ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਪਟਿਆਲਾ ਵਿੱਚ ਪੀਐਸਈਬੀ ਦੀ ਇੰਜੀਨੀਅਰਿੰਗ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਇੱਥੇ ਉਨ੍ਹਾਂ ਨੇ ਕੈਬਨਿਟ ਮੰਤਰੀ, ਬਿਜਲੀ ਮੰਤਰੀ ਅਤੇ ਵਿਧਾਇਕਾਂ ਸਮੇਤ ਬਿਜਲੀ ਬੋਰਡ ਦੇ ਕਰੀਬ 2000 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਪੰਜਾਬ ’ਚ ਕੋਲੇ ਦੀ ਆਮਦ ਦੇ ਮਾਮਲੇ ’ਚ ਸੂਬੇ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ।
ਬਿਜਲੀ ਬਚਾਉਣੀ ਹੈ:ਅਸੀਂ ਝੋਨੇ ਦਾ ਰਕਬਾ ਘਟਾਉਣ ਬਾਰੇ ਸੋਚ ਰਹੇ ਹਾਂ ਤਾਂ ਜੋ ਪਾਣੀ ਅਤੇ ਬਿਜਲੀ ਨੂੰ ਬਚਾਇਆ ਜਾ ਸਕੇ। ਇਹ ਬਿਜਲੀ ਕਿਸੇ ਹੋਰ ਕੰਮ ਲਈ ਵਰਤਾਂਗੇ। ਮੁੱਖ ਮੰਤਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਚੀਜ਼ ਨੂੰ ਸਰਕਾਰੀ ਨਾ ਸਮਝੋ ਕਿਉਂਕਿ ਇਹ ਸਰਕਾਰੀ ਨਹੀਂ ਤੁਹਾਡੀ ਹੈ ਅਤੇ ਇਸ ਦਾ ਬੋਝ ਵੀ ਤੁਹਾਡੇ 'ਤੇ ਹੀ ਪੈਂਦਾ ਹੈ। ਉਨਾਂ ਕਿਹਾ ਲੋਕਾਂ ਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਨਾਲ ਹੀ ਜਾਗਰੂਕ ਹੋਣ ਦੀ ਵੀ ਤਾਂ ਜੋ ਸਾਰੇ ਮਿਲ ਕੇ ਪੰਜਾਬ ਨੂੰ ਰੰਗਲਾ ਬਣਾ ਸਕੀਏ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਧਰਨੇ ਵਾਲਿਆਂ ਤੋਂ ਡਰਨਾ ਨਹੀਂ ਤੁਸੀਂ ਬਸ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਤੁਹਾਨੂੰ ਲੋਕਾਂ ਦੇ ਗੁੱਸੇ ਦਾ ਵੀ ਬਹੁਤ ਵਾਰੀ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਆਪਣਾ ਗੁੱਸਾ ਕਾਬੂ 'ਚ ਰੱਖਣਾ ਹੈ ਕਿਉਂਕਿ ਅਸੀਂ ਲੋਕਾਂ ਲਈ ਕੰਮ ਕਰਨਾ ਹੈ। ਲੋਕਾਂ ਨੂੰ ਸਾਰੀਆਂ ਸਹੂਲਤਾਵਾਂ ਦੇਣੀਆਂ ਹਨ।ਬਿਜਲੀ ਸੰਘ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਵੀ ਦਿੱਤਾ।
ਪੰਜਾਬ 'ਚ ਖ਼ਤਮ ਹੋਏ ਬਿਜਲੀ ਦੇ ਕੱਟ: ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸਾਹਿਬ ਨੇ ਆਖਿਆ ਕਿ ਸਰਕਾਰੀ ਅਦਾਰਿਆਂ ਦੇ ਪੈਂਡਿੰਗ ਬਿਜਲੀ ਬਿੱਲਾਂ ਦੀ ਅਦਾਇਗੀ ਦੇ ਹੁਕਮ ਦਿੱਤੇ ਗਏ ਹਨ। ਸਰਕਾਰੀ ਬਿਜਲੀ ਜੋ ਸਰਕਾਰ ਨੇ ਵਰਤੀ ਹੈ, ਉਸ ਦੇ ਪੈਸੇ ਦੇਣਾ ਸਾਡੀ ਜ਼ਿੰਮੇਵਾਰੀ ਹੈ, ਜੋ ਪੂਰੀ ਕੀਤੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਦੀ ਥਾਂ 15-15 ਘੰਟੇ ਬਿਜਲੀ ਦੀ ਦਿੱਤੀ ਅਤੇ ਇੰਡਸਟਰੀ ਤੇ ਘਰੇਲੂ ਸਮੇਤ ਕਿਸੇ ਵੀ ਖ਼ਪਤਕਾਰ 'ਤੇ ਕੋਈ ਬਿਜਲੀ ਕੱਟ ਨਹੀਂ ਲਗਾਇਆ।ਪਹਿਲਾਂ ਪੰਜਾਬ 'ਚ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗਦੇ ਹਨ ਤੇ ਹੁਣ ਬਿਜਲੀ ਲਈ ਲੋਕਾਂ ਨੂੰ ਤਰਸਣਾ ਨਹੀਂ ਪੈ ਰਿਹਾ।
ਸਰਕਾਰੀ ਅਦਾਰਿਆਂ 'ਚ ਪ੍ਰੀ-ਪੇਡ ਮੀਟਰ: ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਡਿਪਟੀ ਕਮਿਸ਼ਨਰ ਕੰਪਲੈਕਸ, ਤਹਿਸੀਲ ਕੰਪਲੈਕਸ ਸਣੇ ਜਿੰਨੀਆਂ ਵੀ ਸਰਕਾਰੀ ਇਮਰਾਤਾਂ ਹਨ , ਉਨ੍ਹਾਂ ਦੀਆਂ ਛੱਤਾਂ 'ਤੇ ਬਿਜਲੀ ਪੈਦਾ ਕਰਨ ਵਾਲੇ ਸੋਲਰ ਯੂਨਿਟ ਲਗਾਏ ਜਾਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਮੁੜ ਤੋਂ ਪ੍ਰੀ-ਪੇਡ ਮੀਟਰ ਲਗਾਏ ਜਾਣ ਦਾ ਮੁੜ ਤੋਂ ਇਸ਼ਾਰਾ ਵੀ ਕਰ ਦਿੱਤਾ। ਸਾਰੇ ਸਰਕਾਰੀ ਅਦਾਰਿਆਂ 'ਚ ਪ੍ਰੀ-ਪੇਡ ਮੀਟਰ ਲਗਾਏ ਜਾਣ ਦੀ ਗੱਲ ਕੀਤੀ।