ਪੰਜਾਬ

punjab

ETV Bharat / state

ਪੰਜਾਬ ਵਿੱਚ ਕਾਂਗਰਸ ਦੇ ਹੋਏ ਪਤਨ ਉਤੇ ਚਰਨਜੀਤ ਚੰਨੀ ਦੀ ਖੋਜ, ਸੱਤਾ ਖੁੱਸਣ ਦਾ ਵੀ ਦੱਸਿਆ ਮੁੱਖ ਕਾਰਨ - ਨਵਜੋਤ ਸਿੰਘ ਸਿੱਧੂ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਦੇ ਪੰਜਾਬ ਵਿੱਚ ਹੋਏ ਪਤਨ ਉਤੇ ਖੋਜ ਕੀਤੀ ਹੈ। ਚੰਨੀ ਦੀ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਚਾਟੂਕਾਰਾਂ ਕਾਰਨ ਕਾਂਗਰਸ ਦਾ ਅਕਸ ਖਰਾਬ ਹੋਇਆ ਹੈ। ਇਸ ਦੇ ਨਾਲ ਹੀ ਪਾਰਟੀ ਵਿੱਚ ਹੋਰ ਅਣਗਹਿਲੀਆਂ ਪਾਰਟੀ ਦੇ ਪਤਨ ਦੀ ਮੁੱਖ ਕਾਰਨ ਬਣੀਆਂ। ਪੜ੍ਹੋ ਇਹ ਪੂਰੀ ਰਿਪੋਰਟ...

Charanjit Channi's research on the downfall of Congress in Punjab
ਪੰਜਾਬ ਵਿੱਚ ਕਾਂਗਰਸ ਦੇ ਹੋਏ ਪਤਨ ਉਤੇ ਚਰਨਜੀਤ ਚੰਨੀ ਦੀ ਖੋਜ, ਸੱਤਾ ਖੁੱਸਣ ਦਾ ਵੀ ਦੱਸਿਆ ਮੁੱਖ ਕਾਰਨ

By

Published : Jun 3, 2023, 8:27 PM IST

ਚੰਡੀਗੜ੍ਹ ਡੈਸਕ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੇ ਪਤਨ ਦਾ ਕਾਰਨ ਸਾਂਝਾ ਕੀਤਾ ਹੈ। ਉਨ੍ਹਾਂ ਦੀ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਚਾਟੂਕਾਰਾਂ ਕਾਰਨ ਕਾਂਗਰਸ ਦਾ ਪਤਨ ਹੋਇਆ ਹੈ। ਗਾਂਧੀ ਪਰਿਵਾਰ ਨੇ ਇਸ ਦਾ ਟਾਕਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸ ਪਾਰਟੀ ਵਿਚ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਦਾ ਵਤੀਰਾ ਇਸ ਤੋਂ ਬਿਲਕੁਲ ਉਲਟ ਰਿਹਾ ਹੈ। ਸ਼ਰਾਰਤੀ ਅਨਸਰਾਂ ਕੋਲ ਵਿਸ਼ੇਸ਼ ਅਧਿਕਾਰ ਹੋਣ ਕਾਰਨ ਪਾਰਟੀ ਉਨ੍ਹਾਂ 'ਤੇ ਨਿਰਭਰ ਹੋ ਗਈ ਹੈ। ਦਲ-ਬਦਲੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਕਾਰਨ ਪਾਰਟੀ ਵਿੱਚ ਵਫ਼ਾਦਾਰ ਲੋਕਾਂ ਦਾ ਮਨੋਬਲ ਡਿੱਗਦਾ ਜਾ ਰਿਹਾ ਹੈ।

ਕਾਂਗਰਸ ਦੇ ਕੇਂਦਰੀ ਸੰਗਠਨ ਅਤੇ ਚੋਣ ਰਣਨੀਤੀ ਉਤੇ ਚੰਨੀ ਦੀ ਖੋਜ :ਹਿੰਦੀ ਦੀ ਅਖਬਾਰ ਦੀ ਇੱਕ ਖ਼ਬਰ ਅਨੁਸਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੋ. ਇਮੈਨੁਅਲ ਨਾਹਰ ਦੀ ਅਗਵਾਈ ਹੇਠ ਆਪਣੀ ਖੋਜ ਪੂਰੀ ਕੀਤੀ ਹੈ। ਚੰਨੀ ਨੇ 2004 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੇ ਕੇਂਦਰੀ ਸੰਗਠਨ ਅਤੇ ਚੋਣ ਰਣਨੀਤੀ ਬਾਰੇ ਪੂਰੀ ਖੋਜ ਕੀਤੀ ਹੈ। ਇਸ ਖੋਜ ਵਿੱਚ ਕਾਂਗਰਸ ਦੀ ਸੱਤਾ ਖੁੱਸਣ ਦਾ ਕਾਰਨ ਵੀ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਚੰਨੀ ਨੇ ਆਪਣੀ ਖੋਜ ਵਿਚ ਕੁਝ ਚਿੰਤਾਵਾਂ ਵੀ ਪ੍ਰਗਟ ਕੀਤੀਆਂ ਹਨ ਅਤੇ ਕੁਝ ਸੁਝਾਅ ਵੀ ਦਿੱਤੇ ਹਨ।

