ਚੰਡੀਗੜ੍ਹ: ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰਨ ਵਾਲੀਆਂ ਡੋਮੈਸਟਿਕ ਅਤੇ ਇੰਟਰਨੈਸ਼ਨਲ ਉਡਾਣਾਂ ਦੇ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਏਅਰਪੋਰਟ ਵਿਭਾਗ ਨੇ ਵਿੰਟਰ ਸ਼ੈਡਿਊਲ ਜਾਰੀ ਕੀਤਾ ਹੈ ਜਿਸ ਮੁਤਾਬਕ ਪਹਿਲੀ ਉਡਾਣ ਸਵੇਰੇ 7:05 ਵਜੇ ਭਰੀ ਜਾਵੇਗੀ ਅਤੇ ਆਖਰੀ ਉਡਾਣ ਰਾਤ 10:50 ਵਜੇ ਲੈਂਡ ਕਰੇਗੀ।
ਚੰਡੀਗੜ੍ਹ ਤੋਂ ਉਡਾਣ ਭਰਨ ਵਾਲੀਆਂ ਫਲਾਈਟਾਂ ਦਾ ਬਦਲਿਆ ਸਮਾਂ - ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰਨ ਵਾਲੀਆਂ ਡੋਮੈਸਟਿਕ ਅਤੇ ਇੰਟਰਨੈਸ਼ਨਲ ਉਡਾਣਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ।
ਚੰਡੀਗੜ੍ਹ ਤੋਂ ਉਡਾਣ ਭਰ ਵਾਲੀਆਂ ਫਲਾਈਟਾਂ ਦਾ ਬਦਲਿਆ ਸਮਾਂ
ਇੰਟਰਨੇਸ਼ਨਲ ਏਅਰਪੋਰਟ ਦੇ ਸੀਈਓ ਦਾ ਕਹਿਣਾ ਹੈ ਕਿ ਵਿੰਟਰ ਸ਼ੈਡਿਊਲ 27 ਅਕਤੂਬਰ 2019 ਤੋਂ 28 ਮਾਰਚ 2020 ਤੱਕ ਲਾਗੂ ਰਹੇਗਾ।
ਜਾਣਕਾਰੀ ਮੁਤਾਬਕ ਇਸ ਵਿੰਟਰ ਸ਼ੈਡੀਊਲ ਵਿੱਚ ਚੰਡੀਗੜ੍ਹ ਏਅਰਪੋਰਟ ਤੋਂ ਦੋ ਅੰਤਰਰਾਸ਼ਟਰੀ ਉਡਾਣਾਂ ਅਤੇ 34 ਡੋਮੈਸਟਿਕ ਉਡਾਣਾਂ ਹਰ ਰੋਜ਼ ਏਅਰਪੋਰਟ ਤੋਂ ਉਡਾਣ ਭਰਣਗੀਆਂ। ਦੁਬਈ ਤੋਂ ਜੋ ਫਲਾਈਟ ਚੰਡੀਗੜ੍ਹ ਸਵੇਰੇ 1:20 ਵਜੇ ਲੈਂਡ ਕਰਦੀ ਸੀ ਉਹ ਹੁਣ 11:40 ਵਜੇ ਲੈਂਡ ਕਰੇਗੀ।