ਚੰਡੀਗੜ੍ਹ : ਜਲ੍ਹਿਆਂਵਾਲ਼ਾ ਬਾਗ਼ ਦੇ ਖੂਨੀ ਸਾਕੇ ਵਾਲੇ ਦਿਨ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਪਰਿਵਾਰ 'ਤੇ ਤੰਜ਼ ਕੱਸਿਆ ਹੈ। 2019 ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਇੱਕ ਵਾਰ ਫਿਰ ਦੁਹਰਾਈ ਹੈ। ਇੰਨਾ ਹੀ ਨਹੀਂ ਮਜੀਠੀਆ ਪਰਿਵਾਰ ਨੂੰ ਇਸ ਦਾ ਖੰਡਨ ਕਰਨ ਜਾਂ ਦੇਸ਼ ਵਾਸੀਆਂ ਤੋਂ ਮਾਫੀ ਮੰਗਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਜਲ੍ਹਿਆਵਾਲਾ ਬਾਗ ਦੇ ਸਾਕੇ ਵਾਲੇ ਦਿਨ ਜਨਰਲ ਡਾਇਰ ਵੱਲੋਂ ਉਨ੍ਹਾਂ ਦੇ ਘਰ ਡਿਨਰ ਕਰਨ ਦੀ ਗੱਲ ਕਰਦਿਆਂ ਬਿਕਰਮ ਮਜੀਠੀਆ ਨੂੰ ਘੇਰਿਆ ਹੈ। ਉਥੇ ਹੀ ਦੂਜੇ ਪਾਸੇ ਬਿਕਰਮ ਮਜੀਠੀਆ ਨੇ ਵੀ ਟਵੀਟ ਜਾਰੀ ਕਰ ਕੇ ਮੁੱਖ ਮੰਤਰੀ ਨੂੰ ਜਵਾਬ ਦਿੱਤਾ ਹੈ।
ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਸਾਂਝੀ :ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਪੋਸਟ ਆਪਣੇ ਨਿੱਜੀ ਟਵਿੱਟਰ ਅਕਾਊਂਟ ਤੇ ਫੇਸਬੁਕ 'ਤੇ ਸ਼ੇਅਰ ਕੀਤੀ ਹੈ। CM ਮਾਨ ਨੇ ਲਿਖਿਆ- 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਵਿੱਚ 1000 ਤੋਂ ਵੱਧ ਲੋਕਾਂ ਨੂੰ ਮਾਰਨ ਅਤੇ 3100 ਤੋਂ ਵੱਧ ਲੋਕਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਜਨਰਲ ਡਾਇਰ ਕਿਸ ਦੇ ਘਰ ਸ਼ਰਾਬ ਪੀ ਕੇ ਡਿਨਰ ਕਰਨ ਗਿਆ ਸੀ? ਮਜੀਠੀਆ ਪਰਿਵਾਰ..ਕਾਤਲ ਨੂੰ ਰਾਤ ਦਾ ਖਾਣਾ ਦੇਣ ਵਾਲਾ ਪਰਿਵਾਰ ਜਾਂ ਤਾਂ ਮੇਰੇ ਬਿਆਨ ਦਾ ਖੰਡਨ ਕਰੇ..ਜਾਂ ਫਿਰ ਦੇਸ਼ ਵਾਸੀਆਂ ਤੋਂ ਮੁਆਫੀ ਮੰਗੇ..।
ਮਜੀਠੀਆ ਪਰਿਵਾਰ ਕੋਲੋਂ ਪੁੱਛਿਆ ਸਵਾਲ :ਭਗਵੰਤ ਮਾਨ ਨੇ ਮਜੀਠੀਆ ਪਰਿਵਾਰ ਨੂੰ ਘੇਰਦਿਆਂ ਸਵਾਲ ਕੀਤਾ ਹੈ ਕਿ ਇਤਿਹਾਸ ਦੇ ਖੂਨੀ ਸਾਕੇ ਜਲ੍ਹਿਆਂਵਾਲਾ ਬਾਗ਼ ਵਿਖੇ ਹੋਏ ਖੂਨੀ ਤਾਂਡਵ ਵਾਲੇ ਦਿਨ ਜਨਰਲ ਡਾਇਰ ਕਿਸ ਦੇ ਘਰ ਠਹਿਰਿਆ ਸੀ ਤੇ ਕਿਸ ਦੇ ਘਰ ਡਿਨਰ ਕੀਤਾ ਸੀ। ਮਜੀਠੀਆ ਪਰਿਵਾਰ ਇਸ ਸਬੰਧੀ ਜਵਾਬ ਦੇਵੇ। ਨਾਲ ਹੀ ਉਨ੍ਹਾਂ ਕਿਹਾ ਕਿ ਜਾਂ ਤਾਂ ਉਹ ਇਸ ਗੱਲ ਦਾ ਖੰਡਨ ਕਰ ਦੇਣ ਤੇ ਜਾਂ ਫਿਰ ਕੁਲ ਅਵਾਮ ਕੋਲੋਂ ਮਾਫ਼ੀ ਮੰਗ ਲੈਣ।
