ਪੰਜਾਬ

punjab

ETV Bharat / state

CM expressed grief over the death of a policeman: ਸੀਐੱਮ ਸਿਕਿਓਰਿਟੀ 'ਚ ਤਾਇਨਾਤ ਪੁਲਿਸ ਮੁਲਜ਼ਮ ਦੀ ਮੌਤ, ਸੀਐੱਮ ਮਾਨ ਨੇ ਜਤਾਇਆ ਦੁੱਖ - Policeman Avtar Singh

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰੱਖਿਆ ਕਾਫਲੇ ਵਿੱਚ 2017 ਤਾਇਨਾਤ ਪੁਲਿਸ ਮੁਲਾਜ਼ਮ ਅਵਤਾਰ ਸਿੰਘ (Policeman Avtar Singh) ਦੀ ਅਚਨਚੇਤ ਮੌਤ ਹੋ ਗਈ। ਸੀਐੱਮ ਮਾਨ ਨੇ ਮੌਤ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਡੂੰਘੇ ਦੁੱਖ ਦਾ ਪ੍ਰਗਟਾਅ ਕੀਤਾ ਹੈ।

Chief Minister Bhagwant Mann has expressed grief over the death of a policeman posted in CM Security.
CM expressed grief over the death of a policeman: ਸੀਐੱਮ ਸਿਕਿਓਰਿਟੀ 'ਚ ਤਾਇਨਾਤ ਪੁਲਿਸ ਮੁਲਜ਼ਮ ਦੀ ਮੌਤ,ਸੀਐੱਮ ਮਾਨ ਨੇ ਜਤਾਇਆ ਦੁੱਖ

By ETV Bharat Punjabi Team

Published : Oct 30, 2023, 3:56 PM IST

ਚੰਡੀਗੜ੍ਹ:ਸੀਐੱਮ ਸਿਕਿਓਰਿਟੀ (CM Security ) ਵਿੱਚ 2017 ਤੋਂ ਤਾਇਨਾਤ ( death of policeman Avtar Singh) ਪੁਲਿਸ ਮੁਲਾਜ਼ਮ ਅਵਤਾਰ ਸਿੰਘ ਦੀ ਬੇਵਕਤੀ ਮੌਤ ਹੋ ਗਈ। ਇਸ ਮੌਤ ਮਗਰੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁੱਦ ਗਹਿਰੇ ਦੁੱਖ ਦਾ ਪ੍ਰਗਟਾਅ ਕੀਤਾ ਹੈ। ਸੀਐੱਮ ਮਾਨ ਨੇ ਮੁਲਜ਼ਮ ਅਵਤਾਰ ਸਿੰਘ ਦੀ ਮੌਤ ਉੱਤੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਦੁੱਖ ਦਾ ਪ੍ਰਗਟਾਅ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ।

ਛੋਟੇ ਭਰਾ ਵਰਗੇ ਮਾਲਾਜ਼ਮਦੀ ਮੌਤ ਦਾ ਦੁੱਖ: ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh maan) ਨੇ ਅਵਤਾਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਗਿਆ ਕਿ ਅਵਤਾਰ ਸਿੰਘ 2017 ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਕਾਫਲੇ ਵਿੱਚ ਤਾਇਨਾਤ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅਵਤਾਰ ਹਮੇਸ਼ਾ ਹੀ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਰਿਹਾ ਹੈ। ਅਵਤਾਰ ਸਿੰਘ ਦੀ ਅਚਨਚੇਤ ਮੌਤ ਉੱਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੇਰੇ ਨਾਲ 2017 ਤੋਂ ਛੋਟੇ ਭਰਾ ਵਾਂਗ ਸਕਿਓਰਿਟੀ ਵਿੱਚ ਫਰਜ਼ ਨਿਭਾਉਣ ਵਾਲੇ ਅਵਤਾਰ ਸਿੰਘ ਵਾਲੀਬਾਲ ਦੇ ਬਹੁਤ ਸ਼ਾਨਦਾਰ ਖਿਡਾਰੀ ਸਨ। ਅਵਤਾਰ ਸਿੰਘ ਅਚਾਨਕ ਸੰਸਾਰ ਤੋਂ ਵਿਦਾ ਹੋ ਗਏ। ਪਰਿਵਾਰ ਦੇ ਨਾਲ ਨਾਲ ਮੇਰੇ ਲਈ ਵੀ ਨਿੱਜੀ ਸਦਮਾ ਹੈ, ਵਾਹਿਗੁਰੂ ਭਾਣੇ 'ਚ ਰੱਖੇ। (CM expressed grief over the death of a policeman)

ਮੇਰੇ ਨਾਲ 2017 ਤੋਂ ਛੋਟੇ ਭਰਾ ਵਾਂਗ ਸਕਿਉਰਟੀ ਵਿੱਚ ਫਰਜ਼ ਨਿਭਾਉਣ ਵਾਲੇ ਅਵਤਾਰ ਸਿੰਘ .. ਵਾਲੀਬਾਲ ਦੇ ਬਹੁਤ ਸ਼ਾਨਦਾਰ ਖਿਡਾਰੀ ਅਵਤਾਰ ਸਿੰਘ.. ਅਚਾਨਕ ਸੰਸਾਰ ਤੋਂ ਵਿਦਾ ਹੋ ਗਏ..ਪਰਿਵਾਰ ਦੇ ਨਾਲ ਨਾਲ ਮੇਰੇ ਲਈ ਵੀ ਨਿੱਜੀ ਸਦਮਾ ਹੈ..ਵਾਹਿਗੁਰੂ ਭਾਣੇ ਚ ਰੱਖੇ..ਭਗਵੰਤ ਸਿੰਘ ਮਾਨ,ਮੁੱਖ ਮੰਤਰੀ,ਪੰਜਾਬ

ABOUT THE AUTHOR

...view details