ਪੰਜਾਬ

punjab

ETV Bharat / state

ਮੁੱਖ ਮੰਤਰੀ ਫਾਰਮ ’ਚ 2-ਸਿੱਖਜ਼ ਦੀ ਬਹਾਦਰੀ ਬਿਆਨਦਾ ਹੈ ਵਿਸ਼ੇਸ਼ ਕਮਰਾ - 2-ਸਿੱਖਜ਼ ਰੈਜੀਮੈਂਟ

ਮੋਹਾਲੀ ਦੇ ਪਿੰਡ ਸਿਸਵਾਂ ਵਿਚਲੇ ਸੰਘਣੇ ਹਰਿਆਵਲ ਚੌਗਿਰਦੇ ਵਿੱਚ ਬਣੇ ਮੁੱਖ ਮੰਤਰੀ ਦੇ ਫਾਰਮ ਵਿਚਲਾ ਇਹ ਕਮਰਾ ਸਿੱਖ ਰੈਜੀਮੈਂਟ ਦੀ ਦਲੇਰਾਨਾ ਕਹਾਣੀ ਬੇਹਦ ਖੂਬਸੂਰਤ ਢੰਗ ਨਾਲ ਪੇਸ਼ ਕਰਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਦਾਦਾ ਜੀ ਵੀ ਸਿੱਖ ਰੈਜੀਮੈਂਟ ਦਾ ਹਿੱਸਾ ਰਹਿ ਚੁੱਕੇ ਹਨ।

ਮੁੱਖ ਮੰਤਰੀ ਫਾਰਮ

By

Published : Oct 29, 2019, 7:55 PM IST

ਚੰਡੀਗੜ: ਕੰਧਾਂ ਉਨ੍ਹਾਂ ਦੀ ਬਹਾਦਰੀ ਦੀ ਕਹਾਣੀ/ਗਾਥਾ ਬਿਆਨਦੀਆਂ ਹਨ। ਸੁਨਹਿਰੀ ਤਖ਼ਤੀ ਉਨ੍ਹਾਂ ਦੀ ਸ਼ਾਨ ਦੀ ਗਵਾਹੀ ਭਰਦੀ ਹੈ। ਇਹ ਛੋਟੇ ਮਿਊਜ਼ੀਅਮ ਦੀ ਝਲਕ ਪੇਸ਼ ਕਰਦਾ ਹੈ। ਅਸਲ ਵਿੱਚ ਇਹ ਕਮਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2-ਸਿਖਜ਼, ਜਿਸ ਨਾਲ ਉਨ੍ਹਾਂ ਦਾ ਅਟੁੱਟ ਨਾਤਾ ਹੈ, ਦੀ ਬਹਾਦਰੀ ਨੂੰ ਸਮਰਪਿਤ ਹੈ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜੀਆਂ ਨੇ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ।

ਮੁੱਖ ਮੰਤਰੀ ਫਾਰਮ

ਮੋਹਾਲੀ ਦੇ ਪਿੰਡ ਸਿਸਵਾਂ ਵਿਚਲੇ ਸੰਘਣੇ ਹਰਿਆਵਲ ਚੌਗਿਰਦੇ ਵਿੱਚ ਬਣੇ ਮੁੱਖ ਮੰਤਰੀ ਦੇ ਫਾਰਮ ਵਿਚਲਾ ਇਹ ਕਮਰਾ ਸਿੱਖ ਰੈਜੀਮੈਂਟ ਦੀ ਦਲੇਰਾਨਾ ਕਹਾਣੀ ਬੇਹਦ ਖੂਬਸੂਰਤ ਢੰਗ ਨਾਲ ਪੇਸ਼ ਕਰਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਉਨਾਂ ਦੇ ਪਿਤਾ ਅਤੇ ਦਾਦਾ ਜੀ ਵੀ ਸਿੱਖ ਰੈਜੀਮੈਂਟ ਦਾ ਹਿੱਸਾ ਰਹਿ ਚੁੱਕੇ ਹਨ।

ਮੁੱਖ ਮੰਤਰੀ ਫਾਰਮ

ਰੈਜੀਮੈਂਟ ਦੇ 10 ਵੀਰ ਚੱਕਰ ਅਤੇ 2 ਪਰਮਵੀਰ ਚੱਕਰ ਜੇਤੂਆਂ ਦੇ ਚਿੱਤਰ ਇਸ 2-ਸਿੱਖ ਨੂੰ ਸਮਰਪਿਤ ਕਮਰੇ ਦੀਆਂ ਕੰਧਾਂ ਦਾ ਸ਼ਿੰਗਾਰ ਹਨ।

