ਚੰਡੀਗੜ੍ਹ:ਪੰਜਾਬ ਸੂਬੇ ਵਿੱਚ ਪੰਜਾਬ ਸਰਕਾਰ ਨੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਇੱਕ ਖਾਸ ਸਟੈੱਪ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਵਿਭਾਗ ਨੂੰ ਪੰਜਾਬ ਦੇ ਸਾਰੇ ਮੈਰਿਜ ਪੈਲੇਸਾਂ ਦੇ ਬਾਹਰ ਪੁਲਿਸ ਨਾਕੇ ਲਗਾਉਣ ਦੇ(Setting up police checkpoints outside marriage ) ਹੁਕਮ ਦਿੱਤੇ ਹਨ। ਤਾਂ ਜੋ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਉੱਥੇ ਹੀ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਮੌਕੇ 'ਤੇ ਐਲਕੋ ਸੈਂਸਰ ਨਾਲ ਸਾਹ ਦੀ ਜਾਂਚ (Breath test with alco sensor) ਕਰਕੇ ਮੋਟਾ ਚਲਾਨ ਵੀ ਕੀਤਾ ਜਾਵੇਗਾ। ਸਾਫ਼ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਵਿਆਹਾਂ ਵਿੱਚ ਸ਼ਾਮਲ ਹੋ ਕੇ ਸਹੀ ਸਲਾਮਤ ਘਰ ਪਰਤਣਾ ਹੈ, ਇਸ ਲਈ ਉਨ੍ਹਾਂ ਨੂੰ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਸ਼ਰਾਬ ਦਾ ਸੇਵਨ ਕੀਤਾ ਹੈ, ਤਾਂ ਸ਼ਰਾਬ ਪੀਣ ਅਤੇ ਗੱਡੀ ਚਲਾਉਣ ਤੋਂ ਬਚੋ।
ਪੁਲਿਸ ਨੂੰ ਅਲਰਟ:ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਡੀਜੀਪੀ ਪੰਜਾਬ ਗੌਰਵ ਯਾਦਵ (DGP Punjab Gaurav Yadav) ਨੇ ਸਮੁੱਚੇ ਪੁਲਿਸ ਬਲ ਨੂੰ ਸੜਕ ਹਾਦਸਿਆਂ ਦੀ ਦਰ ਨੂੰ ਘਟਾਉਣ ਲਈ ਤਿਆਰੀਆਂ ਤੇਜ਼ ਕਰਨ ਲਈ ਕਿਹਾ ਹੈ। ਨਤੀਜੇ ਵਜੋਂ ਹੁਣ ਹਰ ਮੈਰਿਜ ਪੈਲੇਸ ਦੇ ਬਾਹਰ ਪੁਲਿਸ ਮੁਲਾਜ਼ਮ ਵਿਆਹਾਂ ਵਿੱਚ ਆਉਣ ਵਾਲੇ ਮਹਿਮਾਨਾਂ ਦੇ ਵਾਹਨਾਂ ਦੀ ਚੈਕਿੰਗ ਅਤੇ ਅਲਕੋ ਸੈਂਸਰ ਕਿੱਟਾਂ ਨਾਲ ਟੈਸਟ ਕਰਦੇ ਨਜ਼ਰ ਆਉਣਗੇ।