ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ- ਵੱਖ ਵਿਭਾਗਾਂ ਦੇ 252 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਹ ਨਿਯੁਕਤੀ ਪੱਤਰ ਵੰਡ ਸਮਾਗਮ ਚੰਡੀਗੜ ਸੈਕਟਰ 35 ਦੇ ਮਿਊਂਸੀਪਲ ਭਵਨ ਵਿਚ ਹੋਇਆ। ਉਹਨਾਂ ਆਖਿਆ ਕਿ ਇਸ ਮਿਊਂਸੀਪਲ ਭਵਨ ਵਿਚ ਕਿੰਨੇ ਹੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ। ਆਪ ਸਰਕਾਰ ਨੇ ਹੁਣ ਤੱਕ ਬਿਨ੍ਹਾਂ ਕਿਸੇ ਸਿਫਾਰਿਸ਼ ਦੇ ਯੋਗ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਹਨ।
ਯੋਗ ਨੂੰ ਹੀ ਦਿੱਤੀ ਜਾਵੇਗੀ ਨੌਕਰੀ :ਨਿਯੁਕਤੀ ਪੱਤਰ ਵੰਡਦਿਆਂ ਸੀਐਮ ਮਾਨ ਆਖਿਆ ਕਿ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸਿਰਫ਼ ਲੋੜਵੰਦ ਅਤੇ ਯੋਗ ਵਿਅਕਤੀਆਂ ਨੂੰ ਹੀ ਪੰਜਾਬ ਵਿਚ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਕੋਈ ਵੀ ਸਿਫਾਰਿਸ਼ ਅਤੇ ਪੈਸਾ ਨੌਕਰੀਆਂ ਦੇਣ ਬਦਲੇ ਸਵੀਕਾਰ ਨਹੀਂ ਕੀਤਾ ਜਾਵੇਗਾ। ਸੀਐਮ ਨੇ ਦਾਅਵਾ ਕੀਤਾ ਕਿ ਉਹ ਕਿਸੇ ਵਿਧਾਇਕ ਦੀ ਵੀ ਸਿਫਾਰਿਸ਼ ਨਹੀਂ ਮੰਨਦੇ। ਸਾਢੇ 3 ਕਰੋੜ ਪੰਜਾਬੀ ਆਪਣੇ ਹਨ। ਇਸ ਲਈ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ।
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 252 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਯੋਗ ਨੂੰ ਹੀ ਦਿੱਤੀ ਜਾਵੇਗੀ ਨੌਕਰੀ - ਆਮ ਆਦਮੀ ਪਾਰਟੀ ਦੀ ਸਰਕਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਨਿਯੁਕਤੀ ਪੱਤਰ ਵੰਡੇ ਗਏ ਹਨ। ਜਾਣਕਾਰੀ ਮੁਤਾਬਿਕ ਇਕ ਸਮਾਰੋਹ ਦੌਰਾਨ ਕਰੀਬ 252 ਨਿਯੁਕਤੀ ਪੱਤਰ ਵੰਡੇ ਗਏ ਹਨ।
