ਪੰਜਾਬ

punjab

ETV Bharat / state

ਵੱਖ-ਵੱਖ ਫੁੱਲਾਂ ਦਾ ਗੁਲਦਸਤਾ ਹੁੰਦਾ ਸਭ ਤੋਂ ਸੋਹਣਾ: ਮੁੱਖ ਮੰਤਰੀ ਨੇ ਸ਼ਾਇਰੀ ਨਾਲ ਕੀਤਾ ਯੂਸੀਸੀ ਦਾ ਵਿਰੋਧ - ਯੂਨੀਫ਼ਾਰਮ ਸਿਵਲ ਕੋਡ

ਕੌਮ ਕੋ ਕਬੀਲੋ ਮੇਂ ਮਤ ਬਾਟੀਂਏ, ਲੰਬੇ ਸਫ਼ਰ ਕੋ ਮੀਲੋਂ ਮੈਂ ਮਤ ਬਾਟੀਂਏ, ਏਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸ ਕੋ ਨਦੀਓਂ ਔਰ ਝੀਲੋਂ ਮੇਂ ਮਤ ਬਾਟੀਂਟੇ। ਸੀਐਮ ਨੇ ਯੂਨੀਫ਼ਾਰਮ ਸਿਵਲ ਕੋਡ 'ਤੇ ਸਿੱਧੇ ਤੌਰ 'ਤੇ ਬੜੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

Etv Bharat
Etv Bharat

By

Published : Jul 4, 2023, 5:50 PM IST

ਚੰਡੀਗੜ੍ਹ:ਯੂਨੀਫ਼ਾਰਮ ਸਿਵਲ ਕੋਡ ਦੇ ਮੁੱਦੇ 'ਤੇ ਇਸ ਸਮੇਂ ਸਿਆਸਤ 'ਚ ਬਵਾਲ ਮਚਿਆ ਹੋਇਆ ਹੈ।ਕੋਈ ਇਸ ਦੇ ਪੱਖ 'ਚ ਆਵਾਜ਼ ਬੁੰਦ ਕਰ ਰਿਹਾ ਹੈ ਤਾਂ ਕੋਈ ਇਸ ਦਾ ਵਿਰੋਧ ਕਰ ਰਿਹਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੌਮੀ ਲੀਡਰਾਂ ਤੋਂ ਉਲਟ ਇਸ ਦਾ ਵਿਰੋਧ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਬਹੁਤ ਹੀ ਸ਼ਾਇਰਾਨਾ ਤਰੀਕੇ 'ਚ ਕਿਹਾ ਕਿ ਕੌਮ ਕੋ ਕਬੀਲੋ ਮੇਂ ਮਤ ਬਾਟੀਂਏ, ਲੰਬੇ ਸਫ਼ਰ ਕੋ ਮੀਲੋਂ ਮੈਂ ਮਤ ਬਾਟੀਂਏ, ਏਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸ ਕੋ ਨਦੀਓਂ ਔਰ ਝੀਲੋਂ ਮੇਂ ਮਤ ਬਾਟੀਂਟੇ। ਸੀਐਮ ਨੇ ਯੂਨੀਫ਼ਾਰਮ ਸਿਵਲ ਕੋਡ 'ਤੇ ਸਿੱਧੇ ਤੌਰ 'ਤੇ ਬੜੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਨੇ ਚੰਡੀਗੜ੍ਹ 'ਚ ਪੱਤਰਕਰਾਂ ਸੰਬੋਧਨ ਕਰਦੇ ਕਿਹਾ ਕਿ ਭਾਰਤ ਇੱਕ ਗੁਲਦਸਤੇ ਵਰਗਾ ਹੈ ਅਤੇ ਗੁਲਦਸਤੇ 'ਚ ਵੱਖਰੇ-ਵੱਖਰੇ ਰੰਗ ਦੇ ਫੁੱਲ ਹੁੰਦੇ ਹਨ ਤਾਂ ਉਹ ਬੇਹੱਦ ਸੁੰਦਰ ਲੱਗਦਾ ਹੈ। ਹਰ ਇੱਕ ਰੰਗ ਦੀ ਆਪਣੀ ਖਾਸੀਅਤ ਹੁੰਦੀ ਹੈ ਅਤੇ ਵੱਖਰਾ ਕਲਚਰ ਹੁੰਦਾ ਹੈ। ਮੁੱਖ ਮੰਤਰੀ ਨੇ ਭਾਜਪਾ ਨੂੰ ਸਵਾਲ ਪੁੱਛਿਆ ਕਿ, ਤੁਸੀਂ ਚਾਹੁੰਦੇ ਹੋ ਕਿ ਗੁਲਦਸਤਾ ਸਿਰਫ਼ ਇੱਕ ਰੰਗ ਦਾ ਹੋਵੇ, ਅਜਿਹਾ ਹਰਗਿਜ਼ ਨਹੀਂ ਹੋਣ ਦਿੱਤਾ ਜਾ ਸਕਦਾ। ਹਰ ਰੰਗ ਦੀਆਂ ਆਪਣੀਆਂ ਰਸਮਾਂ ਹੁੰਦੀਆਂ ਹਨ, ਇਸੇ ਬਾਰੇ ਸਭ ਨਾਲ ਲਿ ਕੇ ਗੱਲਬਾਤ ਕਰਨੀ ਚਾਹੀਦੀ ਹੈ । ਉਸ ਤੋਂ ਬਾਅਦ ਸਭ ਦੀ ਸਹਿਮਤੀ ਮਿਲਣ ਮਗਰੋਂ ਇਹ ਕੋਡ ਲਾਗੂ ਕਰਨਾ ਹੈ ਜਾਂ ਨਹੀਂ ਇਹ ਤੈਅ ਕੀਤਾ ਜਾਣਾ ਚਾਹੀਦਾ ਹੈ।

ਭਾਜਪਾ ਸਰਕਾਰ 'ਤੇ ਨਿਸ਼ਾਨਾ:ਭਗਵੰਤ ਮਾਨ ਨੇ ਭਾਜਪਾ 'ਤੇ ਨਿਸ਼ਾਨੇ ਲਗਾਉਂਦੇ ਕਿਹਾ ਕਿ ਹਰ ਧਰਮ ਦੇ ਰੀਤੀ ਰਿਵਾਜ਼ ਤੁਹਾਨੂੰ ਕੀ ਕਹਿੰਦੇ ਹਨ, ਇਹ ਭਾਜਪਾ ਵਾਲੇ ਪਤ ਾਨਹੀਂ ਕਿਉਂ ਅਜਿਹੇ ਮੁੱਦੇ ਛੇੜਦੇ ਰਹਿੰਦੇ ਹਨ? ਉਨ੍ਹਾਂ ਆਖਿਆ ਕਿ ਦੇਸ਼ ਦੀ ਤਰੱਕੀ ਚੰਗੀ ਸੋਚ ਅਤੇ ਵਿਿਗਆਨਕ ਤਰੀਕੇ ਨਾਲ ਹੋ ਸਕਦੀ ਹੈ।ਭਾਜਪਾ ਧਰਮ ਦੇ ਨਾਮ 'ਤੇ ਵੋਟਾਂ ਲੈਂਦੀ ਹੈ ਜਦਕਿ ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ।

"ਮੁੱਖ ਮੰਤਰੀ ਨੇ ਬਹੁਤ ਹੀ ਸ਼ਾਇਰਾਨਾ ਤਰੀਕੇ 'ਚ ਕਿਹਾ ਕਿ ਕੌਮ ਕੋ ਕਬੀਲੋ ਮੇਂ ਮਤ ਬਾਟੀਂਏ, ਲੰਬੇ ਸਫ਼ਰ ਕੋ ਮੀਲੋਂ ਮੈਂ ਮਤ ਬਾਟੀਂਏ, ਏਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸ ਕੋ ਨਦੀਓਂ ਔਰ ਝੀਲੋਂ ਮੇਂ ਮਤ ਬਾਟੀਂਟੇ।"ਮੁੱਖ ਮੰਤਰੀ ਭਗਵੰਤ ਮਾਨ

ਕੀ ਹੈ ਯੂਸੀਸੀ? ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਦੇਸ਼ ਦੇ ਸਾਰੇ ਨਾਗਰਿਕਾਂ ਲਈ ਇਕਸਾਰ ਕਾਨੂੰਨ ਬਣਾਉਣਾ। ਇਹ ਬਿਨਾਂ ਕਿਸੇ ਧਰਮ, ਜਾਤ ਜਾਂ ਲੰਿਗ ਭੇਦਭਾਵ ਦੇ ਲਾਗੂ ਹੋਵੇਗਾ। ਵਰਤਮਾਨ ਵਿੱਚ, ਹਿੰਦੂ, ਈਸਾਈ, ਪਾਰਸੀ, ਮੁਸਲਮਾਨ ਵਰਗੇ ਵੱਖ-ਵੱਖ ਧਾਰਮਿਕ ਭਾਈਚਾਰੇ ਵਿਆਹ, ਤਲਾਕ, ਉਤਰਾਧਿਕਾਰ ਅਤੇ ਗੋਦ ਲੈਣ ਦੇ ਮਾਮਲਿਆਂ ਵਿੱਚ ਆਪਣੇ ਨਿੱਜੀ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਹਾਲਾਂਕਿ ਫੌਜਦਾਰੀ ਕਾਨੂੰਨ ਇੱਕੋ ਜਿਹੇ ਹਨ।

ABOUT THE AUTHOR

...view details