ਪੰਜਾਬ

punjab

By

Published : Jun 11, 2020, 4:34 PM IST

ETV Bharat / state

ਚੰਡੀਗੜ੍ਹ: SDM ਦੇ ਭਰੋਸੇ ਤੋਂ ਬਾਅਦ ਇਕਾਂਤਵਾਸ 'ਚ ਰਹਿ ਰਹੇ ਲੋਕਾਂ ਨੇ ਵਾਪਸ ਲਈ ਭੁੱਖ ਹੜਤਾਲ

ਚੰਡੀਗੜ੍ਹ ਦੇ ਸੈਕਟਰ 47 ਦੇ ਕਮਿਊਨਿਟੀ ਸੈਂਟਰ ਵਿੱਚ ਇਕਾਂਤਵਾਸ ਕੀਤੇ ਲੋਕਾਂ ਨੇ ਐਸਡੀਐਮ ਦੇ ਭਰੋਸੇ ਤੋਂ ਬਾਅਦ ਭੁੱਖ ਹੜਤਾਲ ਵਾਪਸ ਲੈ ਲਈ ਹੈ।

ਚੰਡੀਗੜ੍ਹ ਕਮਿਊਨਿਟੀ ਸੈਂਟਰ
ਚੰਡੀਗੜ੍ਹ ਕਮਿਊਨਿਟੀ ਸੈਂਟਰ

ਚੰਡੀਗੜ੍ਹ: ਕੁਝ ਦਿਨ ਪਹਿਲਾਂ ਸੈਕਟਰ 47 ਦੇ ਕਮਿਊਨਿਟੀ ਸੈਂਟਰ ਵਿੱਚ 61 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਸੀ। ਇਕਾਂਤਵਾਸ ਕੀਤੇ ਲੋਕਾਂ ਦੇ ਰਹਿਣ ਦਾ ਪ੍ਰਬੰਧ ਵਧੀਆ ਨਾ ਹੋਣ ਕਾਰਨ ਉਨ੍ਹਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਹੁਣ ਐਸਡੀਐਮ ਸੁਧਾਂਸ਼ੂ ਦੇ ਕਹਿਣ 'ਤੇ ਇਨ੍ਹਾਂ ਨੇ ਲੋਕਾਂ ਨੇ ਭੁੱਖ ਹੜਤਾਲ ਵਾਪਸ ਲੈ ਲਈ ਹੈ।

ਚੰਡੀਗੜ੍ਹ ਕਮਿਊਨਿਟੀ ਸੈਂਟਰ

ਇਕਾਂਤਵਾਸ ਕੀਤੇ ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਮਿਊਨਿਟੀ ਸੈਂਟਰ ਵਿੱਚ ਰੱਖਣ ਦੀ ਥਾਂ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿਣ ਦਾ ਪ੍ਰਬੰਧ ਕਰ ਦੇਣ। ਉਨ੍ਹਾਂ ਕਿਹਾ ਕਿ ਕਮਿਊਨਿਟੀ ਸੈਂਟਰ ਵਿੱਚ ਰਹਿਣ ਦੀ ਸਹੀ ਵਿਵਸਥਾ ਨਹੀਂ ਹੈ। ਬਾਥਰੂਮ ਗੰਦੇ ਪਏ ਹਨ ਅਤੇ ਪਾਣੀ ਵੀ ਸਾਫ਼ ਨਹੀਂ ਆਉਂਦਾ। ਸਫ਼ਾਈ ਦੀ ਕੋਈ ਵਿਵਸਥਾ ਨਹੀਂ ਹੈ। ਉਨ੍ਹਾਂ ਕਿਹਾ ਸੌਣ ਦੇ ਲਈ ਸਿਰਫ਼ ਇੱਕ ਹੀ ਚਾਦਰ ਮਿਲੀ ਹੈ, ਉਹ ਵੀ ਗੰਦੀ ਹੈ।

ਇਹ ਵੀ ਪੜੋ: ਕੋਰੋਨਾ ਸੰਕਟ ਨੇ ਭਾਰਤ ਨੂੰ ਆਤਮ-ਨਿਰਭਰ ਬਨਣ ਦਾ ਮੌਕਾ ਦਿੱਤਾ: ਪੀਐਮ ਮੋਦੀ

ਉਨ੍ਹਾਂ ਦੱਸਿਆ ਕਿ ਮਹਿਲਾਵਾਂ ਅਤੇ ਪੁਰਸ਼ਾਂ ਲਈ ਸਿਰਫ ਇੱਕ ਹੀ ਬਾਥਰੂਮ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਚੰਗਾ ਉਨ੍ਹਾਂ ਨੂੰ ਘਰ ਦੇ ਵਿੱਚ ਇਕਾਂਤਵਾਸ ਦੇ ਲਈ ਭੇਜ ਦਿੱਤਾ ਜਾਵੇ। ਇਸ ਵਿਰੋਧ ਦੇ ਵਿੱਚ ਲੋਕ ਹੜਤਾਲ 'ਤੇ ਸਨ। ਇਸ ਦੀ ਜਾਣਕਾਰੀ ਲੱਗਦਿਆਂ ਹੀ ਸਿਟੀ ਦੇ ਐਸਡੀਐਮ ਸੁਧਾਂਸ਼ੂ ਗੌਤਮ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਤੇ ਕਿਹਾ ਕਿ ਅਧਿਕਾਰੀਆਂ ਦੇ ਨਾਲ ਚਰਚਾ ਕਰਕੇ ਦੋ ਦਿਨਾਂ ਵਿੱਚ ਫੈਸਲਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਹੜਤਾਲ ਵਾਪਸ ਲੈ ਲਈ। ਇਸ ਦੇ ਨਾਲ ਹੀ ਐਸਡੀਐਮ ਦੇ ਵੱਲੋਂ ਫ਼ੌਰੀ ਤੌਰ 'ਤੇ ਪੰਜ ਬੈੱਡ ਲਗਾਉਣ ਦੇ ਵੀ ਨਿਰਦੇਸ਼ ਦਿੱਤੇ।

ABOUT THE AUTHOR

...view details