ਚੰਡੀਗੜ੍ਹ: ਚੰਡੀਗੜ੍ਹ ਸ਼ਹਿਰ ਵਿੱਚ ਅੱਜ ਨਵੇਂ ਮੇਅਰ ਦੀ ਚੋਣ ਨੂੰ ਲੈ ਕੇ ਵੋਟਿੰਗ ਹੋਈ ਜਿਸ ਵਿੱਚ ਭਾਜਪਾ ਦੀ ਰਾਜਬਾਲਾ ਮਲਿਕ ਨੇ 22 ਵੋਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਉਹ ਚੰਡੀਗੜ੍ਹ ਦੀ ਨਵੀਂ ਮੇਅਰ ਬਣ ਗਈ ਹੈ। ਇਸ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਣੇ ਗਏ। ਨਗਰ ਨਿਗਮ ਦੇ ਸੱਤਾਧਾਰੀ ਭਾਜਪਾ ਦਾ ਬਹੁਮਤ ਹੈ ਤੇ ਉਸ ਕੋਲ ਨਗਰ ਸਾਂਸਦ ਦੀਆਂ ਵੋਟਾਂ ਨੂੰ ਮਿਲਾ ਕੇ ਕੁੱਲ 22 ਵੋਟਾਂ ਸਨ, ਜਦਕਿ ਨਿਗਮ ਵਿੱਚ ਵਿਰੋਧੀ ਦਲ ਦੀ ਭੂਮਿਕਾ ਨਿਭਾ ਰਹੀ ਕਾਂਗਰਸ ਕੋਲ ਸਿਰਫ਼ 5 ਵੋਟਾਂ ਸਨ।
ਬਹੁਮਤ ਦੇ ਹਿਸਾਬ ਨਾਲ ਸਾਫ਼ ਜ਼ਾਹਰ ਹੀ ਸੀ ਕਿ ਨਵਾਂ ਮੇਅਰ ਭਾਜਪਾ ਦਾ ਹੀ ਹੋਵੇਗਾ। ਭਾਜਪਾ ਨੇ ਮੇਅਰ ਅਹੁਦੇ ਲਈ ਰਾਜ ਬਾਲਾ ਮਲਿਕ ਨੂੰ ਉਮੀਦਵਾਰ ਬਣਾਇਆ ਜਿਸ ਨੇ ਜਿੱਤ ਹਾਸਲ ਕਰ ਲਈ ਹੈ। ਹੁਣ ਨਵਾਂ ਮੇਅਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਲਈ ਚੋਣਾਂ ਕਰਵਾਏਗੀ।
ਦੱਸ ਦਈਏ ਕਿ ਭਾਜਪਾ ਵਲੋਂ ਸੀਨੀਅਰ ਡਿਪਟੀ ਮੇਅਰ ਲਈ ਰਵੀ ਸ਼ਰਮਾ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਜਗਤਾਰ ਜੱਗਾ ਨੂੰ ਚੁੱਣਿਆ ਹੈ। ਕਾਂਗਰਸ ਵਲੋਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਸ਼ੀਲਾ ਫੂਲ ਸਿੰਘ ਅਤੇ ਡਿਪਟੀ ਮੇਅਰ ਲਈ ਰਵਿੰਦਰ ਕੌਰ ਗੁਜਰਾਲ ਨੂੰ ਖੜ੍ਹਾ ਕੀਤਾ ਗਿਆ ਹੈ।
ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਦੀ ਲਗਭਗ ਜਿੱਤ ਤੈਅ ਹੈ, ਪਰ ਕ੍ਰਾਸ ਵੋਟਿੰਗ ਰੋਕਣ ਲਈ ਅਤੇ ਕੌਂਸਲਰਾਂ ਨੂੰ ਇਕਜੁੱਟ ਰੱਖਣ ਲਈ ਬੈਠਕਾਂ ਦਾ ਦੌਰ ਜਾਰੀ ਰਿਹਾ ਹੈ। ਪਹਿਲਾਂ ਭਾਜਪਾ ਮੁੱਖ ਦਫ਼ਤਰ ਵਿੱਚ ਸੰਸਦ ਮੈਂਬਰ ਕਿਰਨ ਖੇਰ, ਪਾਰਟੀ ਪ੍ਰਧਾਨ ਸੰਜੇ ਟੰਡਨ ਅਤੇ ਮਹਾਮੰਤਰੀ ਦਿਨੇਸ਼ ਨੇ ਨਿਰਦੇਸ਼ ਦਿੱਤੇ। ਫਿਰ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟੜ ਦੀ ਰਿਹਾਇਸ਼ ਉੱਤੇ ਬੁਲਾਇਆ ਗਿਆ ਤੇ ਉੱਥੇ ਵੀ ਚੰਡੀਗੜ੍ਹ ਵਿੱਚ ਪਾਰਟੀ ਦੀ ਸਾਖ਼ ਬਚਾਉਣ ਦੇ ਨਿਰਦੇਸ਼ ਦਿੱਤੇ ਗਏ।
ਇਹ ਵੀ ਪੜ੍ਹੋ: ਪੱਤਰਕਾਰ ਗੌਰੀ ਲੰਕੇਸ਼ ਦਾ ਕਾਤਲ ਧਨਬਾਦ ਤੋਂ ਗ੍ਰਿਫ਼ਤਾਰ