ਚੰਡੀਗੜ੍ਹ: ਸੂਬੇ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਹੁਲਾਰਾ ਦੇਣ ਦੇ ਕਦਮ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਸੈਕਟਰ ਦੇ 14 ਉੱਦਮੀਆਂ ਦਾ ਇੱਕ-ਇੱਕ ਲੱਖ ਰੁਪਏ ਦੇ ਨਗਦ ਇਨਾਮ ਤੇ ਪ੍ਰਸੰਸਾ ਪੱਤਰ ਨਾਲ ਸਨਮਾਨ ਕੀਤਾ।
ਮੁੱਖ ਮੰਤਰੀ ਨੇ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2019 ਦੇ ਪਹਿਲੇ ਦਿਨ ਵੱਖ-ਵੱਖ ਸੈਕਟਰਾਂ ਵਿੱਚ ਉੱਦਮੀਆਂ ਨੂੰ ਐਵਾਰਡ ਦਿੱਤੇ। ਸੂਖਮ ਤੇ ਲਘੂ ਉਦਯੋਗ ਦੀ ਸ਼੍ਰੇਣੀ ਤਹਿਤ ਸੱਤ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਐਵਾਰਡੀਆਂ ਵਿੱਚ ਐਗਰੋ ਤੇ ਪ੍ਰੋਸੈਸਿੰਸ ਸੈਕਟਰ ਵਿੱਚ ਮੈਸਰਜ਼ ਧੀਮਾਨ ਫੂਡ ਪ੍ਰਾਈਵੇਟ ਲਿਮਿਟਡ ਜ਼ਿਲ੍ਹਾ ਜਲੰਧਰ ਅਤੇ ਮੈਸਰਜ਼ ਕੈਪਿਟਲ ਫੀਡਸ ਪ੍ਰਾਈਵੇਟ ਲਿਮਿਟਡ, ਜ਼ਿਲ੍ਹਾ ਪਟਿਆਲਾ ਨੂੰ ਸਨਮਾਨਿਤ ਕੀਤਾ ਗਿਆ। ਆਟੋ ਮੋਬਾਈਲਜ਼ ਅਤੇ ਆਟੋ ਪਾਰਟਸ ਦੇ ਸੈਕਟਰ ਵਿੱਚ ਮੈਸਰਜ਼ ਸਿਟੀਜ਼ਨ ਪ੍ਰੈਸ ਕੰਪੋਨੈਂਟ ਲੁਧਿਆਣਾ ਅਤੇ ਮੈਸਰਜ਼ ਗਿਲਾਰਡ ਇਲੈਕਟ੍ਰੋਨਿਕ ਪ੍ਰਾਈਵੇਟ ਲਿਮਿਟਡ ਐਸ.ਏ.ਐਸ. ਨਗਰ, ਟੈਕਸਟਾਈਲ ਸੈਕਟਰ ਵਿੱਚ ਮੈਸਰਜ਼ ਡਿਊਕ ਫੈਸ਼ਨ (ਇੰਡੀਆ) ਲਿਮਿਟਡ ਅਤੇ ਮੈਸਰਜ਼ ਕੁਡੁ ਨਿੱਟ ਪ੍ਰੋਸੈੱਸ ਪ੍ਰਾਈਵੇਟ ਲਿਮਿਟਡ ਲੁਧਿਆਣਾ, ਇੰਜੀਨਿਅਰਿੰਗ ਵਿੱਚ ਮੈਸਰਜ਼ ਸਿਟਲ ਇਲੈਕਟ੍ਰਿਕ ਕੰਪਨੀ ਪ੍ਰਾਈਵੇਟ ਲਿਮਿਟਡ ਲੁਧਿਆਣਾ ਅਤੇ ਮੈਸਰਜ਼ ਬਿਹਾਰੀ ਲਾਲ ਇਸਪਾਤ ਪ੍ਰਾਈਵੇਟ ਲਿਮਿਟਡ ਪਿੰਡ ਸਲਾਨੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਫਾਰਮਾਸੁਟੀਕਲ ਵਿੱਚ ਮੈਸਰਜ਼ ਕੋਨਸਰਨ ਫਾਰਮਾ ਲਿਮਿਟਡ ਲੁਧਿਆਣਾ, ਸਪੋਰਟਸ ਸੈਕਟਰ ਵਿੱਚ ਮੈਸਰਜ਼ ਨਿਵੀਆ ਸਿੰਥੈਟਿਕਸ ਪ੍ਰਾਈਵੇਟ ਲਿਮਿਟਡ ਯੁਨਿਟ ਨੰ:3 ਜਲੰਧਰ, ਹੈਂਡ ਟੂਲ ਵਿੱਚ ਮੈਸਰਜ਼ ਫਾਲਕੋਨ ਗਾਰਡਨ ਟੂਲਜ਼ ਪ੍ਰਾਈਵੇਟ ਲਿਮਿਟਡ ਲੁਧਿਆਣਾ ਅਤੇ ਮੈਸਰਜ਼ ਅਜੇ ਇੰਡਸਟਰੀਜ਼ ਜਲੰਧਰ ਅਤੇ ਚਮੜਾ ਉਦਯੋਗ ਵਿੱਚ ਮੈਸਰਜ਼ ਸਕੇਅ ਓਵਰਸੀਜ਼, ਲੈਦਰ ਕੰਪਲੈਕਸ ਜਲੰਧਰ ਨੂੰ ਸਨਮਾਨਿਤ ਕੀਤਾ ਗਿਆ।