ਚੰਡੀਗੜ੍ਹ: ਦਿੱਲੀ ਵਿਖੇ ਸੀ.ਆਈ.ਆਈ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਨੇ ਕੁੱਝ ਵਿਸ਼ੇਸ਼ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਉੱਤੇ ਲਿਆਉਣ ਲਈ ਪੰਜਾਬ ਦੀ ਇੰਡਸਟਰੀ ਦੇ ਵਿਕਾਸ (Development of industry in Punjab) ਦੇ ਮਕਸਦ ਨਾਲ ਫੋਕਲ ਪੁਆਇੰਟ ਵਿੱਚ ਸੀਵਰੇਜ ਅਤੇ ਸੜਕ ਦੇ ਨਿਰਮਾਣ ਲਈ ਫੰਡ ਰੱਖੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਨਵੀਂ ਇਲੈਕਟ੍ਰਿਕ ਵ੍ਹੀਕਲ ਪਾਲਿਸੀ (Electric vehicle policy) ਲਿਆਂਦੀ ਜਾਵੇਗੀ।
ਨਸ਼ਾ ਖਤਮ ਕਰਨ ਦਾ ਹੱਲ ਰੁਜ਼ਗਾਰ: ਸੀਐਮ ਮਾਨ ਨੇ ਕਿਹਾ ਕਿ ਰੰਗਲਾ ਪੰਜਾਬ ਅੱਜ ਨਸ਼ਿਆਂ ਵਿੱਚ ਗਲਤਾਨ ਹੁੰਦਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸੂਬੇ ਵਿੱਚੋਂ ਨਸ਼ਾ ਖਤਮ ਕਰਨ ਦਾ ਹੱਲ ਰੁਜ਼ਗਾਰ ਪੈਦਾ ਕਰਨਾ (solution to drug addiction is to create employment) ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਾਪਾਨ, ਕੋਰੀਆ ਅਤੇ ਸਿੰਗਾਪੁਰ ਤੋਂ ਬਹੁਤ ਸਾਰੇ ਲੋਕ ਵਪਾਰਕ ਵਿਚਾਰ ਲੈ ਕੇ ਭਾਰਤ ਆਉਣਗੇ। ਉਨ੍ਹਾਂ ਨਾਲ ਪੰਜਾਬ ਵਿੱਚ ਕਾਰੋਬਾਰ ਅਤੇ ਉਦਯੋਗ ਦੇ ਵਿਕਾਸ ਸਬੰਧੀ ਵਿਚਾਰ ਸਾਂਝੇ ਕੀਤੇ ਜਾਣਗੇ ਤਾਂ ਜੋ ਪੰਜਾਬ ਦੇ ਨੌਜਵਾਨ ਰੁਜ਼ਗਾਰ ਪ੍ਰਾਪਤ ਕਰਕੇ ਨਸ਼ਿਆਂ ਵੱਲ ਤੋਂ ਬਚਾਇਆ ਜਾ ਸਕੇ।