ਚੰਡੀਗੜ੍ਹ: ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਕੰਬਾ ਦੇਣ ਵਾਲੀ ਠੰਢ ਆਪਣਾ ਪ੍ਰਕੋਪ ਵਿਖਾ ਰਹੀ ਹੈ। ਆਉਂਦੇ ਦਿਨਾਂ ਲਈ ਵੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਕੜਾਕੇ ਦੀ ਠੰਢ ਆਪਣਾ ਰੰਗ (cold wave may continue during the new year) ਵਿਖਾਵੇਗੀ। ਹਾਲਾਂਕਿ ਪੰਜਾਬ ਵਿਚ ਅੱਜ ਮੌਸਮ ਸਾਫ਼ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪੰਜਾਬ ਦੇ ਨਕੋਦਰ ਵਿਚ 0.5 ਐਮਐਮ ਮੀਂਹ ਵੀ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ:Calendar 2023: ਛੁੱਟੀਆਂ ਨਾਲ ਭਰਿਆ ਹੈ ਸਾਲ 2023, ਦੀਵਾਲੀ ਤੇ ਛਠ ਪੂਜਾ ਦੋਵੇਂ ਐਤਵਾਰ, 4 ਵਾਰ ਲੱਗੇਗਾ ਗ੍ਰਹਿਣ
ਅਗਲੇ 24 ਵੀ ਘੰਟਿਆਂ 'ਚ ਕਿਸ ਤਰ੍ਹਾਂ ਦਾ ਰਹੇਗਾ ਮੌਸਮ:ਮੌਸਮ ਵਿਭਾਗ ਮੁਤਾਬਕ ਹਿਮਾਲਿਆ 'ਤੇ ਚੱਲ ਰਹੇ ਵੈਸਟਰਨ ਡਿਸਟਰਬੈਂਸ ਦਾ ਅਸਰ ਹੁਣ ਘੱਟ ਹੋ ਗਿਆ ਹੈ। ਅਗਲੇ 24 ਘੰਟਿਆਂ ਦੌਰਾਨ ਧੁੰਦ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਕੁਝ ਹਿੱਸਿਆਂ ਨੂੰ ਕਵਰ ਕਰ ਸਕਦੀ ਹੈ। ਉੱਤਰੀ ਭਾਰਤੀ ਮੈਦਾਨੀ ਇਲਾਕਿਆਂ ਦੇ ਕੁਝ ਹਿੱਸਿਆਂ ਵਿੱਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ।
ਨਵੇਂ ਸਾਲ ਦੌਰਾਨ ਜਾਰੀ ਰਹਿ ਸਕਦੀ ਹੈ ਸ਼ੀਤ ਲਹਿਰ ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੇ ਲੰਘਣ ਕਾਰਨ ਤਾਪਮਾਨ ਹੇਠਾਂ ਆ ਸਕਦਾ ਹੈ। ਲਗਭਗ ਪੂਰੇ ਦੇਸ਼ ਵਿੱਚ ਮੌਸਮ ਖੁਸ਼ਕ ਰਹੇਗਾ। ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਸਥਿਰ ਰਹਿਣ ਦੀ ਸੰਭਾਵਨਾ ਹੈ। ਪਹਾੜੀ ਰਾਜਾਂ ਵਿੱਚ ਤਾਪਮਾਨ ਮਨਫ਼ੀ ਡਿਗਰੀ ਵਿੱਚ ਰਹੇਗਾ। ਪੱਛਮੀ ਗੜਬੜ ਭਾਰਤੀ ਉਪ-ਮਹਾਂਦੀਪ ਦੇ ਉੱਤਰੀ ਖੇਤਰਾਂ ਵਿੱਚ ਇੱਕ ਸਰਦੀਆਂ ਦਾ ਤੂਫ਼ਾਨ ਹੈ, ਜੋ ਉੱਤਰੀ, ਭਾਰਤ, ਪਾਕਿਸਤਾਨ, ਨੇਪਾਲ, ਇਸਦੇ ਘੇਰੇ ਵਿੱਚ ਵਾਯੂਮੰਡਲ ਦੀਆਂ ਉਪਰਲੀਆਂ ਪਰਤਾਂ ਵਿੱਚ, ਭੂਮੱਧ ਸਾਗਰ, ਹਿੰਦ ਮਹਾਸਾਗਰ ਅਤੇ ਕੁਝ ਹੱਦ ਤੱਕ ਲੰਘਦਾ ਹੈ।
