ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਐਤਵਾਰ ਨੂੰ ਪਾਰੇ ਵਿੱਚ ਵਾਧਾ ਅਤੇ ਸ਼ੀਤਲਹਿਰ ਵਿੱਚ ਕਮੀ ਦੇਖੀ ਗਈ। ਕੋਹਰੇ ਤੋਂ ਵੀ ਰਾਹਤ ਦੇਖਣ ਨੂੰ ਮਿਲੀ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਮੌਸਮ ਵਿਭਾਗ ਨੇ ਸੋਮਵਾਰ ਨੂੰ ਵੱਡੇ ਪੱਧਰ 'ਤੇ ਮੀਂਹ ਪੈਣ ਦੀ ਵੀ ਗੱਲ ਕਹੀ ਹੈ, ਜਿਸ ਨਾਲ ਪਾਰਾ ਫਿਰ ਘੱਟ ਸਕਦਾ ਹੈ।
ਹਰਿਆਣਾ ਦੇ ਨਾਰਨੌਲ ਅਤੇ ਪੰਜਾਬ ਦੇ ਗੁਰਦਾਸਪੁਰ ਕ੍ਰਮਵਾਰ 3.5 ਡਿਗਰੀ ਅਤੇ 5.2 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਠੰਡੇ ਰਹੇ। ਪਵਿੱਤਰ ਸ਼ਹਿਰ ਅੰਮ੍ਰਿਤਸਰ ਅਤੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਤਾਪਮਾਨ 7.4 ਅਤੇ 9.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।