ਹਰ ਸੂਬੇ ਵਿੱਚ ਧੜੇਬੰਦੀ :ਖੋਜ ਵਿੱਚ ਹਰ ਸੂਬੇ ਵਿੱਚ ਹੋ ਰਹੀ ਧੜੇਬੰਦੀ ਦਾ ਵੀ ਖੁਲਾਸਾ ਹੋਇਆ ਹੈ, ਜਿਸ ਵਿੱਚ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ, ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ, ਮੱਧ ਪ੍ਰਦੇਸ਼ ਵਿੱਚ ਜੋਤੀਰਾਦਿਤਿਆ ਸਿੰਧੀਆ ਦਾ 18 ਵਿਧਾਇਕ ਛੱਡਣਾ, ਕਮਲਨਾਥ ਦੀ ਸਰਕਾਰ ਡਿੱਗਣ, ਛੱਤੀਸਗੜ੍ਹ ਵਿੱਚ ਭੁਪੇਸ਼ ਬਘੇਲ ਅਤੇ ਟੀਐਸ ਸਿੰਘ ਦਿਓ ਦਾ ਵਿਵਾਦ ਅਤੇ ਅਜਿਹੇ ਮੁੱਦੇ ਹਨ। ਜਿਵੇਂ ਕਿ ਕਰਨਾਟਕ ਵਿੱਚ ਗੱਠਜੋੜ ਸਰਕਾਰ ਦੇ ਡਿੱਗਣ ਦਾ ਜ਼ਿਕਰ ਕੀਤਾ ਗਿਆ ਹੈ।

ਇਸ ਕਾਰਨ ਹੋਇਆ ਕਾਂਗਰਸ ਦਾ ਅਕਸ ਖਰਾਬ :ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਸੋਨੀਆ ਗਾਂਧੀ ਦਾ ਫੋਕਸ ਸੀਨੀਅਰ ਆਗੂਆਂ 'ਤੇ ਹੈ, ਜਦਕਿ ਰਾਹੁਲ ਗਾਂਧੀ ਦਾ ਫੋਕਸ ਨੌਜਵਾਨਾਂ 'ਤੇ ਹੈ। ਸਥਿਤੀ ਇਹ ਹੈ ਕਿ ਕੁਝ ਸੂਬਿਆਂ ਵਿੱਚ ਕੁਝ ਸੀਨੀਅਰ ਆਗੂਆਂ ਨੇ ਦੂਜੇ ਆਗੂਆਂ ਨੂੰ ਵੀ ਉਭਰਨ ਨਹੀਂ ਦਿੱਤਾ, ਜਿਸ ਕਾਰਨ ਵਰਕਰਾਂ ਵਿੱਚ ਰੋਸ ਹੈ। ਇਸ ਤੋਂ ਇਲਾਵਾ ਖੋਜ ਵਿੱਚ ਕਿਹਾ ਗਿਆ ਹੈ ਕਿ 2009 ਵਿੱਚ ਨਰੇਗਾ, ਆਰਟੀਆਈ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਕਾਰਨ ਜਿੱਤ ਮਿਲੀ ਸੀ, ਪਰ ਇਸ ਤੋਂ ਬਾਅਦ 2ਜੀ ਸਪੈਕਟਰਮ, ਆਦਰਸ਼ ਸੁਸਾਇਟੀ ਘੁਟਾਲੇ, ਗਠਜੋੜ ਵਿਚ ਮੱਤਭੇਦ ਤੋਂ ਇਲਾਵਾ ਹੋਰ ਘੁਟਾਲਿਆਂ ਦੇ ਖੁਲਾਸੇ ਕਾਰਨ ਕਾਂਗਰਸ ਦਾ ਅਕਸ ਖਰਾਬ ਹੋਇਆ।

ABOUT THE AUTHOR

...view details