ਪੰਜਾਬ

punjab

ETV Bharat / state

ਬਹੁ-ਭਾਸ਼ਾਈ ਦੇਸ਼ ਨੂੰ ਹਿੰਦੀ ਭਾਸ਼ਾਈ ਬਣਾਉਣ ਦੀਆਂ ਕੋਝੀਆਂ ਚਾਲਾਂ ਦੀ 'ਚੰਡੀਗੜ੍ਹ ਪੰਜਾਬੀ ਮੰਚ' ਵੱਲੋਂ ਨਿੰਦਾ - ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ

'ਚੰਡੀਗੜ੍ਹ ਪੰਜਾਬੀ ਮੰਚ' ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ਦੀ ਭਾਸ਼ਾ ਹਿੰਦੀ ਕਰਨ ਦੇ ਸੰਕੇਤ ਦੇਣ ਵਾਲੇ ਬਿਆਨ ਦੀ ਕਰੜੀ ਨਿੰਦਾ ਕੀਤੀ ਹੈ। ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਭਾਰਤ ਬਹੁ-ਭਾਸ਼ਾਈ ਦੇਸ਼ ਹੈ, ਹਰ ਸੂਬੇ ਦੀ, ਹਰ ਖਿੱਤੇ ਦੀ ਆਪਣੀ ਪਹਿਚਾਣ ਤੇ ਆਪਣੀ ਬੋਲੀ ਹੈ।

ਫ਼ੋਟੋ

By

Published : Sep 19, 2019, 10:12 AM IST

Updated : Sep 19, 2019, 11:06 AM IST

ਚੰਡੀਗੜ੍ਹ : 'ਚੰਡੀਗੜ੍ਹ ਪੰਜਾਬੀ ਮੰਚ' ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ਦੀ ਭਾਸ਼ਾ ਹਿੰਦੀ ਕਰਨ ਦੇ ਸੰਕੇਤ ਦੇਣ ਵਾਲੇ ਬਿਆਨ ਦੀ ਕਰੜੀ ਨਿੰਦਾ ਕੀਤੀ ਹੈ। ਚੰਡੀਗੜ੍ਹ ਪੰਜਾਬੀ ਮੰਚ ਦੇ ਹਵਾਲੇ ਨਾਲ ਮੀਡੀਆ ਦੇ ਨਾਮ ਬਿਆਨ ਜਾਰੀ ਕਰਦਿਆਂ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਭਾਰਤ ਬਹੁ-ਭਾਸ਼ਾਈ ਦੇਸ਼ ਹੈ, ਹਰ ਸੂਬੇ ਦੀ, ਹਰ ਖਿੱਤੇ ਦੀ ਆਪਣੀ ਪਹਿਚਾਣ ਤੇ ਆਪਣੀ ਬੋਲੀ ਹੈ। ਪਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੇ ਦੇਸ਼ ਨੂੰ ਹਿੰਦੀ ਦੇ ਰੱਸੇ ਨਾਲ ਨੂੜਨਾ ਚਾਹੁੰਦੇ ਹਨ, ਜੋ ਕਿਸੇ ਵੀ ਤਰ੍ਹਾਂ ਨਾਲ ਮਨਜੂਰ ਨਹੀਂ। ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬੀ ਮੰਚ ਜਿੱਥੇ ਇਨ੍ਹਾਂ ਕੋਝੀਆਂ ਚਾਲਾਂ ਦੀ ਕਰੜੀ ਨਿੰਦਾ ਕਰਦਾ ਹੈ, ਉਥੇ ਹੀ ਇੱਕ ਵਾਰ ਫਿਰ ਇਹ ਵੀ ਮੰਗ ਦੁਹਰਾਉਂਦਾ ਹੈ ਕਿ ਪੰਜਾਬ ਦੇ ਪਿੰਡ ਉਜਾੜ ਕੇ ਵਸਾਏ ਸ਼ਹਿਰ ਚੰਡੀਗੜ੍ਹ ਦੀ ਪਹਿਲੀ ਤੇ ਸਰਕਾਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ ਨਾ ਕਿ ਅੰਗਰੇਜ਼ੀ।


ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮੰਗ ਲਈ ਸੰਘਰਸ਼ਸ਼ੀਲ ਚੰਡੀਗੜ੍ਹ ਪੰਜਾਬੀ ਮੰਚ ਅਤੇ ਉਸਦੇ ਸਮੂਹ ਸਹਿਯੋਗੀ ਸੰਗਠਨ ਮਾਂ ਬੋਲੀ ਪੰਜਾਬੀ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰ ਸਕਦੇ। ਦੇਵੀ ਦਿਆਲ ਸ਼ਰਮਾ ਨੇ ਬੀਤੇ ਦਿਨੀਂ ਪਟਿਆਲਾ ਦੇ ਭਾਸ਼ਾ ਵਿਭਾਗ ਵਿੱਚ ਪੰਜਾਬੀ ਬੋਲੀ ਤੇ ਪੰਜਾਬੀ ਸਾਹਿਤਕਾਰ ਦੇ ਅਪਮਾਨ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਬੇਸ਼ੱਕ ਪੰਜਾਬੀ ਭਾਸ਼ਾ ਪ੍ਰਤੀ ਅਤੇ ਹਿੰਦੀ ਨੂੰ ਜਬਰੀ ਲਾਗੂ ਕਰਾਉਣ ਵਾਲੀ ਧਮਕੀ ਦੇਣ ਵਾਲੇ ਨੁਮਾਇੰਦਿਆਂ ਨੇ ਮਾਫੀ ਮੰਗ ਲਈ ਹੈ। ਪਰ ਮਾਫੀ ਮੰਗਣ ਨਾਲ ਮਾਮਲਾ ਨਹੀਂ ਨਿੱਬੜ ਜਾਂਦਾ, ਕਿਉਂਕਿ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਅਤੇ ਪੂਰੇ ਦੇਸ਼ ਦੀ ਭਾਸ਼ਾ ਬਣਾਉਣ ਵਾਲੀ ਜਿਹੜੀ ਮਨਸ਼ਾ ਪਟਿਆਲਾ ਭਾਸ਼ਾ ਵਿਭਾਗ ਦੇ ਮੰਚ ਤੋਂ ਪ੍ਰਗਟਾਈ ਗਈ, ਉਹੀ ਮਨਸ਼ਾ ਦੂਜੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਜ਼ਾਹਰ ਕਰ ਦਿੱਤੀ। ਇਸ ਲਈ ਚੰਡੀਗੜ੍ਹ ਪੰਜਾਬੀ ਮੰਚ ਮਾਂ ਬੋਲੀ ਪੰਜਾਬੀ ਅਤੇ ਹੋਰ ਖੇਤਰੀ ਭਾਸ਼ਾਵਾਂ ਖਿਲਾਫ ਇਸ ਗਿਣੀ ਮਿਥੀ ਸਾਜਿਸ਼ ਦੀ ਨਿੰਦਾ ਕਰਦਾ ਹੈ ਅਤੇ ਮਾਂ ਬੋਲੀ ਪੰਜਾਬੀ ਦੇ ਮਾਣ ਸਨਮਾਨ ਲਈ ਸਾਹਮਣੇ ਆ ਕੇ ਸੰਘਰਸ਼ ਕਰਨ ਵਾਲੀਆਂ ਧਿਰਾਂ ਤੇ ਨੁਮਾਇੰਦਿਆਂ ਦਾ ਵੀ ਧੰਨਵਾਦੀ ਹੈ।

Last Updated : Sep 19, 2019, 11:06 AM IST

ABOUT THE AUTHOR

...view details