ਇਸ 'ਤੇ ਐੱਸਆਈਟੀ ਨੇ ਕਿਹਾ ਕਿ ਜੇਕਰ ਐੱਸਐੱਸਪੀ ਦੀ ਜਿਪਸੀ 'ਤੇ ਰਾਇਫਲ ਨਾਲ ਫਾਈਰਿੰਗ ਹੋਈ ਸੀ ਤਾਂ ਪੁਲਿਸ ਉਹ ਰਾਇਫਲ ਬਰਾਮਦ ਕਿਉਂ ਨਹੀਂ ਕਰ ਪਾਈ। ਦੂਜੇ ਪਾਸੇ ਐੱਸਐੱਸਪੀ ਨੇ ਡਰਾਇਵਰ ਨੇ ਐੱਸਆਈਟੀ ਨੂੰ ਜੋ ਬਿਆਨ ਦਿੱਤੇ ਹਨ ਉਸ ਵਿੱਚ ਜਿਪਸੀ 'ਤੇ ਫਾਈਰਿੰਗ ਹੋਣ ਦਾ ਕੋਈ ਜ਼ਿਕਰ ਨਹੀਂ ਸੀ।
ਬਹਿਬਲ ਕਲਾਂ ਗੋਲੀਕਾਂਡ: ਬਿਆਨਾਂ ਤੋਂ ਬਾਅਦ ਚਰਨਜੀਤ ਸ਼ਰਮਾ ਲਈ ਖੜ੍ਹੀ ਹੋਈ ਵੱਡੀ ਮੁਸੀਬਤ
ਫ਼ਰੀਦਕੋਟ: ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਗ੍ਰਿਫ਼ਤਾਰ ਮੋਗਾ ਦੇ ਤਤਕਾਲੀਨ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਉਸ ਦੀ ਰਿਮਾਂਡ ਤਿੰਨ ਦਿਨਾਂ ਲਈ ਹੋਰ ਵਧਾ ਦਿੱਤੀ ਗਈ ਹੈ। ਚਰਨਜੀਤ ਸ਼ਰਮਾ ਪਹਿਲਾਂ ਹੀ ਅੱਠ ਦਿਨਾਂ ਪੁਲਿਸ ਰਿਮਾਂਡ 'ਤੇ ਸੀ ਜਿਸ ਨੂੰ ਕੱਲ ਜੇਐੱਮਆਈਸੀ ਚੇਤਨ ਸ਼ਰਮਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਚਰਨਜੀਤ ਸ਼ਰਮਾ ਦੇ ਬਿਆਨਾਂ ਨੇ ਉਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਉਸ ਦਾ ਦਾਅਵਾ ਸੀ ਕਿ ਘਟਨਾ ਵਾਲੇ ਦਿਨ ਪ੍ਰਦਰਸ਼ਨਕਾਰੀਆਂ ਨੇ ਉਸ ਦੀ ਜਿਪਸੀ 'ਤੇ 12 ਬੋਰ ਦੀ ਰਾਇਫ਼ਲ ਨਾਲ ਫ਼ਾਈਰਿੰਗ ਕੀਤੀ ਸੀ।
ਇਸ ਤੋਂ ਬਾਅਦ ਐੱਸਆਈਟੀ ਨੇ 12 ਬੋਰ ਦੀ ਰਾਇਫਲ ਬਾਰੇ ਪੁੱਛਗਿੱਛ ਕਰਨ ਲਈ ਐੱਸਐੱਸਪੀ ਦੇ ਪੰਜ ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ। ਇਸ 'ਤੇ ਐੱਸਐੱਸਪੀ ਦੇ ਵਕੀਲਾਂ ਨੇ ਕਿਹਾ ਕਿ ਉਹ ਪਹਿਲਾਂ ਹੀ 8 ਦਿਨਾਂ ਤੋਂ ਐੱਸਆਈਟੀ ਦੀ ਹਿਰਾਸਤ 'ਚ ਹੈ ਅਤੇ ਉਸ ਕੋਲੋਂ ਕਾਫ਼ੀ ਪੁੱਛਗਿੱਛ ਹੋ ਗਈ ਹੈ। ਦਿਲ ਦੀ ਬਿਮਾਰੀ ਨਾਲ ਪੀੜਤ ਹੋਣ ਕਰਕੇ ਉਨ੍ਹਾਂ ਨੂੰ ਕੁੱਝ ਰਾਹਤ ਦਿੱਤੀ ਜਾਣੀ ਚਾਹੀਦੀ ਹੈ।
ਇਸ 'ਤੇ ਸਰਕਾਰੀ ਪੱਖ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਪੁਲਿਸ ਦੁਆਰਾ ਚਰਨਜੀਤ ਸ਼ਰਮਾ ਦਾ ਚੈੱਕਅਪ ਕਰਵਾਇਆ ਜਾ ਰਿਹਾ ਹੈ। ਦੋਹਾਂ ਪੱਖਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਅਦਾਲਤ ਨੇ ਹੋਰ ਤਿੰਨ ਦਿਨ ਲਈ ਚਰਨਜੀਤ ਸ਼ਰਮਾ ਦਾ ਰਿਮਾਂਡ ਵਧਾ ਦਿੱਤਾ।