ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਐਲਾਨ 'ਤੇ ਦਲਜੀਤ ਚੀਮਾ ਨੇ ਕਿਹਾ... - akali dal
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਦਾ ਵਿਰੋਧੀ ਧਿਰਾਂ 'ਤੇ ਤਿੱਖਾ ਹਮਲਾ, ਰੁੱਸਣਾ ਮੰਨਾਉਣਾ ਤੇ ਇੱਕ-ਦੂਜੀ ਪਾਰਟੀ 'ਚ ਸ਼ਾਮਲ ਹੋਣ ਦਾ ਦੌਰ ਜਾਰੀ ਹੈ।
cheema says captain don't want to do anything for farmers of punjab
ਚੰਡੀਗੜ੍ਹ: ਅਕਾਲੀ ਦਲ ਤੋਂ ਸਿਆਸਤ ਸ਼ੁਰੂਆਤ ਕਰਨ ਤੋਂ ਬਾਅਦ ਕਾਂਗਰਸ ਵਿੱਚ ਜਾ ਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਹਰਾਉਣ ਵਾਲੇ ਸਾਬਕਾ ਸਾਂਸਦ ਜਗਮੀਤ ਬਰਾੜ ਮੁੜ ਅਕਾਲੀ ਦਲ 'ਚ ਸ਼ਾਮਿਲ ਹੋਣਗੇ। ਇਸ ਬਾਰੇ ਉਨ੍ਹਾਂ ਨੇ ਟਵੀਟ ਰਾਹੀਂ ਆਪਣੇ ਅਗਲੇ ਸਿਆਸਤੀ ਕਦਮ ਦੀ ਜਾਣਕਾਰੀ ਦਿਤੀ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਜਗਮੀਤ ਬਰਾੜ ਦੀ ਮੁੜ ਘਰ ਵਾਪਸੀ ਕਰਨ ਤੇ ਕਿਹਾ ਕਿ ਆਪਸ ਵਿੱਚ ਨਿਜੀ ਮਤਭੇਦ ਨਹੀਂ ਹੁੰਦੇ ਵਿਚਾਰਿਕ ਹੁੰਦੇ ਹਨ ਜਦੋਂ ਉਹ ਮੁੱਕ ਜਾਣ ਤਾਂ ਘਰ ਵਾਪਸੀ ਕੀਤੀ ਜਾਂਦੀ ਹੈ।