ਚੰਡੀਗੜ੍ਹ: ਕੋਰਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਕੋਰੋਨਾ ਤੋਂ ਸਾਡੀ ਰੱਖਿਆ ਕਰ ਰਹੇ ਫਰੰਟ ਲਾਈਨ 'ਤੇ ਕੰਮ ਕਰ ਰਹੇ ਪੁਲਿਸ ਅਧਿਕਾਰੀਆਂ ਦੀ ਸਿਹਤ ਸੰਭਾਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਯੂਟੀ 'ਚ ਪੁਲਿਸ ਅਧਿਕਾਰੀਆਂ ਦੀ ਪੜਤਾਲ ਅਤੇ ਉਨ੍ਹਾਂ ਦੀ ਸਕਰੀਨਿੰਗ ਲਈ ਪੁਲਿਸ ਹਸਪਤਾਲ ਦੀ ਟੀਮ ਉਨ੍ਹਾਂ ਤੱਕ ਆਪਣੀ ਪਹੁੰਚ ਖ਼ੁਦ ਬਣਾ ਰਹੀ ਹੈ।
ਡਿਊਟੀ ਦੇ ਨਾਲ ਸਿਹਤ ਜ਼ਰੂਰੀ ਹੈ, ਲੋਕਾਂ ਦੀ ਰੱਖਿਆ ਕਰ ਰਹੇ ਕੋਰੋਨਾ ਯੋਧਿਆਂ ਨੂੰ ਸਲਾਮ - ਚੰਡੀਗੜ੍ਹ ਪੁਲਿਸ ਹਸਪਤਾਲ
ਪੁਲਿਸ ਦੀ ਜਾਂਚ ਅਤੇ ਸਿਹਤ ਦਾ ਧਿਆਨ ਰੱਖਣ ਲਈ ਪੁਲਿਸ ਵਿਭਾਗ ਵੱਲੋਂ ਪੁਲਿਸ ਕਰਮੀਆਂ ਦੀ ਸਕਰੀਨਿੰਗ ਕਰਨ ਦੀ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਵਿੱਚ ਪੁਲਿਸ ਹਸਪਤਾਲ ਦੇ ਵੱਲੋਂ ਰੋਜ਼ਾਨਾ ਵੱਖ-ਵੱਖ ਨਾਕਿਆਂ 'ਤੇ ਜਾ ਪੁਲਿਸ ਅਧਿਕਾਰ ਦੀ ਸਿਹਤ ਸਕਰੀਨਿੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਹਸਪਤਾਲ ਦੀ ਮੈਡੀਕਲ ਅਫ਼ਸਰ ਪੁਸ਼ਪਿੰਦਰ ਮਾਂਗਟ ਨੇ ਦੱਸਿਆ ਕਿ ਪੁਲਿਸ ਪੂਰਾ ਦਿਨ ਕਈ ਤਰ੍ਹਾਂ ਦੇ ਲੋਕਾਂ ਦੇ ਸੰਪਰਕ 'ਚ ਆਉਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਕੋਰੋਨਾ ਜਾਂ ਕਿਸੇ ਹੋਰ ਬਿਮਾਰੀ ਦੇ ਲੱਗਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਦੀ ਸੰਭਾਲ ਜ਼ਰੂਰੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ 'ਤੇ ਤੈਨਾਤ ਪੁਲਿਸ ਕਰਮੀਆਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਬਿਮਾਰੀ ਖਾਂਸੀ, ਜ਼ੁਖ਼ਾਮ ਦੇ ਹਲਕੇ ਲੱਛਣ ਪਾਏ ਜਾਣ 'ਤੇ ਉਨ੍ਹਾਂ ਨੂੰ ਮੌਕੇ 'ਤੇ ਹੀ ਟੈਲੀਮੈਡੀਸਨ ਦਿੱਤੀ ਜਾਂਦੀ ਹੈ।
ਐਸਪੀ ਮਨੋਜ ਕੁਮਾਰ ਮੀਨਾ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਸੈਨੇਟਾਈਜ਼ਰ, ਮਾਸਕ ਅਤੇ ਕਈ ਹੋਰ ਵਸਤਾਂ ਮੁਹੱਇਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਧੇਰੇ ਕੋਰੋਨਾ ਪੀੜਤ ਇਲਾਕੇ 'ਚ ਪੁਲਿਸ ਦੀ ਪੂਰੀ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਘੱਟ ਕੋਰੋਨਾ ਪੀੜਤ ਇਲਾਕੇ 'ਚ ਪੁਲਿਸ ਕਰਮੀਆਂ ਤੋਂ ਤਿਆਰ ਕੀਤਾ ਪ੍ਰਸ਼ਨ ਲੜੀ ਭਰਵਾਈ ਜਾਂਦੀ ਹੈ ਅਤੇ ਸਿਹਤ ਸਬੰਧੀ ਸਵਾਲ ਪੁੱਛੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੇ ਸਿਹਤਯਾਬ ਹੋਣ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।