ਚੰਡੀਗੜ੍ਹ: ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਦੇ ਦਾਅਵੇ (Claims to root out corruption) ਨਾਲ ਪੰਜਾਬ ਦੀ ਸਿਆਸਤ ਉੱਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਨੇ ਇਸ ਕੌੜ ਨੂੰ ਵੱਢਣ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਦਾ ਵਾਅਦਾ ਕੀਤਾ ਸੀ ਅਤੇ ਇਸ ਤੋਂ ਮਗਰੋਂ ਉਨ੍ਹਾਂ ਨੇ ਖੁੱਦ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਜਿਸ ਨੇ ਪੰਜਾਬ ਵਾਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਕੌਮਾਂਤਰੀ ਦਿਹਾੜੇ ਉੱਤੇ ਸੁਨੇਹਾ:ਕੌਮਾਂਤਰੀ ਐਂਟੀ ਕਰੱਪਸ਼ਨ ਡੇਅ (International Anti Corruption Day) ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਖਾਸ ਅਪੀਲ ਕਰਦਿਆਂ ਲਿਖਿਆ, 'ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਅਜੋਕੇ ਦੌਰ ਦੀਆਂ ਸਭ ਤੋਂ ਭੈੜੀਆਂ ਬਿਮਾਰੀਆਂ ਨੇ,ਇਹ ਬਿਮਾਰੀਆਂ ਕਿਸੇ ਵੀ ਸਮਾਜ ਨੂੰ ਖੋਖਲਾ ਕਰ ਦਿੰਦੀਆਂ ਨੇ, ਦੇਸ਼ 'ਚ ਆਮ ਆਦਮੀ ਪਾਰਟੀ ਇਹਨਾਂ ਦੋਨੋਂ ਬਿਮਾਰੀਆਂ ਖ਼ਿਲਾਫ਼ ਮੁੱਢੋਂ ਹੀ ਲੜ ਰਹੀ ਹੈ। ਅੱਜ #AntiCorruptionDay ਮੌਕੇ ਆਓ ਪ੍ਰਣ ਕਰੀਏ ਕਿ ਦੋਨੋਂ ਬਿਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਾਂਗੇ।