ਚੰਡੀਗੜ੍ਹ ਡੈਸਕ : ਵਾਤਾਵਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਸਾਰੇ ਮੰਤਰੀਆਂ, ਪ੍ਰਸ਼ਾਸਕੀ ਅਧਿਕਾਰੀਆਂ ਤੇ ਲੋਕ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਭਾ ਵਿੱਚ ਪੰਜਾਬ ਦੇ ਵਾਤਾਵਰਨ, ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਬੋਲੀ ਦੀ ਗੱਲ ਬੇਬਾਕੀ ਨਾਲ ਉਠਾਉਣ ਵਾਲੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ। ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ, ਜਿਨ੍ਹਾਂ ਨੇ ਛੋਟੇ ਜਿਹੇ ਪਰਿਵਾਰ ਤੋਂ ਉਠ ਕੇ ਕਾਫੀ ਮਿਹਨਤ ਕੀਤੀ ਹੈ। ਡੇਰਾਬੱਸੀ ਤੋਂ ਵੀ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀ ਸੇਵਾ ਵਿੱਚ ਬਹੁਤ ਚੰਗੇ ਕੰਮ ਕੀਤੇ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਵਾਤਾਵਰਨ ਦੇ ਇਸ ਇਤਿਹਾਸਕ ਦਿਨ ਦੀ ਸਭ ਨੂੰ ਵਧਾਈ ਦਿੱਤੀ।
ਪੰਜਾਬ ਕੋਲ ਭਾਰਤ ਦੀ ਨੰਬਰ 1 ਲੈਬੋਰੇਟਰੀ : ਮਾਨ ਨੇ ਬੋਲਦਿਆਂ ਕਿਹਾ ਪੰਜਾਬ ਵਿੱਚ ਲੈਬੋਰੇਟਰੀ ਬਣਾਈ ਹੈ ਜੋ ਕਿ ਵਰਲਡ ਕਲਾਸ ਹੈ। ਭਾਰਤ ਦੀ ਇਹ ਪਹਿਲੀ ਅਜਿਹੀ ਲੈਬੋਰੇਟਰੀ ਹੈ, ਜਿਸ ਵਿੱਚ ਪਹਿਲਾਂ ਵਿਦੇਸ਼ਾਂ ਤੋਂ ਸ਼ਹਿਦ ਦੀ ਜਾਂਚ ਕਰਵਾਈ ਜਾਂਦੀ ਸੀ, ਪਰ ਹੁਣ ਇਸ ਲੈਬੋਰੇਟਰੀ ਵਿੱਚ ਕਰਵਾਈ ਜਾਵੇਗੀ। ਫੂਡ ਪੁਆਇਜ਼ਨਿੰਗ ਨਾਲ ਜੋ ਮੌਤਾਂ ਹੋਇਆ, ਇਨ੍ਹਾਂ ਦਾ ਕਾਰਨ ਕੀ ਬਣਿਆ। ਜ਼ਹਿਰੀਲੇ ਭੋਜਨ, ਖਾਦਾਂ ਤੇ ਬਾਸਮਤੀ ਆਦਿ ਦੀ ਜਾਂਚ ਇਥੋਂ ਕਰਵਾਈ ਜਾਇਆ ਕਰੇਗੀ। ਅੱਜ ਵਾਤਾਵਰਨ ਦਿਵਸ ਹੈ, ਪਰ ਇਹ ਹਰ ਰੋਜ਼ ਚਾਹੀਦਾ ਹੈ। ਸਾਨੂੰ ਸਾਡੇ ਗੁਰੂਆਂ ਨੇ ਉਸ ਵੇਲੇ ਹੀ ਵਾਤਾਵਰਨ ਸਾਂਭਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ, ਜਿਸ ਸਮੇਂ ਕੋਈ ਫੈਕਟਰੀ, ਕੋਈ ਡੰਪਿੰਗ ਨਹੀਂ ਸੀ, ਪਰ ਅਸੀਂ ਹਵਾ, ਪਾਣੀ ਦੇ ਮਾਅਨੇ ਕਾਇਮ ਨਹੀਂ ਰੱਖ ਸਕੇ। ਕਮੀਆਂ ਸਰਕਾਰੀ ਵੀ ਰਹੀਆਂ, ਸਮਾਜਿਕ ਵੀ ਰਹੀਆਂ, ਜਿਸ ਕਾਰਨ ਅੱਜ ਵਾਤਾਵਰਨ ਗੰਧਲਾ ਹੁੰਦਾ ਜਾ ਰਿਹਾ ਹੈ।
ਕੁਦਰਤ ਨਾਲ ਕੀਤੀ ਛੇੜਛਾੜ ਦੇ ਅਸੀਂ ਨਤੀਜੇ ਭੁਗਤ ਰਹੇ ਹਾਂ : ਉਨ੍ਹਾਂ ਦੂਜੀਆਂ ਪਾਰਟੀਆਂ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਦਰੱਖਤਾਂ ਦੀਆਂ ਵੋਟਾਂ ਵੀ ਪੈਂਦੀਆਂ ਹੁੰਦੀਆਂ ਤਾਂ ਇਨ੍ਹਾਂ ਨੇ ਉਨ੍ਹਾਂ ਕੋਲ ਵੀ ਵੋਟਾਂ ਮੰਗਣ ਪਹੁੰਚ ਜਾਣਾ ਸੀ ਤੇ ਲਾਲਚ ਦੇਣਾ ਸੀ ਕਿ ਅਸੀਂ ਤੁਹਾਡੇ ਜਿਹੇ ਹੋਰ ਦਰੱਖਤ ਲਵਾ ਦੇਵਾਂਗੇ, ਵੋਟ ਸਾਨੂੰ ਪਾਉਣੀ ਹੈ। ਉਨ੍ਹਾਂ ਦਾ ਕੋਈ ਸਿਆਸੀ ਪਿਛੋਕੜ ਨਹੀਂ, ਇਸੇ ਕਾਰਨ ਹੀ ਉਹ ਬੇਬਾਕੀ ਨਾਲ ਬੋਲਦੇ ਹਨ। ਕਿਸੇ ਪਾਰਟੀ ਗਲਤ ਕੰਮ ਕਰਦੀ ਪਾਰਟੀ ਖ਼ਿਲਾਫ਼ ਬੋਲਣ ਲੱਗਿਆ ਉਨ੍ਹਾਂ ਨੂੰ ਕੋਈ ਗੁਰੇਜ਼ ਨਹੀਂ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਜੋ ਅਸੀਂ ਛੇੜਛਾੜ ਕੀਤੀ ਹੈ, ਉਸ ਦੇ ਅਸੀਂ ਨਤੀਜੇ ਭੁਗਤ ਰਹੇ ਹਾਂ।