਹ ਡੈਸਕ :ਹਾਲ ਹੀ 'ਚ ਸੈਕਟਰ 20 ਦੀ ਜਾਮਾ ਮਸਜਿਦ ਨੂੰ ਲੈ ਕੇ ਕਮੇਟੀ ਬਣਾਈ ਗਈ ਸੀ, ਜਿਸ ਨੂੰ ਲੈ ਕੇ ਹੁਣ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਿਰੋਧ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਨੇ ਆਪਣੇ ਹੀ ਵਰਕਰਾਂ ਨੂੰ ਇੱਥੇ ਦੀ ਕਮੇਟੀ ਦਾ ਮੈਂਬਰ ਬਣਾਇਆ ਸੀ, ਜਦਕਿ ਨਾ ਤਾਂ ਮੌਲਾਨਾ ਜੀ ਅਤੇ ਨਾ ਹੀ ਮਸਜਿਦ ਦੇ ਹੋਰ ਮੈਂਬਰਾਂ ਨੂੰ ਪੁੱਛਿਆ ਗਿਆ ਸੀ। ਸਿਰਫ ਭਾਜਪਾ ਦੇ ਵਰਕਰਾਂ ਨੂੰ ਇਸ ਕਮੇਟੀ ਵਿੱਚ ਰੱਖਿਆ ਗਿਆ, ਜਿਸ ਉਤੇ ਡੀਸੀ ਤੋਂ ਵੀ ਮੋਹਰ ਲਵਾ ਲਈ ਗਈ ਹੈ, ਪਰ ਉਹ ਕਿਸੇ ਵੀ ਤਰ੍ਹਾਂ ਇਸ ਕਮੇਟੀ ਨੂੰ ਨਹੀਂ ਮੰਨਦੇ।
ਚੰਡੀਗੜ੍ਹ ਜਾਮਾ ਮਸਜਿਦ ਵਿੱਚ ਗ਼ਲਤ ਢੰਗ ਨਾਲ ਚੁਣੇ ਗਏ ਕਮੇਟੀ ਮੈਂਬਰ, ਮੁਸਲਿਮ ਭਾਈਚਾਰੇ ਵਿੱਚ ਰੋਸ
ਚੰਡੀਗੜ੍ਹ ਦੇ ਸੈਕਟਰ 20 ਦੀ ਜਾਮਾ ਮਸਜਿਦ ਨੂੰ ਲੈ ਕੇ ਕਮੇਟੀ ਬਣਾਈ ਗਈ ਸੀ, ਜਿਸ ਨੂੰ ਲੈ ਕੇ ਹੁਣ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸਿਰਫ ਭਾਜਪਾ ਦੇ ਵਰਕਰਾਂ ਨੂੰ ਇਸ ਕਮੇਟੀ ਵਿੱਚ ਰੱਖਿਆ ਗਿਆ, ਜਿਸ ਉਤੇ ਡੀਸੀ ਤੋਂ ਵੀ ਮੋਹਰ ਲਵਾ ਲਈ ਗਈ ਹੈ, ਪਰ ਉਹ ਕਿਸੇ ਵੀ ਤਰ੍ਹਾਂ ਇਸ ਕਮੇਟੀ ਨੂੰ ਨਹੀਂ ਮੰਨਦੇ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਮੇਟੀ 'ਤੇ ਵਿਸ਼ਵਾਸ ਨਾ ਕਰੋ, ਇਸ ਕਮੇਟੀ ਨੂੰ ਜਲਦੀ ਤੋਂ ਜਲਦੀ ਭੰਗ ਕਰ ਦੇਣਾ ਚਾਹੀਦਾ ਹੈ, ਇੱਥੇ ਸਿਰਫ ਉਹ ਲੋਕ ਹਨ ਜੋ ਮਸਜਿਦ ਦੀ ਦੇਖਭਾਲ ਕਰ ਰਹੇ ਹਨ ਜਾਂ ਮਸਜਿਦ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਕਮੇਟੀ ਦਾ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ। ਜੇਕਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ, ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਹੁਣ ਤਾਂ ਆਪਣਾ ਪ੍ਰਦਰਸ਼ਨ ਸ਼ਾਂਤੀਪੂਵਰਕ ਕਰ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ ਅਸੀਂ ਡੀਸੀ ਦਫਤਰ ਵਿਖੇ ਧਰਨਾ ਵੀ ਦੇਵਾਂਗੇ ਤੇ ਓਲਡ ਰੋਡ ਵੀ ਜਾਮ ਕਰਾਂਗੇ, ਜੇਕਰ ਕੋਈ ਸੁਣਵਾਈ ਨਾ ਕੀਤੀ ਗਈ ਤਾਂ।
ਧਰਮ ਦੀ ਸਿਆਸਤ ਕਰ ਰਹੀ ਭਾਜਪਾ :ਇਸ ਮੌਕੇ ਪ੍ਰਦਰਸ਼ਨ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਕੌਂਸਲਰ ਦਮਨਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਵੱਲੋਂ ਧਰਮ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਵਾਂਗ ਧਰਮ ਦੀ ਸਿਆਸਤ ਨਹੀਂ ਕਰਦੇ, ਉਨ੍ਹਾਂ ਕਿਹਾ ਕਿ ਅਸੀਂ ਸਿਆਸੀ ਜ਼ਰੂਰ ਹਾਂ ਪਰ ਅਸੀਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਧਰਮੀ ਬਣ ਕੇ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਥੇ ਕਮੇਟੀ ਬਣਾਉਣ ਲੱਗਿਆ ਮੁਸਲਿਮ ਭਾਈਚਾਰੇ ਦੇ ਲੋਕ, ਜੋ ਇਥੇ ਨਮਾਜ਼ ਅਦਾ ਕਰਨ ਆਉਂਦੇ ਹਨ, ਉਨ੍ਹਾਂ ਨੂੰ ਪੁੱਛਿਆ ਵੀ ਨਹੀਂ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕਮੇਟੀ ਨੇ ਇਥੇ ਸਿਰਫ ਸਿਆਸਤ ਹੀ ਕਰਨੀ ਹੈ। ਭਾਜਪਾ ਵੱਲੋਂ ਮਸਜਿਦ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।