ਚੰਡੀਗੜ:ਚੰਡੀਗੜ੍ਹ ਸੈਕਟਰ 34 ਵਿਚ ਈਵੀ ਐਕਸਪੋ ਦਾ ਆਗਾਜ਼ ਕੀਤਾ ਗਿਆ। ਜਿਸ ਦੇ ਵਿਚ ਇਲੈਕਟ੍ਰਿਕ ਵਾਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਹ ਪ੍ਰਦਰਸ਼ਨੀ 3 ਫਰਵਰੀ ਤੋਂ ਸ਼ੁਰੂ ਹੋ ਕੇ 5 ਫਰਵਰੀ ਤੱਕ ਚੱਲੇਗੀ। ਜਿਸ ਦੇ ਵਿਚ ਆਟੋ ਮੋਬਾਈਲ ਨਾਲ ਸਬੰਧਤ ਨਾਮੀ ਕੰਪਨੀਆਂ ਨੇ ਹਿੱਸਾ ਲਿਆ।
ਇਲੈਕਟ੍ਰਿਕ ਵਾਹਨਾਂ ਦੀ ਖਰੀਦ ਲਈ ਲੋਕਾਂ ਨੂੰ ਪ੍ਰੋਤਸਾਹਿਤ ਕਰਨਾ:ਇਸ ਪ੍ਰਦਰਸ਼ਨੀ ਦਾ ਮਕਸਦ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਲਈ ਲੋਕਾਂ ਨੂੰ ਪ੍ਰੇਰਨਾ ਹੈ। ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਪੀਐਚਡੀ ਚੈਂਬਰ ਆਫ ਕਾਮਰਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬਾ ਸਰਕਾਰਾਂ ਨੂੰ ਲੋਕਾਂ ਨੂੰ ਈਵੀ ਦੀ ਖਰੀਦ ਅਤੇ ਸਪੇਅਰ ਪਾਰਟਸ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪੀਐਚਡੀ ਚੈਂਬਰ ਆਫ ਕਾਮਰਸ ਦਾ ਕਹਿਣਾ ਹੈ ਕਿ ਇਸਦਾ ਉਦੇਸ਼ ਗ੍ਰੀਨ ਮੋਬੀਲਿਟੀ ਈਕੋਸਿਸਟਮ ਵਿਚ ਟਰਾਂਸਪੋਰਟ ਸੈਕਟਰ ਨੂੰ ਵਧਾਵਾ ਦੇਣਾ। ਈਵੀ ਦਾ ਇਕ ਫਾਇਦਾ ਇਹ ਵੀ ਹੈ ਕਿ ਇਹ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਂਦੇ ਹਨ।
ਦੋ ਪਹੀਆ, 3 ਪਹੀਆ ਅਤੇ ਚਾਰ ਪਹੀਆ ਵਾਹਨ ਦੀ ਲੱਗੀ ਪ੍ਰਦਰਸ਼ਨੀ :ਇਸ ਪ੍ਰਦਰਸ਼ਨੀ ਵਿਚ ਦੋ ਪਹੀਆ, 3 ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਾਈਕਲ ਤੋਂ ਲੈ ਕੇ ਈਵੀ ਬੱਸ ਤੱਕ ਸਾਰੇ ਵਾਹਨ ਇਸ ਪ੍ਰਦਰਸ਼ਨੀ ਵਿਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਲੋਕ ਇਲੈਕਟ੍ਰਿਕ ਵਾਹਨਾਂ ਨੂੰ ਵੇਖਣ ਲਈ ਇਸ ਪ੍ਰਦਰਸ਼ਨੀ ਵਿਚ ਪਹੁੰਚ ਰਹੇ ਹਨ।