ਮੌਸਮ ਵਿਭਾਗ ਦੀ ਚਿਤਾਵਨੀ:ਮੌਸਮ ਵਿਿਗਆਨ ਕੇਂਦਰ ਚੰਡੀਗੜ੍ਹ ਵੱਲੋਂ ਅਲਰਟ ਕੀਤਾ ਗਿਆ ਹੈ ਕਿ ਅੱਜ ਪੰਜਾਬ ਵਿਚ ਸੰਘਣੀ ਤੋਂ ਸੰਘਣੀ ਧੁੰਦ ਰਿਕਾਰਡ ਕੀਤੀ ਜਾ ਸਕਦੀ ਹੈ।ਕਈ ਥਾਈਂ ਸ਼ੀਤ ਲਹਿਰ ਆਪਣਾ ਪ੍ਰਕੋਪ ਵਿਖਾ ਸਕਦੀ ਹੈ।ਹਰਿਆਣਾ ਅਤੇ ਚੰਡੀਗੜ ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਵੇਖਣ ਨੂੰ ਮਿਲ ਸਕਦੇ ਹਨ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਸਮ ਦਾ ਹਾਲ:ਮੌਸਮ ਵਿਭਾਗ ਚੰਡੀਗੜ ਵੱਲੋਂ ਜੋ ਰਿਪੋਰਟ ਜਾਰੀ ਕੀਤੀ ਗਈ ਹੈ ਉਸਦੇ ਅਨੁਸਾਰ ਚੰਡੀਗੜ੍ਹ ਵਿਚ ਘੱਟੋ- ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ, ਚੰਡੀਗੜ੍ਹ ਏਅਰਪੋਰਟ ਤੇ 5.4 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿਚ 4.3 ਡਿਗਰੀ ਸੈਲਸੀਅਸ, ਲੁਧਿਆਣਾ ਵਿਚ 8.8 ਡਿਗਰੀ ਸੈਲਸੀਅਸ, ਪਟਿਆਲਾ ਵਿਚ 7.8 ਡਿਗਰੀ ਸੈਲਸੀਅਸ, ਪਠਾਨਕੋਟ 5.4 ਡਿਗਰੀ ਸੈਲਸੀਅਸ ਤਾਪਮਾਨ, ਬਠਿੰਡਾ 3.6 ਡਿਗਰੀ ਸੈਲਸੀਅਸ, ਫਰੀਦਕੋਟ 5.4 ਡਿਗਰੀ ਸੈਲਸੀਅਸ, ਗੁਰਦਾਸਪੁਰ 6.8 ਡਿਗਰੀ ਸੈਲਸੀਅਸ, ਬੱਲੋਵਾਲ ਸ਼ੌਕਰੀ ਦੇ ਵਿਚ ਤਾਪਮਾਨ ਮਾਈਨਸ, ਬਰਨਾਲਾ 7.0 ਡਿਗਰੀ, ਫਤਿਹਗੜ੍ਹ ਸਾਹਿਬ 6.4 ਡਿਗਰੀ ਸੈਲਸੀਅਸ, ਫ਼ਿਰੋਜ਼ਪੁਰ ਵਿਚ 4.8 ਡਿਗਰੀ ਸੈਲਸੀਅਸ, ਹੁਸ਼ਿਆਰਪੁਰ 5.5 ਡਿਗਰੀ ਸੈਲਸੀਅਸ, ਸਮਰਾਲਾ ਵਿਚ 9.8 ਅਤੇ ਮੋਗਾ ਵਿਚ 6.8 ਡਿਗਰੀ ਸੈਲਸੀਅਸ ਘੱਟੋ-ਘੱਟ ਤਪਾਮਾਨ ਦਰਜ ਕੀਤਾ ਗਿਆ।
ਇਹ ਵੀ ਪੜੋ:ਰਿਸ਼ਭ ਦੇ ਸਿਰ ਅਤੇ ਰੀੜ੍ਹ ਦੀ MRI ਰਿਪੋਰਟ ਨਾਰਮਲ, BCCI ਕਰ ਰਿਹੈ ਵਿਦੇਸ਼ ਭੇਜਣ ਦੀ ਤਿਆਰੀ