ਸਥਾਨਕ ਕਲਾਕਾਰ ਕੁਲਦੀਪ ਵੱਲੋਂ ਤਿਆਰ ਕੀਤੇ ਇਹ ਚਿੱਤਰ ਉਨ੍ਹਾਂ ਦੀ ਬਹਾਦਰ ਸੂਰਬੀਰਾਂ ਦੀ ਫੌਜ ਦੇ ਇਤਿਹਾਸ ਵਿੱਚ ਛੱਡੀ ਵਿਲੱਖਣ ਪਛਾਣ ਦੀ ਬਾਕਮਾਲ ਪੇਸ਼ਕਾਰੀ ਕਰਦੀਆਂ ਹਨ। ਸਮੁੱਚਾ ਕਮਰਾ ਰੈਜੀਮੈਂਟ ਦੇ ਸ਼ਾਨਾਮੱਤੇ ਇਤਿਹਾਸ ਨਾਲ ਲਬਰੇਜ਼ ਹੈ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਵਰਗੀਆਂ ਸ਼ਖ਼ਸੀਅਤਾਂ ਆਪਣੇ ਢੰਗ-ਤਰੀਕੇ ਨਾਲ ਜਿਉਂਦਾ ਰੱਖ ਰਹੀਆਂ ਹਨ।

ਇਸ ਕਮਰੇ ਨੇ 2-ਸਿੱਖਜ਼ ਦੇ ਮੋਟੋ ‘ਨਿਸਚੈ ਕਰਿ ਅਪੁਨੀ ਜੀਤ ਕਰੋਂ’ ਦੀ ਉਸ ਵੇਲੇ ਗਵਾਹੀ ਭਰੀ ਜਦੋਂ ਮੁੱਖ ਮੰਤਰੀ ਨੇ ਆਪਣੀ ਤਤਕਾਲੀ ਰੈਜੀਮੈਂਟ ਦੇ ਅਫ਼ਸਰਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਸਮੇਤ ਰਾਤ ਦੇ ਖਾਣੇ ’ਤੇ ਬੁਲਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਰੈਜੀਮੈਂਟ ਦੇ ਜਵਾਨਾਂ ਨਾਲ ਸਮਾਂ ਬਤੀਤ ਕਰਨਾ ਉਨ੍ਹਾਂ ਨੂੰ ਬਹੁਤ ਪਸੰਦ ਹੈ ਅਤੇ ਇਤਿਹਾਸ ਅਤੇ ਯਾਦਾਂ ਨਾਲ ਭਰੇ ਇਸ ਕਮਰੇ ਵਿੱਚ ਉਨ੍ਹਾਂ ਨਾਲ ਹੋਣਾ ਖਾਸ ਹੈ। ਉਨ੍ਹਾਂ ਨੇ ਕਿਹਾ ਕਿ 2-ਸਿੱਖਜ਼ ਰੈਜੀਮੈਂਟ ਦੇ ਜਵਾਨਾਂ ਨਾਲ ਸਮਾਂ ਬਿਤਾਉਣ ’ਤੇ ਉਹ ਬਹੁਤ ਖੁਸ਼ ਹਨ। ਇਸ ਮੌਕੇ, ਕਰਨਲ ਕੇ.ਐਸ. ਚਿੱਬ, ਸੀ.ਓ., 2-ਸਿੱਖਜ਼, ਕਰਨਲ ਸੁਖਵਿੰਦਰ ਸਿੰਘ, ਲੈਫ. ਜਨਰਲ ਏ.ਕੇ. ਸ਼ਰਮਾ ਅਤੇ ਲੈਫ. ਜਨਰਲ ਆਰ.ਐੱਸ. ਸੁਜਲਾਨਾ ਹਾਜ਼ਰ ਸਨ।

ਇਹ ਵੀ ਪੜੋ: LIVE: PM ਮੋਦੀ ਦਾ ਸਾਊਦੀ ਅਰਬ ਦੌਰਾ, 12 ਸਮਝੌਤਿਆਂ 'ਤੇ ਹੋ ਸਕਦੇ ਨੇ ਦਸਤਖ਼ਤ

ਅਫ਼ਸਰਾਂ ਲਈ ਇਹ ਪਲ ਜੰਗ ਦੇ ਮੈਦਾਨ ਤੋਂ ਕੋਹਾਂ ਦੂਰ, ਅੱਜ ਵੀ ਉਨਾਂ ਦੇ ਦਿਲਾਂ ਦੇ ਨਜ਼ਦੀਕ ਇਤਿਹਾਸ ਨੂੰ ਇਕ ਨਵੇਂ ਪਰਿਪੇਖ ਵਿੱਚ ਦੇਖਣ ਦਾ ਸਮਾਂ ਸੀ।

ABOUT THE AUTHOR

...view details