ਚੰਡੀਗੜ੍ਹ: ਪੰਜਾਬੀ ਗਾਇਕ ਮਨਕੀਰਤ ਔਲਖ ਦੀ ਗੱਡੀ ਚੰਡੀਗੜ੍ਹ ਪੁਲਿਸ ਨੇ ਜ਼ਬਤ ਕਰ ਲਈ ਹੈ। ਦੱਸ ਦੇਈਏ ਕਿ ਬੀਤੀ ਰਾਤ ਉੱਚੀ ਆਵਾਜ਼ 'ਚ ਗਾਣੇ ਵਜਾਉਣ ਤੇ ਕਾਰ ਦੇ ਕਾਗਜ਼ ਪੱਤਰ ਪੂਰੇ ਨਾ ਹੋਣ ਕਾਰਨ ਕਾਰ ਨੂੰ ਜ਼ਬਤ ਕੀਤਾ ਗਿਆ ਹੈ। ਸੈਕਟਰ-49 ਥਾਣਾ ਇੰਚਾਰਜ ਮੁਤਾਬਕ ਗੱਡੀ ਮਨਕੀਰਤ ਔਲਖ ਦੇ ਚਾਚੇ ਦਾ ਮੁੰਡਾ ਸਿਮਰਤ ਸਿੰਘ ਸੰਧੂ ਚਲਾ ਰਿਹਾ ਸੀ।
ਜਾਣੋ ਕਿਉਂ, ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਕਾਰ ਹੋਈ ਜ਼ਬਤ - ਇੰਪਾਊਂਡ ਕਾਰ
ਪੰਜਾਬੀ ਗਾਇਕ ਮਨਕੀਰਤ ਔਲਖ ਦੀ ਗੱਡੀ ਚੰਡੀਗੜ੍ਹ ਪੁਲਿਸ ਨੇ ਜ਼ਬਰ ਕਰ ਲਈ ਹੈ। ਜਾਣਕਾਰੀ ਮੁਤਾਬਕ ਉੱਚੀ ਆਵਾਜ਼ 'ਚ ਗਾਣੇ ਵਜਾਉਣ ਤੇ ਕਾਰ ਦੇ ਕਾਗਜ਼ ਪੂਰੇ ਨਾ ਹੋਣ ਕਾਰਨ ਕਾਰ ਨੂੰ ਜ਼ਬਤ ਕੀਤਾ ਗਿਆ ਹੈ।
ਜਾਣੋ ਕਿਉਂ, ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਕਾਰ ਹੋਈ ਜ਼ਬਤ
ਇਹ ਗੱਡੀ ਮਨਕੀਰਤ ਔਲਖ ਦੇ ਨਾਂਅ 'ਤੇ ਰਜਿਸਟਰਡ ਹੈ, ਜਿਸ ਦੀ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਨੂੰ ਮੋਹਾਲੀ ਦਾ ਰਹਿਣ ਵਾਲਾ ਸਿਮਰਤ ਸੰਧੂ ਚਲਾ ਰਿਹਾ ਸੀ।
ਦੱਸ ਦੇਈਏ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪਿਛਲੇ ਮਹੀਨੇ ਇੱਕ ਆਰਡਰ ਜਾਰੀ ਕੀਤਾ ਸੀ। ਇਸ ਵਿੱਚ ਲੌਕਡਾਊਨ ਦੌਰਾਨ ਜੇਕਰ ਕਿਸੇ ਦੀ ਗੱਡੀ ਜ਼ਬਤ ਹੁੰਦੀ ਹੈ ਤਾਂ ਉਸ ਨੂੰ 4 ਤੋਂ 5 ਦਿਨ ਬਾਅਦ ਹੀ ਸੈਕਟਰ-29 ਟ੍ਰੈਫਿਕ ਲਾਈਨ ਤੋਂ ਛੁਡਾਇਆ ਜਾ ਸਕਦਾ ਹੈ।