ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੜ੍ਹਬਾ ਵਿੱਚ ਸੰਬੋਧਨ ਦੌਰਾਨ ਸਾਬਕਾ ਸੀਐੱਮ ਚਰਨਜੀਤ ਚੰਨੀ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਸੀਐੱਮ ਮਾਨ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ, ਚੰਨੀ ਦੇ ਭਾਣਜੇ ਨੇ ਕ੍ਰਿਕਟਰ ਨੂੰ ਨੌਕਰੀ ਦੇਣ ਲਈ 2 ਕਰੋੜ ਰੁਪਏ ਮੰਗੇ ਸਨ। ਮਾਨ ਨੇ ਕਿਹਾ ਕਿ ਇਹ ਖੁਦ ਨੂੰ ਗ਼ਰੀਬ ਦੱਸਦੇ ਹਨ ਪਰ ਖਿਡਾਰੀਆਂ ਕੋਲੋਂ ਕਰੋੜਾਂ ਰੁਪਏ ਮੰਗਦੇ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਸ਼ਰੇਆਮ ਕਿਹਾ ਕਿ ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਚੰਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਸੇ ਕੌਮਾਂਤਰੀ ਪੱਧਰ ਦੇ ਕ੍ਰਿਕਟਰ ਨੂੰ ਨੌਕਰੀ ਦੇਣ ਬਦਲੇ ਉਸ ਤੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ। ਸੀਐੱਮ ਮਾਨ ਨੇ ਕਿਹਾ ਕਿ ਇਸ ਪੂਰੇ ਰਿਸ਼ਵਤ ਕਾਂਡ ਨੂੰ ਅੰਜਾਮ ਦੇਣ ਲਈ ਮੀਟਿੰਗ ਦਾ ਸਮਾਂ ਅਤੇ ਸਥਾਨ ਵੀ ਤੈਅ ਹੋਇਆ ਸੀ।
ਮੁੱਖ ਮੰਤਰੀ ਦਾ ਟਵੀਟ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਐੱਮ ਚੰਨੀ ਉੱਤੇ ਇਲਜ਼ਾਮ ਲਗਾਉਂਦਿਆਂ ਟਵੀਟ ਰਾਹੀਂ ਕਿਹਾ,'ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ ..31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ …ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ…ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਸਾਹਮਣੇ ਰੱਖਾਂਗਾ…,'।
ਮਾਨ ਦੇ ਤਿੱਖੇ ਤੰਜ:ਸੀਐੱਮ ਮਾਨ ਨੇ ਸੰਬੋਧਨ ਦੌਰਾਨ ਸ਼ਰੇਆਮ ਕਿਹਾ ਕਿ ਕ੍ਰਿਕਟ ਖਿਡਾਰੀ ਨਾਲ ਨੌਕਰੀ ਦੇਣ ਦੀ ਡੀਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤੈਅ ਹੋਈ ਸੀ ਪਰ ਇਸ ਦੌਰਾਨ ਕਾਂਗਰਸ ਅੰਦਰ ਨਾਟਕੀ ਪਰਿਵਰਤਨ ਹੋਏ ਅਤੇ ਸੂਬੇ ਦਾ ਸੀਐੱਮ ਚੰਨੀ ਨੂੰ ਐਲਾਨਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਦਲਣ ਮਗਰੋਂ ਕ੍ਰਿਕਟਰ ਪੈਸੇ ਦੀ ਗੱਲ ਕਰਨ ਲਈ ਸੀਐੱਮ ਚੰਨੀ ਕੋਲ ਪਹੁੰਚਿਆ ਪਰ ਚੰਨੀ ਨੇ ਉਸ ਨੂੰ ਆਪਣੇ ਭਾਣਜੇ ਕੋਲ ਭੇਜ ਦਿੱਤਾ ਤਾਂ ਭਾਣਜੇ ਨੇ ਕਿਹਾ ਰਕਮ 2 ਕਰੋੜ ਕਰ ਦਿਓ। ਸੀਐੱਮ ਮਾਨ ਨੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਖੁਦ ਨੂੰ ਗਰੀਬਾਂ ਦਾ ਮੁੱਖ ਮੰਤਰੀ ਕਹਿਣ ਵਾਲਾ ਚਰਨਜੀਤ ਚੰਨੀ ਲੋਕਾਂ ਤੋਂ ਨੌਕਰੀਆਂ ਬਦਲੇ ਸ਼ਰੇਆਮ ਕਰੋੜਾਂ ਰੁਪਏ ਠੱਗ ਰਿਹਾ ਸੀ ਅਤੇ ਭੋਲ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ।
- ਹਨੀ ਟ੍ਰੈਪ ਵਿੱਚ ਫਸਿਆ ਇਕ ਹੋਰ ਵਿਅਕਤੀ, ਬਲੈਕਮੇਲਰਾਂ ਤੋਂ ਤੰਗ ਆ ਕੀਤੀ ਖ਼ੁਦਕੁਸ਼ੀ
- ਸਾਂਸਦ ਗੁਰਜੀਤ ਔਜਲਾ ਨੇ ਆਰਟੀਏ ਦਫ਼ਤਰ ਅੰਮ੍ਰਿਤਸਰ 'ਚ ਕੀਤਾ ਅਚਨਚੇਤ ਦੌਰਾ, ਆਰਟੀਏ ਅਫ਼ਸਰ ਨੂੰ ਦਿੱਤੇ ਸੁਝਾਅ
- Gun Point Loot in Tarn taran: ਹਥਿਆਰ ਦੇ ਜ਼ੋਰ ਉੱਤੇ ਲੁੱਟ, ਲੁਟੇਰਿਆਂ ਨੇ ਪਹਿਲਾਂ ਖਰੀਦੇ ਕੱਪੜੇ, ਪੈਸੇ ਮੰਗਣ ਉੱਤੇ ਦਿਖਾਈ ਪਿਸਤੌਲ
ਦੂਜੇ ਪਾਸੇ ਮਾਮਲੇ ਉੱਤੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ। ਚੰਨੀ ਨੇ ਬਕਾਇਦ ਗੁਰੂਘਰ ਵਿੱਚ ਅਰਦਾਸ ਕੀਤੀ ਹੈ ਕਿ ਜੇਕਰ ਉਨ੍ਹਾਂ ਨੇ ਰਿਸ਼ਵਤ ਲਈ ਹੋਵੇ ਜਾਂ ਭਾਣਜੇ ਕੋਲ ਕਿਸੇ ਨੂੰ ਭੇਜਿਆ ਹੋਵੇ ਤਾਂ ਮੈਰੇ ਗੁਰੂ ਸਾਹਿਬ ਤੁਹਾਡਾ ਦੇਣਦਾਰ ਹਾਂ।