ਚੰਡੀਗੜ੍ਹ:ਲੁਧਿਆਣਾ ਦੇ ਇਕ ਪਿੰਡ ਵਿੱਚ ਵਾਪਰੀ ਦੁਖਾਂਤਕ ਘਟਨਾ ਵਿੱਚ ਛੱਪੜ 'ਚ ਪੰਜ ਬੱਚਿਆਂ ਸਣੇ ਛੇ ਜਣਿਆਂ ਦੀ ਡੁੱਬਣ ਕਾਰਨ ਹੋਈ ਮੌਤ ਹੋ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਹਰੇਕ ਪਰਿਵਾਰ ਨੂੰ 50,000 ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ। ਇਸ ਦੁਖਦਾਈ ਘਟਨਾ ਵਿੱਚ ਛੇਵਾਂ ਵਿਅਕਤੀ ਇਨ੍ਹਾਂ ਬੱਚਿਆਂ ਨੂੰ ਬਚਾਉਂਦਾ ਆਪਣੀ ਜਾਨ ਗਵਾ ਬੈਠਾ। ਇਹ ਘਟਨਾ ਮਾਨਗੜ੍ਹ ਪਿੰਡ ਵਿੱਚ ਵਾਪਰੀ ਜਿੱਥੇ ਵਾਪਰੇ ਦੁਖਦਾਈ ਹਾਦਸੇ ਵਿੱਚ 7 ਤੋਂ 10 ਸਾਲ ਦੀ ਉਮਰ ਤੱਕ ਦੇ ਪੰਜ ਪਰਵਾਸੀ ਬੱਚਿਆਂ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। 22 ਵਰ੍ਹਿਆਂ ਦੇ ਇਕ ਪਰਵਾਸੀ ਨੇ ਬੱਚਿਆਂ ਨੂੰ ਬਚਾਉਣ ਲਈ ਛੱਪੜ ਵਿੱਚ ਛਾਲ ਮਾਰੀ ਪਰ ਦੁਖਾਂਤਵਸ ਉਹ ਵੀ ਆਪਣੀ ਜਾਨ ਗੁਆ ਬੈਠਾ।
ਲੁਧਿਆਣ 'ਚ 6 ਮੌਤਾਂ 'ਤੇ ਮੁੱਖ ਮੰਤਰੀ ਜਤਾਿਆ ਦੁੱਖ, ਪਰਿਵਾਰਾਂ ਨੂੰ 50 50 ਹਜ਼ਾਰ ਮਦਦ ਦਾ ਐਲਾਨ - ਹਰੇਕ ਪਰਿਵਾਰ ਨੂੰ 50 ਹਜ਼ਾਰ ਰੁ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਇਕ ਪਿੰਡ ਵਿੱਚ ਵਾਪਰੀ ਦੁਖਾਂਤਕ ਘਟਨਾ ਵਿੱਚ ਛੱਪੜ 'ਚ ਪੰਜ ਬੱਚਿਆਂ ਸਣੇ ਛੇ ਜਣਿਆਂ ਦੀ ਡੁੱਬਣ ਕਾਰਨ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਰੇਕ ਪਰਿਵਾਰ ਨੂੰ 50 ਹਜ਼ਾਰ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ।
ਛੱਪੜ ਵਿੱਚ ਡੁੱਬਣ ਕਾਰਨ 6 ਦੀ ਮੌਤ ਤੇ ਮੁੱਖ ਮੰਤਰੀ ਵੱਲੋਂ 50 50 ਹਜ਼ਾਰ ਹਰ ਪਰਿਵਾਰ ਨੂੰ ਮਦਦ ਦਾ ਐਲਾਨ
ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਡੂੰਘਾ ਦੁੱਖ ਪ੍ਰਗਟਾਉਂਦਿਆਂ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ, ਕਿ ਇਸ ਅਸਹਿ ਤੇ ਅਕਹਿ ਦੁੱਖ ਦੀ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਮੁਹੱਈਆ ਕਰਵਾਈ ਜਾਵੇ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ, ਕਿ ਹੁਣ ਤੱਕ ਚਾਰ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ, ਅਤੇ ਬਾਕੀ ਦੋਵਾਂ ਨੂੰ ਹਾਸਲ ਕਰਨ ਲਈ ਕੰਮ ਜਾਰੀ ਹੈ।