ਚੰਡੀਗੜ੍ਹ: ਸ਼ਹਿਰ ਦੇ ਕਮਿਊਨਿਟੀ ਸੈਂਟਰ ਵਿੱਚ 17 ਮਾਰਚ ਤੋਂ 17 ਮਈ ਤੱਕ 403 ਪ੍ਰੋਗਰਾਮਾਂ ਦੀ ਬੁਕਿੰਗ ਹੋਈ ਸੀ ਜਿਸ ਵਿੱਚ ਚੰਡੀਗੜ੍ਹ ਨਗਰ ਨਿਗਮ ਨੂੰ 46 ਲੱਖ ਰੁਪਏ ਐਡਵਾਂਸ ਬੁਕਿੰਗ ਦੇ ਗਏ ਸੀ ਪਰ ਲੌਕਡਾਊਨ ਕਾਰਨ ਲੋਕਾਂ ਦੇ ਪ੍ਰੋਗਰਾਮ ਨਹੀਂ ਹੋ ਸਕੇ ਤੇ ਉਨ੍ਹਾਂ ਦਾ ਪੈਸਾ ਵੀ ਰਿਫੰਡ ਨਹੀਂ ਹੋ ਸਕਿਆ।
ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਵੀਕਾਂਤ ਸ਼ਰਮਾ ਨੇ ਦੱਸਿਆ ਕਿ ਜਿੰਨੇ ਵੀ ਲੋਕਾਂ ਦੇ ਪ੍ਰੋਗਰਾਮ ਸੀ ਉਨ੍ਹਾਂ ਨੂੰ ਐਮਸੀਵੀ ਓਐਸਡੀ ਬ੍ਰਾਂਚ ਫ਼ੰਡ ਰਿਫੰਡ ਦੇ ਲਈ ਏਜੰਡਾ ਤਿਆਰ ਕਰੇਗੀ। ਨਗਰ ਨਿਗਮ ਦੇ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਹੈ ਪਰ ਇਸ ਮਹਾਂਮਾਰੀ ਕਰਕੇ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ ਤੇ ਨਗਰ ਨਿਗਮ ਦੀ ਬੈਠਕ ਦੇ ਵਿੱਚ ਇਸ ਮਤੇ ਨੂੰ ਪਾਸ ਕੀਤਾ ਜਾਵੇਗਾ।