ਚੰਡੀਗੜ੍ਹ: ਹਾਰਟ ਆਫ਼ ਸਿਟੀ ਮੰਨੀ ਜਾਣ ਵਾਲੀ ਚੰਡੀਗੜ੍ਹ ਦੇ ਵਾਸੀ ਪਿਛਲੇ 2 ਸਾਲਾਂ ਤੋਂ ਖ਼ਤਰਨਾਕ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਸੜਕ ਉੱਤੇ ਚੱਲਦੇ ਹਨ ਤਾਂ, ਉਨ੍ਹਾਂ ਨੂੰ ਸੜਕਾਂ 'ਤੇ ਪਏ ਖੱਡਿਆਂ ਤੋਂ ਤੰਗ ਪਰੇਸ਼ਾਨ ਹੋਣਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਸੜਕ ਟੁੱਟੀ ਹੋਣ ਕਰ ਕੇ ਕਈ ਵਾਰ ਸੜਕ ਹਾਦਸੇ ਵੀ ਹੋ ਚੁੱਕੇ ਹਨ।
ਈਟੀਵੀ ਭਾਰਤ ਨੇ ਜਦੋਂ ਸੈਕਟਰ 26 ਦੇ ਪਿੱਛੋਂ, ਜੋ ਪੰਜਾਬ ਰਾਜ ਭਵਨ ਅਤੇ ਹਰਿਆਣਾ ਰਾਜ ਭਵਨ ਤੋਂ ਹੁੰਦੀ ਹੋਈ ਪੰਜਾਬ ਤੇ ਹਰਿਆਣਾ ਸੈਕਰੇਟਰੀ ਜਾਂਦੀ ਸੜਕ ਦਾ ਜਾਇਜ਼ਾ ਲਿਆ, ਤਾਂ ਵੇਖਿਆ ਗਿਆ ਕਿ ਸੜਕ ਬਹੁਤ ਜ਼ਿਆਦਾ ਖ਼ਰਾਬ ਹੈ।
ਸੜਕ 'ਤੇ ਆਉਂਦੇ-ਜਾਂਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਇਸ ਸੜਕ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੈ। ਇੱਕ ਕਾਰ ਸਵਾਰ ਨੇ ਦੱਸਿਆ ਕਿ ਪਿਛਲੇ ਢਾਈ ਸਾਲਾਂ ਤੋਂ ਉਹ ਰੋਜ਼ਾਨਾ ਇਸ ਸੜਕ ਤੋਂ ਹੀ ਜਾਂਦੇ ਹਨ, ਪਰ ਪਿਛਲੇ 2 ਸਾਲਾਂ ਤੋਂ ਇਸ ਸੜਕ ਦਾ ਹਾਲ ਬਹੁਤ ਮਾੜਾ ਹੈ। ਉਨ੍ਹਾਂ ਕਿਹਾ ਕਿ ਵੀਆਈਪੀ ਗੱਡੀਆਂ ਇਸ ਰੋਡ 'ਤੋਂ ਗੁਜ਼ਰਦੀਆਂ ਹਨ, ਜਿਹੜੀਆਂ ਕਿ ਸੈਕਰੇਟਰੀਏਟ ਜਾਂ ਪੰਜਾਬ ਰਾਜ ਭਵਨ ਜਾਂਦੀਆਂ ਹਨ, ਤਾਂ ਵੀ ਕਿਸੇ ਦਾ ਸੜਕ ਦੇ ਹਾਲਾਤਾਂ 'ਤੇ ਧਿਆਨ ਨਹੀਂ ਜਾ ਰਿਹਾ ਹੈ। ਉਨ੍ਹਾਂ ਨੇ ਮਿਊਂਸੀਪਲ ਕਾਰਪੋਰੇਸ਼ਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ।
ਉੱਥੇ ਹੀ, ਵਾਰਡ ਨੰਬਰ 11 ਦੇ ਕਾਂਗਰਸੀ ਕਾਊਂਸਲਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਤੋਂ ਚੰਡੀਗੜ੍ਹ ਵਿੱਚ ਭਾਜਪਾ ਦੀ ਮੇਅਰ, ਉਦੋਂ ਤੋਂ ਚੰਡੀਗੜ੍ਹ ਦਾ ਮਾੜਾ ਹਾਲ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਦੇ ਨਾਲ ਨਾਲ ਸ਼ਹਿਰ ਵਾਸੀ ਪਾਣੀ ਅਤੇ ਬਿਜਲੀ ਦੀਆਂ ਸਮੱਸਿਆਵਾਂ ਤੋਂ ਵੀ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਨੂੰ ਬਜਟ ਤਾਂ ਮਿਲਦਾ ਹੈ, ਪਰ ਉਹ ਬਜਟ ਇਧਰ ਉਧਰ ਲਗਾ ਦਿੱਤਾ ਜਾਂਦਾ ਹੈ ਜਿਸ ਕਾਰਨ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਨਹੀਂ ਹੁੰਦੀ। ਆਪਣੇ ਵਾਰਡ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੇ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੈ ਅਤੇ 2016 ਵਿੱਚ ਉਨ੍ਹਾਂ ਨੂੰ ਸੜਕਾਂ ਦੀ ਕਾਰਪੈਟਿੰਗ ਵਾਸਤੇ ਬਜਟ ਮਿਲਿਆ ਸੀ ਪਰ ਉਹ ਕੰਮ ਅੱਜ ਤੱਕ ਨਹੀਂ ਹੋਇਆ।