ਚੰਡੀਗੜ੍ਹ: ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਢ ਵੇਖਣ ਨੂੰ ਮਿਲ ਰਹੀ ਹੈ। ਸੋਮਵਾਰ ਨੂੰ ਵੀ ਮੌਸਮ ਠੰਡ ਵਾਲਾ ਬਣਿਆ ਰਿਹਾ। ਜਿਸ ਦੇ ਬਾਰੇ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਗੱਲ ਕਰਦੇ ਹੋਏ ਦੱਸਿਆ ਕਿ ਅਜਿਹਾ ਪੱਛਮੀ ਹਵਾਵਾਂ ਕਰਕੇ ਹੋ ਰਿਹਾ ਹੈ ਇਨ੍ਹਾਂ ਹਵਾਵਾਂ ਦੇ ਨਾਲ ਪਾਰਾ ਨੀਚੇ ਡਿੱਗ ਜਾਂਦਾ ਹੈ ਅਤੇ ਠੰਡ ਵਧ ਜਾਂਦੀ ਹੈ।
ਆਮ ਲੋਕਾਂ ਲਈ ਤਕਲੀਫ਼ ਭਰੀ ਪਰ ਫ਼ਸਲਾਂ ਦੇ ਲਈ ਲਾਹੇਵੰਦ ਹੈ ਠੰਡ: ਮੌਸਮ ਵਿਭਾਗ - punjab latest news
ਪੰਜਾਬ ਵਿੱਚ ਪੈ ਰਹੀ ਠੰਡ ਨੇ ਲੋਕਾਂ ਨੂੰ ਕੰਬਣ ਲਈ ਮਜਬੂਰ ਕਰ ਦਿੱਤਾ ਹੈ। ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਤਿੰਨ ਦਿਨ ਤੱਕ ਮੌਸਮ ਅਜਿਹਾ ਹੀ ਰਹੇਗਾ ਅਤੇ ਜਨਵਰੀ ਦੇ ਅੰਤ ਵਿੱਚ ਬਾਰਿਸ਼ ਕਰਕੇ ਠੰਡ ਹੋਰ ਵੱਧ ਸਕਦੀ ਹੈ।
ਫ਼ੋਟੋ
ਸੁਰਿੰਦਰ ਪਾਲ ਨੇ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਨਾਲ ਜਿਵੇਂ ਹਿਮਾਚਲ ਦੇ ਵਿੱਚ ਬਰਫ਼ਬਾਰੀ ਵੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਵੀ ਪਾਰਾ ਗਿਰ ਰਿਹਾ ਹੈ ਅਤੇ ਠੰਡ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ ਤਿੰਨ ਦਿਨ ਤੱਕ ਮੌਸਮ ਅਜਿਹਾ ਹੀ ਰਹੇਗਾ ਅਤੇ ਜਨਵਰੀ ਦੇ ਅੰਤ ਵਿੱਚ ਬਾਰਿਸ਼ ਕਰਕੇ ਠੰਡ ਹੋਰ ਵੱਧ ਸਕਦੀ ਹੈ। ਉਨ੍ਹਾਂ ਕਿਹਾ ਜਿੱਥੇ ਇਹ ਠੰਡ ਆਮ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਹੈ ਉੱਥੇ ਹੀ ਠੰਡ ਫਸਲ ਦੇ ਲਈ ਲਾਹੇਵੰਦ ਹੈ ਅਤੇ ਅਜੇ ਕੁਝ ਸਮੇਂ ਹੋਰ ਅਜਿਹਾ ਮੌਸਮ ਦੇਖਣ ਨੂੰ ਮਿਲ ਸਕਦਾ ਹੈ।