Collapsed roof of building in Sector 126 of Kharar Mohali district ਮੋਹਾਲੀ:ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਅੱਜ ਸ਼ਾਮ ਇੱਕ 3 ਮੰਜ਼ਿਲਾ ਇਮਾਰਤ ਅਚਾਨਕ ਡਿੱਗ (mohali Collapsed roof of building in Sector 126) ਗਈ। ਇਹ ਹਾਦਸਾ ਸੈਕਟਰ-126 ਵਿੱਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸ਼ੋਅਰੂਮ ਬਣਾਇਆ ਜਾ ਰਿਹਾ ਸੀ। ਇਹ ਥਾਂ ਨਿਝਰ ਚੌਂਕ ਦੇ ਕੋਲ ਹੈ। ਪਹਿਲਾਂ ਇਮਾਰਤ ਦੀ ਛੱਤ ਡਿੱਗ ਗਈ, ਜਿਸ ਦੇ ਭਾਰ ਨਾਲ ਪੂਰੀ ਇਮਾਰਤ ਢਹਿ ਢੇਰੀ ਹੋ ਗਈ।
ਤੀਜੀ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ ਕੰਮ:ਜਾਣਕਾਰੀ ਮੁਤਾਬਿਕ ਜਿਸ ਸਮੇਂ ਇਮਾਰਤ ਡਿੱਗੀ ਉਸ ਸਮੇਂ ਇਸ ਦੀ ਤੀਜੀ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ। ਇਮਾਰਤ ਦੇ ਹੇਠਾਂ 11 ਮਜ਼ਦੂਰ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਿ ਰਿਹਾ ਹੈ। ਕਰੀਬ 2 ਘੰਟੇ ਤੱਕ ਚੱਲੇ ਬਚਾਅ ਦੌਰਾਨ ਸਾਰਿਆਂ ਨੂੰ ਬਚਾ ਲਿਆ ਗਿਆ।
ਜ਼ਖਮੀਆਂ ਨੂੰ ਪਹੁੰਚਾਇਆ ਗਿਆ ਹਸਪਤਾਲ:ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀਆਂ ਟੀਮਾਂ ਸਮੇਂ ਸਿਰ ਮੌਕੇ ’ਤੇ ਪਹੁੰਚ ਗਈਆਂ। ਸਮਾਂ ਰਹਿੰਦੇ ਹੀ ਬਚਾਅ ਕਾਰਜ ਸ਼ੁਰੂ ਹੋ ਗਿਆ ਅਤੇ ਕਾਫੀ ਦੇਰ ਤੱਕ ਜਾਰੀ ਰਿਹਾ। ਜ਼ਖਮੀਆਂ ਨੂੰ ਮੋਹਾਲੀ ਫੇਜ਼ 6 ਦੇ ਸਿਵਲ ਹਸਪਤਾਲ ਅਤੇ ਪੀ.ਜੀ.ਆਈ. ਲੈ ਜਾਇਆ ਗਿਆ।
ਤਰੁਣ ਨਾਂ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਇਹ ਇਮਾਰਤ ਉਸ ਦੇ ਸਾਹਮਣੇ ਹੀ ਡਿੱਗ ਗਈ। ਜਿਸ ਤੋਂ ਬਾਅਦ ਇੱਥੇ ਭੀੜ ਇਕੱਠੀ ਹੋ ਗਈ। ਪਹਿਲਾਂ ਤਾਂ ਸਾਨੂੰ ਕੁਝ ਸਮਝ ਨਹੀਂ ਆਇਆ। ਜਦੋਂ ਅਸੀਂ ਨੇੜੇ ਆਏ ਤਾਂ ਦੇਖਿਆ ਕਿ ਇਮਾਰਤ ਢਹਿ ਚੁੱਕੀ ਸੀ।
ਇਸ ਦੌਰਾਨ ਨਾਲ ਲੱਗਦੇ ਪਲਾਟ ਵਿੱਚ ਵੀ ਚੱਲ ਰਿਹਾ ਸੀ ਖੁਦਾਈ ਦਾ ਕੰਮ:ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਬਿਲਡਰ ਇੱਥੇ ਸ਼ੋਅਰੂਮ ਬਣਾ ਰਿਹਾ ਸੀ। ਤੀਜੀ ਮੰਜ਼ਿਲ 'ਤੇ ਲੈਂਟਰ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਤੀਜੀ ਮੰਜ਼ਿਲ ਦਾ ਲੈਂਟਰ ਡਿੱਗ ਗਿਆ। ਇਸ ਨਾਲ ਪੂਰੀ ਇਮਾਰਤ ਹੇਠਾਂ ਆ ਗਈ। ਇਸ ਦੇ ਨਾਲ ਹੀ ਮੌਕੇ 'ਤੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਨੇ ਵੀ ਰਾਹਤ ਕਾਰਜਾਂ 'ਚ ਸਹਿਯੋਗ ਦਿੱਤਾ। ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਜ਼ੋਰਦਾਰ ਧਮਾਕੇ ਨਾਲ ਇਮਾਰਤ ਅਚਾਨਕ ਹੇਠਾਂ ਆ ਗਈ। ਇਸ ਦੌਰਾਨ ਨਾਲ ਲੱਗਦੇ ਪਲਾਟ ਵਿੱਚ ਵੀ ਖੁਦਾਈ ਦਾ ਕੰਮ ਚੱਲ ਰਿਹਾ ਸੀ।
ਇਹ ਵੀ ਪੜ੍ਹੋ:ਲੁਧਿਆਣਾ 'ਚ ਨਵੇਂ ਸਾਲ ਦੇ ਜਸ਼ਨਾਂ ਮੌਕੇ ਹਰ ਥਾਂ 'ਤੇ ਤਾਇਨਾਤ ਰਹੇਗੀ ਪੁਲਿਸ, ਹੁੱਲੜਬਾਜ਼ੀ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