ਚੰਡੀਗੜ੍ਹ: ਬਜਟ ਦੇ ਪੇਸ਼ ਹੋਣ ਮਗਰੋਂ ਜਿੱਥੇ ਆਮ ਲੋਕ ਨਿਰਾਸ਼ ਹੋਏ ਹਨ ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਇਹ ਬਜਟ ਨਾਲ ਕਿਸੇ ਵੀ ਵਰਗ ਨੂੰ ਕੋਈ ਫ਼ਾਇਦਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਕਿਸੇ ਹਿੱਸੇ ਨੂੰ ਕੁਝ ਵੀ ਹਾਸਿਲ ਨਹੀਂ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੱਖਿਆ ਮੰਤਰਾਲੇ ਨੂੰ ਵੀ ਵਾਂਝਾ ਰੱਖਿਆ ਗਿਆ ਤੇ ਇਸ ਦੇ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ 550ਵੇਂ ਪ੍ਰਕਾਸ਼ ਪੁਰਬ 'ਤੇ ਵੀ ਸਰਕਾਰ ਵੱਲੋਂ ਬਜਟ 'ਚ ਕੁਝ ਨਹੀਂ ਦਿੱਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਬਜਟ ਨੂੰ ਨਕਾਰਿਆ - budget
ਆਮ ਲੋਕ ਜਿੱਥੇ ਬਜਟ ਤੋਂ ਨਿਰਾਸ਼ ਹੋਏ ਹਨ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਬਜਟ ਨੂੰ ਨਾਕਾਫ਼ੀ ਦੱਸਿਆ ਹੈ। ਉਨ੍ਹਾਂ ਕੇਂਦਰ ਦੀ ਸਕੀਮ 'ਹਰ ਘਰ ਜਲ' 'ਤੇ ਵੀ ਨਿਸ਼ਾਨਾ ਸਾਧਿਆ।
ਫ਼ੋਟੋ
2019-20 ਦੇ ਵਹੀਖ਼ਾਤੇ ਵਿੱਚ ਔਰਤਾਂ ਲਈ ਹੋਏ ਖ਼ਾਸ ਐਲਾਨ
ਇੰਨਾਂ ਹੀ ਨਹੀਂ ਕੈਪਟਨ ਨੇ 2024 ਤੱਕ 'ਹਰ ਘਰ ਜਲ' ਸਕੀਮ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸਾਲ 2020 ਵਿੱਚ ਦੇਸ਼ ਦੇ 21 ਵੱਡੇ ਸ਼ਹਿਰਾਂ ਵਿੱਚ ਪਾਣੀ ਦੀ ਘਾਟ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਸਰਕਾਰ 'ਤੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਪਾਣੀ ਨਾ ਹੋਇਆ ਤਾਂ 'ਨਲ' ਲਈ 'ਜਲ' ਕਿੱਥੋਂ ਆਉਣਾ ਹੈ? ਉਨ੍ਹਾਂ ਟਵੀਟ ਕਰਕੇ ਕਿਹਾ ਕਿ ਪੇਸ਼ ਹੋਏ ਇਸ ਬਜਟ 'ਚ ਕੁਝ ਵੀ ਠੋਸ ਨਹੀਂ ਕੀਤਾ ਗਿਆ ਹੈ।
Last Updated : Jul 5, 2019, 10:07 PM IST