ਸੀਐਮ ਮਾਨ ਨੇ ਆਖਿਆ ਕਿ ਆਪ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਮੁਫ਼ਤ ਬਿਜਲੀ, ਬਿਨ੍ਹਾਂ ਮੋਟਰਾਂ ਤੋਂ ਝੋਨਾ ਲਗਾਉਣ ਦਾ, ਮੁਹੱਲਾ ਕਲੀਨਿਕ ਖੋਲਣ ਦਾ ਪਹਿਲਾਂ ਇਰਾਦਾ ਕੀਤਾ ਸੀ ਅਤੇ ਫਿਰ ਵਾਅਦਾ ਕੀਤਾ ਸੀ। ਇਸੇ ਲਈ ਉਹ ਵਾਅਦਾ ਪੂਰਾ ਹੋਇਆ ਜੇਕਰ ਇਰਾਦਾ ਹੀ ਨਾ ਹੋਵੇ ਤਾਂ ਫਿਰ ਉਹ ਵਾਅਦਾ ਕਦੇ ਪੂਰਾ ਹੀ ਨਹੀਂ ਹੋ ਸਕਦਾ। ਸੀਐਮ ਮਾਨ ਨੇ ਸਾਬਕਾ ਸਰਕਾਰਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਨੌਕਰੀਆਂ ਬਦਲੇ ਨੌਜਵਾਨਾਂ ਨੇ ਧੱਕੇ ਵੀ ਖਾਧੇ ਅਤੇ ਡੰਡੇ ਵੀ ਖਾਧੇ। ਧੁੱਪਾਂ ਅਤੇ ਧੁੰਦਾਂ ਵਿਚ ਬੈਠ ਕੇ ਧਰਨੇ ਲਗਾਏ। ਸਰਕਾਰੀ ਡਾਗਾਂ ਨਾਲ ਜ਼ਖ਼ਮੀਂ ਹੋ ਕੇ ਨੌਜਵਾਨ ਘਰ ਵਾਪਸ ਜਾਂਦੇ ਰਹੇ।
- SAD BJP Alliance: ਅਕਾਲੀ-ਭਾਜਪਾ ਗਠਜੋੜ ਦਾ ਹੋ ਸਕਦਾ ਐਲਾਨ, ਜ਼ਿਲ੍ਹਾ ਪ੍ਰਧਾਨਾਂ ਦੀ ਸਹਿਮਤੀ ਲਈ ਬੈਠਕ ਕਰਨਗੇ ਸੁਖਬੀਰ ਬਾਦਲ
- ਪੂਰੇ ਦੇਸ਼ 'ਚ ਪੜ੍ਹਾਇਆ ਜਾਵੇ ਪੰਜਾਬ ਦਾ ਇਤਿਹਾਸ, ਸਿੱਖਿਆ ਮੰਤਰੀ ਬੈਂਸ ਨੇ ਕੇਂਦਰ ਕੋਲ ਰੱਖੀ ਮੰਗ
- ਬ੍ਰਹਮ ਸ਼ੰਕਰ ਜਿੰਪਾ ਦਾ ਦਾਅਵਾ- ਵਿੱਤੀ ਵਰ੍ਹੇ 2023-24 ਦੇ ਪਹਿਲੇ 3 ਮਹੀਨਿਆਂ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ 'ਚ 17 ਫੀਸਦੀ ਵਾਧਾ
30,000 ਨੌਕਰੀਆਂ ਦੇਣ ਦਾ ਦਾਅਵਾ :ਪੰਜਾਬ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਪੰਜਾਬ ਵਿਚ 30,000 ਨੌਜਵਾਨਾਂ ਨੂੰ ਰੁਜ਼ਗਾਰ ਮਿਲ ਚੁੱਕਾ ਹੈ। ਮੁੱਖ ਮੰਤਰੀ ਦੇ ਦਾਅਵੇ ਮੁਤਾਬਿਕ ਵੱਖ- ਵੱਖ ਵਿਭਾਗਾਂ ਦੇ 30,000 ਨੌਜਵਾਨਾਂ ਨੂੰ ਹੁਣ ਤੱਕ ਨਿਯੁਕਤੀ ਪੱਤਰ ਵੰਡੇ ਗਏ ਹਨ ਅਤੇ ਉਹਨਾਂ ਨੇ ਆਪਣੀਆਂ ਸੇਵਾਵਾਂ ਸ਼ੁਰੂ ਵੀ ਕਰ ਦਿੱਤੀਆਂ ਹਨ। ਆਪ ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਕਿਸੇ ਵੀ ਸਰਕਾਰ ਨੇ ਨੌਕਰੀਆਂ ਦੇਣ ਦੀ ਸ਼ੁਰੂਆਤ ਨਹੀਂ ਕੀਤੀ ਆਪ ਸਰਕਾਰ ਨੇ ਆਪਣੇ ਪਹਿਲੇ ਸਾਲ 'ਚ ਹੀ ਰੁਜ਼ਗਾਰ ਦੇਣ ਦੀ ਸ਼ੁਰੂਆਤ ਕਰ ਦਿੱਤੀ।