ਪੰਜਾਬ

punjab

ETV Bharat / state

ਬੰਬ ਦੀ ਧਮਕੀ ਤੋਂ ਬਾਅਦ ਅਲਾਂਤੇ ਮਾਲ ਕਰਵਾਇਆ ਖ਼ਾਲੀ - ਅਲਾਂਤੇ ਮਾਲ ਕਰਵਾਇਆ ਖ਼ਾਲੀ

15 ਅਗਸਤ ਦੇ ਚੱਲਦਿਆਂ ਚੰਡੀਗੜ੍ਹ ਸ਼ਹਿਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸੁਰੱਖਿਆ ਨੂੰ ਧਿਆਨ ਹਿੱਤ ਰੱਖਦਿਆਂ ਅਲਾਂਤੇ ਮਾਲ ਵਿਖੇ ਮੌਕ ਡਰਿੱਲ ਕਰ ਕੇ ਉਸ ਨੂੰ ਖ਼ਾਲੀ ਕਰਵਾਇਆ ਗਿਆ।

ਅਲਾਂਤੇ ਮਾਲ ਕਰਵਾਇਆ ਖ਼ਾਲੀ, ਧਮਾਕੇ ਦਾ ਖ਼ਦਸ਼ਾ

By

Published : Aug 12, 2019, 4:20 PM IST

ਚੰਡੀਗੜ੍ਹ : ਅੱਜ ਈਦ ਦਾ ਵੀ ਤਿਉਹਾਰ ਹੈ ਅਤੇ ਸੁਤੰਤਰਤਾ ਦਿਹਾੜੇ ਵਿੱਚ ਵੀ 2 ਦਿਨ ਹੀ ਬਾਕੀ ਹਨ। ਦੇਸ਼ ਵਿੱਚ ਹਰ ਪਾਸੇ ਪੁਲਿਸ ਦੀ ਸੁਰੱਖਿਆ ਦਾ ਸਖ਼ਤ ਪਹਿਰਾ ਹੈ। ਇਸੇ ਦੇ ਮੱਦੇਨਜ਼ਰ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਪੁਲਿਸ ਛਾਣਬੀਣ ਕਰ ਰਹੀ ਹੈ।

ਵੇਖੋ ਵੀਡੀਓ।

ਤਾਜਾ ਮਾਮਲਾ ਚੰਡੀਗੜ੍ਹ ਦੇ ਮਸ਼ਹੂਰ ਅਲਾਂਤੇ ਮਾਲ ਦਾ ਹੈ। ਜਿਥੇ ਮਾਲ ਵਿੱਚ ਘੁੰਮਣ ਆਏ ਲੋਕਾਂ ਵਿੱਚ ਇੱਕ-ਦਮ ਹਫ਼ੜਾ-ਦਫ਼ੜੀ ਮੱਚ ਗਈ। ਦਰਅਸਲ ਮਾਲ ਵਿੱਚ ਇੱਕ ਬੰਬ ਦੀ ਸੂਚਨਾ ਜਾਰੀ ਕੀਤੀ ਗਈ ਜਿਸ ਤੋਂ ਲੋਕਾਂ ਨੂੰ ਭਾਜੜ ਮੱਚ ਗਈ। ਸਮਾਂ ਰਹਿੰਦਿਆਂ ਹੀ ਜਲਦ ਤੋਂ ਜਲਦ ਅਲਾਂਤੇ ਮਾਲ ਨੂੰ ਖਾਲੀ ਕਰਵਾਇਆ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਇਹ ਇੱਕ ਮੌਕ ਡਰਿੱਲ ਸੀ ਪਰ ਇਸ ਬਾਬਤ ਆਮ ਲੋਕਾਂ ਨੂੰ ਨਹੀਂ ਦੱਸਿਆ ਗਿਆ ਸੀ।

ਚੰਡੀਗੜ੍ਹ ਪੁਲਿਸ ਨੇ ਦੱਸਿਆ ਕਿ ਇਹ ਮੌਕ ਡਰਿੱਲ ਆਉਣ ਵਾਲੀ 15 ਅਗਸਤ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੱਸਣ ਲਈ ਕੀਤੀ ਗਈ ਹੈ।

ABOUT THE AUTHOR

...view details