ਚੰਡੀਗੜ੍ਹ:ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਜਿੱਥੇ ਅਨੇਕਾਂ ਗੁਰੂਆਂ ਨੇ ਅਵਤਾਰ ਲਿਆ ਤੇ ਮਾਨਵਤਾਂ ਨੂੰ ਸੱਚਖੰਡ ਜਾਣ ਦਾ ਸੰਦੇਸ਼ ਦਿੱਤਾ। ਸੋ ਇਹਨਾਂ ਗੁਰੂਆਂ-ਪੀਰਾਂ ਨੂੰ ਯਾਦ ਕਰਦਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ 'ਗੁਰੂ ਨਾਭਾ ਦਾਸ ਜੀ' ਦੇ ਜਨਮ ਦਿਵਸ ਦੀਆਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਵਿੱਚ ਕਿਹਾ ਕਿ ਧਰਮ ਸ਼ਾਸਤਰੀ ਤੇ ਪਵਿੱਤਰ ਗ੍ਰੰਥ ਭਗਤਮਲ ਦੇ ਲੇਖਕ ਸੰਤ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਮੌਕੇ ਪ੍ਰਣਾਮ ਕਰਦੇ ਹਾਂ… ਆਓ ਸੰਤ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲਈਏ ਤੇ ਆਪਣੀ ਜ਼ਿੰਦਗੀ ‘ਚ ਧਾਰਨ ਕਰੀਏ…
ਕੌਣ ਸਨ ? ਗੁਰੂ ਨਾਭਾ ਦਾਸ ਜੀ:ਜਾਣਕਾਰੀ ਅਨੁਸਾਰ ਦੱਸ ਦਈਏ ਕਿ ਗੁਰੂ ਨਾਭਾ ਦਾਸ ਜੀ ਇੱਕ ਬ੍ਰਹਮ ਗਿਆਨੀ ਸਨ। ਗੁਰੂ ਨਾਭਾ ਦਾਸ ਜੀ ਨੇ ਧਾਰਮਿਕ ਪੁਸਤਕ ਭਗਤਮਾਲਾ ਲਿਖੀ ਤੇ ਕਨਹਾਰ ਦਾਸ ਜੀ ਦੇ ਭੰਡਾਰੇ ਵਿੱਚ ਗੋਸਵਾਮੀ ਦੀ ਉਪਾਧੀ ਦਿੱਤੀ। ਗੁਰੂ ਨਾਭਾ ਦਾਸ ਜੀ ਦਾ ਜਨਮ 8 ਅਪ੍ਰੈਲ 1537 ਈ ਨੂੰ ਮਾਤਾ ਸਰਸਵਤੀ ਜਾਨਕੀ ਦੇਵੀ ਅਤੇ ਪਿਤਾ ਰਾਮ ਦਾਸ ਜੀ ਦੀ ਕੁੱਖੋਂ ਗੋਦਾਵਰੀ ਨਦੀ ਨੇੜੇ ਰਾਮ ਭਦ੍ਰਾਚਲ ਰਾਜ ਤੇਲੰਗਾਨਾ ਵਿੱਚ ਹੋਇਆ। ਉਹਨਾਂ ਨੂੰ ਜਨਮ ਤੋਂ ਹੀ ਦਿਖਾਈ ਨਹੀਂ ਦਿੰਦਾ ਸੀ ਤੇ ਇਹਨਾਂ ਦਾ ਨਾਮ ਨਰਾਇਣ ਦਾਸ ਸੀ। ਗੁਰੂ ਨਾਭਾ ਦਾਸ ਜੀ ਨੇ ਰਾਮਾਇਣ ਦੇ ਲੇਖਕ ਗੋਸਵਾਮੀ ਤੁਲਸੀ ਦਾਸ ਨਾਲ ਤਿੰਨ ਸਾਲ ਗਿਆਨ ਗੋਸ਼ਟੀ ਕੀਤੀ। ਸੰਤ ਗੁਰੂ ਨਾਭਾ ਦਾਸ ਜੀ ਦਾ ਪਰਿਵਾਰ ਟੋਕਰੀਆਂ ਬਣਾਉਂਦਾ ਤੇ ਗੀਤ ਵਜਾਉਂਦੀ ਸੀ, ਭਗਵਾਨ ਸ਼੍ਰੀ ਰਾਮ ਦੇ ਉਪਾਸਕ ਸਨ।