ਪੰਜਾਬ

punjab

ETV Bharat / state

ਸਮਹੂ ਸਵੱਛ ਕਰਮਚਾਰੀ ਸੰਘ ਨੇ ਪ੍ਰਸ਼ਾਸਨ ਵਿਰੁੱਧ ਕੱਢਿਆ ਕੈਂਡਲ ਮਾਰਚ - Clean Workers Union

ਸਮੂਹ ਸਵੱਛ ਕਰਮਚਾਰੀ ਸੰਘ ਦੇ ਮੁਲਾਜ਼ਮਾਂ ਨੇ ਠੇਕਾ ਖ਼ਤਮ ਕਰਨ ਤੇ ਬਰਾਬਰ ਕੰਮ ਦੇ ਪੂਰੇ ਪੈਸੇ ਨਾ ਦੇਣ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਤੇ ਸੰਸਦ ਕਿਰਨ ਖੇਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਫ਼ੋੋਟੋ

By

Published : Oct 23, 2019, 11:13 AM IST

ਚੰਡੀਗੜ੍ਹ :ਸਮੂਹ ਸਵੱਛ ਕਰਮਚਾਰੀ ਸੰਘ ਦੇ ਮੁਲਾਜ਼ਮਾਂ ਨੇ ਠੇਕਾ ਖ਼ਤਮ ਕਰਨ ਤੇ ਬਰਾਬਰ ਕੰਮ ਕਰਨ ਦੇ ਪੂਰੇ ਪੈਸੇ ਨਾ ਦੇਣ ਦੇ ਰੋਸ ਵਜੋਂ ਚੰਡੀਗੜ੍ਹ ਪ੍ਰਸ਼ਾਸਨ ਤੇ ਸੰਸਦ ਕਿਰਨ ਖੇਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਚੰਡੀਗੜ੍ਹ ਪ੍ਰਸ਼ਾਸਨ, ਪੀਜੀਆਈ ਤੇ ਐੱਮਸੀ ਦੇ ਵੱਖ-ਵੱਖ ਵਿਭਾਗਾਂ ਵਿੱਚ ਠੇਕਾ ਮੁਲਾਜ਼ਮਾਂ ਤੇ ਆਉਟਸੋਰਸਿੰਗ ਕਰਮਚਾਰੀਆਂ ਦੀਆਂ ਮੰਗਾਂ ਨਾ ਪੁਰੀਆਂ ਹੋਣ ਕਰਕੇ ਚੰਡੀਗੜ੍ਹ ਵਿੱਚ ਕੈਂਡਲ ਮਾਰਚ ਰਾਹੀਂ ਵਿਰੋਧ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨਵੀਂ ਪੋਸਟਾਂ ਕੱਢ ਰਹੀ ਹੈ ਪਰ ਜਿਹੜੇ 20-20 ਸਾਲਾਂ ਤੋਂ ਉੱਥੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਪੱਕਾ ਨਹੀਂ ਕਰ ਰਹੀ, ਜੋ ਕਿ ਕਾਫ਼ੀ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਆਉਟਸੋਰਸਿੰਗ ਮੁਲਾਜ਼ਮਾਂ ਦੀ ਥਾਂ ਤੇ ਨਵੇਂ ਵਰਕਰ ਭਰਤੀ ਕਰ ਰਹੀ ਹੈ।

ਵੀਡੀਓ

ਅਸ਼ੋਕ ਕੁਮਾਰ ਨੇ ਕਿਹਾ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ ਜਿਸ ਗੁੱਸੇ ਨੂੰ ਇੱਕ ਮੋਮਬੱਤੀ ਮਾਰਚ ਰਾਹੀਂ ਪੇਸ਼ ਕੀਤਾ ਗਿਆ। ਇਸ ਰੋਸ ਵਿੱਚ ਪ੍ਰਸ਼ਾਸਨ ਦੀਆਂ ਅੱਖਾਂ ਨੂੰ ਖੋਲ੍ਹਣਾ ਹੈ ਕਿ ਸਰਕਾਰ ਨੂੰ ਕੱਚੇ ਮੁਲਾਜ਼ਮਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਮੰਗਾਂ ਨੂੰ ਦੱਸਦਿਆਂ ਕਿਹਾ ਕਿ ਮਿਡ-ਡੇ ਮੀਲ ਵਰਕਰਾਂ ਤੇ ਆਸ਼ਾ ਵਰਕਰਾਂ ਨੂੰ ਡੀ.ਸੀ. ਰੇਟ 'ਤੇ ਆਮਦਨ ਦੇਣੀ ਚਾਹੀਦੀ ਹੈ ਤੇ ਡਾਕਟਰੀ ਸਹੂਲਤਾਂ ਵੀ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਸਾਰੇ ਮੁਲਾਜ਼ਮਾਂ ਨੂੰ ਏਐਲਸੀ ਦੀ ਥਾਂ ਡੀ.ਸੀ ਰੇਟਾਂ ਦੀ ਤਨਖ਼ਾਹ ਦੇਣੀ ਚਾਹੀਦੀ ਹੈ।

ABOUT THE AUTHOR

...view details