ਚੰਡੀਗੜ੍ਹ:ਮੰਗਲਵਾਰ ਦੇਰ ਰਾਤ ਅਣਪਛਾਤੇ ਵਿਅਕਤੀ ਨੇ ਪੁਲਿਸ ਕੰਟਰੋਲ ਰੂਮ ਵਿਚ ਫੋਨ ਕੀਤਾ।ਫੋਨ ਉੱਤੇ ਜਾਣਕਾਰੀ ਦਿੱਤੀ ਲਾਰੇੈਂਸ ਬਿਸ਼ਨੋਈ ਗੈਂਗ ਦੇ ਖਾਸ ਗੈਂਗਸਟਰ ਸੰਪਤ ਨੇਹਰਾ ਦਾ ਵਕੀਲ ਬੋਲ ਰਿਹਾ ਹਾਂ। ਚੰਡੀਗੜ੍ਹ ਦੇ ਕਜਹੇੜੀ ਸਥਿਤ ਹੋਟਲ ਵਿਚ ਗੈਂਗ ਦੇ ਸ਼ੂਟਰ ਠਹਿਰੇ ਹੋਏ ਹਨ। ਉਹ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਨੂੰ ਮਾਰਨ ਦੀ ਸਾਜਿਸ਼ ਰਚ ਰਹੇ ਹਨ।
ਪੁਲਿਸ ਕੰਟਰੋਲ ਰੂਮ ਵਿਚ ਇਸ ਦੀ ਸੂਚਨਾ ਦੇ ਬਾਅਦ ਅੱਤਵਾਦੀ ਗਤੀਵਿਧੀਆ ਉਤੇ ਰੋਕ ਲਗਾਉਣ ਵਾਲੇ ਆਪਰੇਸ਼ਨ ਸੈੱਲ ਦੀ ਟੀਮ, ਕਰਾਈਮ ਬਰਾਂਚ ਦੀ ਟੀਮ, ਸੈਕਟਰ 36 ਥਾਣਾ ਦੇ ਐਸ ਐੱਚ ਓ ਅਤੇ ਭਾਰੀ ਪੁਲਿਸ ਫੋਰਸ ਨੇ ਹੋਟਲ ਨੂੰ ਘੇਰਾਬੰਦੀ ਕਰ ਲਈ।ਜਦੋਂ ਹੋਟਲ ਦੀ ਚੈਕਿੰਗ ਕੀਤੀ ਗਈ ਤਾਂ ਕੁੱਝ ਨਹੀਂ ਮਿਲਿਆ।ਕਾਲ ਕਰਨ ਵਾਲੇ ਵਿਅਕਤੀ ਦਾ ਮੋਬਾਈਲ ਨੰਬਰ ਵੀ ਸਵਿੱਚ ਆਫ਼ ਸੀ। ਪੁਲਿਸ ਨੇ ਨੰਬਰ ਟਰੇਸ ਕਰ ਕੱਢਿਆ ਤਾਂ ਉਹ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਵਿਅਕਤੀ ਦੇ ਨਾਮ ਉਤੇ ਰਜਿਸਟਰਡ ਨਿਕਲਿਆ।
ਇਸ ਤੋਂ ਬਾਅਦ ਪੁਲਿਸ ਨੇ ਕਾਲ ਕਰਨ ਵਾਲੇ ਵਿਅਕਤੀ ਨੂ੍ੰ ਲੱਭ ਲਿਆ। ਪੁਲਿਸ ਦੀ ਜਾਂਚ ਵਿਚ ਕਾਲ ਕਰਨ ਵਾਲਾ ਵਿਅਕਤੀ ਮਾਨਸਿਕ ਰੋਗੀ ਨਿਕਲਿਆ।ਪੁਲਿਸ ਅਧਿਕਾਰੀ ਇਸ ਦਾਅਵੇ ਦੇ ਬਾਵਜੂਦ ਕਾਲ ਕਰਨ ਵਾਲੇ ਦਾ ਨਾਮ ਦੱਸਣ ਤੋਂ ਇਨਕਾਰ ਕਰ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਚਲ ਰਹੀ ਹੈ।
ਫੇਸਬੁਕ ਉਤੇ ਮਿਲੀ ਸੀ ਐਸ ਐਸ ਪੀ ਨੂੰ ਧਮਕੀ
ਐੱਸ.ਐੱਸ ਪੀ ਕੁਲਦੀਪ ਸਿੰਘ ਚਾਹਲ ਨੂੰ ਪਹਿਲਾ ਵੀ ਸੋਸ਼ਲ ਮੀਡੀਆ ਉਤੇ ਧਮਕੀ ਮਿਲ ਚੁੱਕੀ ਹੈ।ਭਾਵੁੇ ਧਮਕੀ ਵਾਲੀ ਪੋਸਟ ਬਾਅਦ ਵਿਚ ਹਟਾ ਦਿੱਤੀ ਗਈ ਸੀ।ਪੋਸਟ ਵਿਚ ਲਿਖਿਆ ਸੀ ਕਿ ਆਪ ਲਾਰੇਂਸ ਬਿਸ਼ਨੋਈ ਭਾਈ ਨੂੰ ਚੰਡੀਗੜ੍ਹ ਲਾਉਣ ਦੀ ਤਿਆਰੀ ਹੋ ਰਹੀ ਹੈ ਪਰ ਭਾਈ ਦੇ ਮਿਲ ਵਿਚ ਹੈ ਕਿ ਇਹ ਲੋਕ ਉਸਦਾ ਇਨਕਾਉਂਟਰ ਨਾ ਕਰ ਦੇਣ।ਇਸ ਪੋਸਟ ਵਿਚ ਕੁਲਦੀਪ ਚਾਹਲ ਨੂੰ ਧਮਕੀ ਦਿੱਤੀ ਸੀ ਜੇਕਰ ਬਿਸ਼ਨੋਈ ਨੂੰ ਕੁੱਝ ਵੀ ਹੋਇਆ ਤਾਂ ਇਹ ਸੋਚ ਲੈਣਾ ਕਿ ਉਸਦਾ ਬਦਲਾ ਅਸੀਂ ਕਿਵੇ ਲਵਾਂਗੇ।