ਬਿਕਰਮ ਮਜੀਠੀਆ ਦਾ ਜਵਾਬ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਬਿਆਨ ਉਤੇ ਜਵਾਬ ਦਿੰਦਿਆਂ ਟਵੀਟ ਉਤੇ ਲਿਖਿਆ ਹੈ ਕਿ "ਤੂੰ ਇੱਧਰ ਉਧਰ ਕੀ ਬਾਤ ਨਾ ਕਰ ਯੇ ਬਤਾ ਕੇ ਕਾਫ਼ਿਲਾ ਕੈਸੇ ਲੁਟਾ। ਹੱਥ ਚ ਗਲਾਸੀ ਫੜ, ਕੇਂਦਰ ਦੀ ਬੁੱਕਲ਼ ਚ ਬੈਠ ਕੇ, ਸਿੱਖਾਂ ਦੇ ਬੇਕਸੂਰ ਮੁੰਡੇ ਚੁੱਕਵਾ ਕੇ, ਉੱਭਰਦੀ ਜਵਾਨੀ ਕਤਲ ਕਰਵਾ ਕੇ, ਆਪਣੇ ਪੂਰੇ ਖ਼ਾਨਦਾਨ ਨੂੰ VVIP ਸਟੇਟਸ ਦੇ ਕੇ , ਲਤੀਫ਼ਪੁਰ ਦਾ ਉਜਾੜਾ ਕਰਵਾ ਕੇ ਤੇ ਗੱਲਾਂ ਗਦਾਰੀ ਦੀਆਂ ਕਰੋ ਇਹ ਸ਼ੋਭਾ ਨਹੀਂ ਦਿੰਦਾ। ਤੂੰ ਇੱਧਰ ਉਧਰ ਕੀ ਬਾਤ ਨਾ ਕਰ ਯੇ ਬਤਾ ਕੇ ਕਾਫ਼ਿਲਾ ਕੈਸੇ ਲੁਟਾ। ਹੱਥ ਚ ਗਲਾਸੀ ਫੜ, ਕੇਂਦਰ ਦੀ ਬੁੱਕਲ਼ ਚ ਬੈਠ ਕੇ, ਸਿੱਖਾਂ ਦੇ ਬੇਕਸੂਰ ਮੁੰਡੇ ਚੁੱਕਵਾ ਕੇ, ਉੱਭਰਦੀ ਜਵਾਨੀ ਕਤਲ ਕਰਵਾ ਕੇ, ਆਪਣੇ ਪੂਰੇ ਖ਼ਾਨਦਾਨ ਨੂੰ VVIP ਸਟੇਟਸ ਦੇ ਕੇ , ਲਤੀਫ਼ਪੁਰ ਦਾ ਉਜਾੜਾ ਕਰਵਾ ਕੇ ਤੇ ਗੱਲਾਂ ਗਦਾਰੀ ਦੀਆਂ ਕਰੋ ਇਹ ਸ਼ੋਭਾ ਨਹੀਂ ਦਿੰਦਾ।"
ਕਤਲੇਆਮ ਵਾਲੀ ਰਾਤ ਫਿਰੰਗੀ ਨੂੰ ਪਰੋਸਿਆ ਸੀ ਡਿਨਰ :ਅਕਾਲੀ ਆਗੂ ਹਰਸਿਮਰਤ ਕੌਰ ਬਾਦਲ, ਬਿਕਰਮ ਮਜੀਠੀਆ ਅਤੇ ਬਜ਼ੁਰਗ ਸੁੰਦਰ ਸਿੰਘ ਮਜੀਠੀਆ ਨੇ ਫਿਰੰਗੀ ਨੂੰ ਸੱਦਾ ਦਿੱਤਾ ਅਤੇ ਕਤਲੇਆਮ ਵਾਲੀ ਰਾਤ 13 ਅਪ੍ਰੈਲ 1919 ਨੂੰ ਕਾਤਲ ਫਿਰੰਗੀ ਡਾਇਰ ਦਾ ਰਾਤ ਦੇ ਖਾਣੇ ਲਈ ਸਵਾਗਤ ਕੀਤਾ। ਜਦੋਂ ਕਿ ਉਸ ਦਿਨ ਸਾਰਾ ਦੇਸ਼ ਸੋਗ ਵਿੱਚ ਡੁੱਬਿਆ ਹੋਇਆ ਸੀ ਅਤੇ ਅੰਗਰੇਜ਼ਾਂ ਖਾਸ ਕਰਕੇ ਜਨਰਲ ਡਾਇਰ ਵਿਰੁੱਧ ਗੁੱਸਾ ਫੁੱਟ ਰਿਹਾ ਸੀ।
ਇਹ ਵੀ ਪੜ੍ਹੋ :Bhagwant mann: ਭਗਵੰਤ ਮਾਨ ਨੇ 9ਵਾਂ ਟੋਲ ਪਲਾਜ਼ਾ ਕਰਵਾਇਆ ਬੰਦ, ਕਿਹਾ- ਨਹੀਂ ਹੋਣ ਦਿੱਤੀ ਜਾਵੇਗੀ ਲੋਕਾਂ ਦੀ ਲੁੱਟ
ਭਗਵੰਤ ਨਾਲ ਨੇ ਮਜੀਠੀਆ ਨੂੰ ਪਹਿਲਾਂ ਵੀ ਕੀਤਾ ਸੀ ਇਹ ਸਵਾਲ :ਇਹ ਸਵਾਲ CM ਭਗਵੰਤ ਮਾਨ ਨੇ ਪਹਿਲੀ ਵਾਰ ਨਹੀਂ ਉਠਾਇਆ ਹੈ। 13 ਅਪ੍ਰੈਲ 2019 ਨੂੰ, ਭਗਵੰਤ ਮਾਨ ਨੇ ਟਵੀਟ ਕੀਤਾ ਸੀ, ਜਦੋਂ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸਨ। ਉਦੋਂ ਵੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਸੇ ਰਾਤ "ਜਨਰਲ ਡਾਇਰ ਨੂੰ ਡਿਨਰ ਪਰੋਸਣ ਵਾਲੇ ਮਜੀਠੀਆ ਪਰਿਵਾਰ ਨੂੰ ਦੇਸ਼ ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ"।