ਪੰਜਾਬ

punjab

ETV Bharat / state

ਸਿੱਧੂ ਮੂਸੇਵਾਲਾ ਏ.ਕੇ-47 ਫ਼ਾਇਰ ਮਾਮਲਾ, ਵੀਡੀਓ ਦੇ ਸੂ ਮੋਟੋ ਦੀ ਕੀਤੀ ਮੰਗ - sidhu moosewala ak47 firing case

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਵਿਰੁੱਧ ਏ.ਕੇ-47 ਵਿੱਚੋਂ ਕੀਤੇ ਗਏ ਫ਼ਾਇਰਾਂ ਨੂੰ ਲੈ ਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਵੀਡੀਓ ਉੱਤੇ ਸੂ ਮੋਟੋ ਦੀ ਵੀ ਮੰਗ ਕੀਤੀ ਗਈ ਹੈ।

chd representation against siddhu moosewala
ਸਿੱਧੂ ਮੂਸੇਵਾਲਾ ਏ.ਕੇ-47 ਫ਼ਾਇਰ ਮਾਮਲਾ, ਵੀਡੀਓ ਦੇ ਸੂ ਮੋਟੋ ਦੀ ਕੀਤੀ ਮੰਗ

By

Published : May 11, 2020, 10:00 AM IST

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਰ ਸਮੇਂ ਵਿਵਾਦਾਂ ਵਿੱਚ ਰਹਿੰਦਾ ਹੈ, ਜਿੱਥੇ ਪਿਛਲੇ ਦਿਨਾਂ ਏ.ਕੇ-47 ਤੋਂ ਫਾਇਰ ਕਰਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ਨੂੰ ਲੈ ਕੇ ਸਿੱਧੂ ਵਿਰੁੱਧ ਕਰਫ਼ਿਊ ਦੀ ਉਲੰਘਣਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

ਸਿੱਧੂ ਮੂਸੇਵਾਲਾ ਏ.ਕੇ-47 ਫ਼ਾਇਰ ਮਾਮਲਾ, ਵੀਡੀਓ ਦੇ ਸੂ ਮੋਟੋ ਦੀ ਕੀਤੀ ਮੰਗ

ਇਸ ਵੀਡੀਓ ਦੇ ਵਾਈਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਵੀ ਸਸਪੈਂਡ ਕੀਤਾ ਗਿਆ ਹੈ। ਹੁਣ ਇਸ ਮਾਮਲੇ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਰਵੀ ਜੋਸ਼ੀ ਵੱਲੋਂ ਇੱਕ ਰਿਪ੍ਰੈਜ਼ੈਂਟੇਸ਼ਨ ਹਾਈ ਕੋਰਟ ਦੇ ਮੁੱਖ ਜੱਜ ਨੂੰ ਦਿੱਤੀ ਗਈ ਹੈ। ਜਿਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਉੱਤੇ ਸੂ ਮੋਟੋ ਲਿੱਤਾ ਜਾਵੇ ਤਾਂ ਜੋ ਜਿੰਨੇ ਵੀ ਨੌਜਵਾਨ ਹਨ, ਉਹ ਇਸ ਤਰ੍ਹਾਂ ਦੀ ਵੀਡੀਓ ਦੇ ਨਾਲ ਪ੍ਰਭਾਵਿਤ ਨਾ ਹੋਣ। ਜਿਹੜੇ ਨੌਜਵਾਨ ਕਸੂਰਵਾਰ ਹਨ, ਉਹ ਸਾਹਮਣੇ ਆਉਣ।

ਇਸ ਨੂੰ ਲੈ ਕੇ ਚੰਡੀਗੜ੍ਹ ਦੇ ਇੱਕ ਵਕੀਲ ਰਵੀ ਜੋਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਕਈ ਵਧੀਆ ਗਾਇਕ ਹਨ, ਉਨ੍ਹਾਂ ਦਾ ਸੰਗੀਤ ਵੀ ਵਧੀਆ ਅਤੇ ਲੋਕਾਂ ਨੂੰ ਉਨ੍ਹਾਂ ਨੂੰ ਪਸੰਦ ਵੀ ਕਰਦੇ ਹਨ। ਜੋਸ਼ੀ ਦਾ ਕਹਿਣਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਹਮੇਸ਼ਾ ਹੀ ਹਥਿਆਰਾਂ ਨੂੰ ਪ੍ਰਮੋਟ ਕਰਦੇ ਹਨ, ਜੋ ਕਿ ਨੌਜਵਾਨਾਂ 'ਤੇ ਇੱਕ ਬੁਰਾ ਪ੍ਰਭਾਵ ਪਾਉਂਦੇ ਹਨ।

ABOUT THE AUTHOR

...view details