ਚੰਡੀਗੜ੍ਹ: ਸਿਟੀ ਬਿਊਟੀਫੁਲ ਵਿੱਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਚੰਡੀਗੜ੍ਹ ਪੁਲਿਸ ਸ਼ੁਰੂ ਤੋਂ ਹੀ ਮੁਸਤੈਦ ਰਹੀ ਹੈ। ਹੁਣ ਤੱਕ ਹਜ਼ਾਰਾਂ ਵਾਹਨ ਇੰਪਾਊਂਡ ਕੀਤੇ ਜਾ ਚੁੱਕੇ ਹਨ ਅਤੇ ਕਈਆਂ ਉੱਤੇ ਕੇਸ ਵੀ ਦਰਜ ਹੋਇਆ ਹੈ।
ਇਸ ਬਾਰੇ ਚੰਡੀਗੜ੍ਹ ਦੇ ਡੀਜੀਪੀ ਸੰਜੇ ਬੇਨੀਵਾਲ ਨੇ ਈਟੀਵੀ ਭਾਰਤ ਦੇ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 1480 ਵਾਹਨ ਇੰਪਾਊਂਡ ਕੀਤੇ ਗਏ ਹਨ। ਇਸ ਤੋਂ ਇਲਾਵਾ 120 ਕੇਸ ਆਈਪੀਸੀ ਦੀ ਧਾਰਾ ਦੇ ਤਹਿਤ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਕੇਸ ਅਜਿਹਾ ਵੀ ਹੈ ਜੋ ਕਿ ਆਪਦਾ ਪ੍ਰਬੰਧਨ ਦੇ ਤਹਿਤ ਲਗਾਇਆ ਗਿਆ ਹੈ।
ਐਸਐਸਪੀ ਵੱਲੋਂ ਸੈਕਟਰ ਬੀ ਦੇ ਜਾਮਾ ਮਸਜਿਦ ਦੇ ਇਮਾਮ ਦੇ ਨਾਲ ਮੁਲਾਕਾਤ ਕਰਕੇ ਛੱਬੇ ਬਾਰਾਤ ਵਾਲੇ ਦਿਨ ਇਕੱਠ ਨਾ ਕਰਨ ਦੀ ਅਪੀਲ ਕੀਤੀ ਗਈ ਸੀ ਜਿਸ ਨੂੰ ਇਮਾਮ ਵੱਲੋਂ ਮੰਨ ਲਿਆ ਗਿਆ ਸੀ ਇਸ ਗੱਲ ਬਾਰੇ ਡੀਜੀਪੀ ਨੇ ਕਿਹਾ ਕਿ ਉਨ੍ਹਾਂ ਦਾ ਫੈਸਲਾ ਬਹੁਤ ਸ਼ਲਾਘਾਯੋਗ ਹੈ ਕਿਉਂਕਿ ਕਿਸੇ ਇੱਕ ਬੰਦੇ ਦੀ ਗਲਤੀ ਦੇ ਕਾਰਨ ਸਾਰੀ ਕੌਮ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵੀ ਗੱਲ ਇਮਾਮ ਨਾਲ ਹੋਈ ਹੈ ਤੇ ਉਨ੍ਹਾਂ ਕਿਹਾ ਕਿ ਉਹ ਵੀ ਹਿੰਦੁਸਤਾਨੀ ਹਨ ਅਤੇ ਸਾਰਿਆਂ ਤੋਂ ਉੱਤੇ ਦੇਸ਼ ਹੈ। ਉਨ੍ਹਾਂ ਦੱਸਿਆ ਕਿ ਸਾਰਾ ਦਿਨ ਪੁਲਿਸ ਵਾਲੇ ਫੀਲਡ ਵਿੱਚ ਕੰਮ ਕਰਦੇ ਹਨ ਇਸ ਲਈ ਉਨ੍ਹਾਂ ਨੂੰ ਵੀ ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਖਾਸ ਟ੍ਰੇਨਿੰਗ ਦਿੱਤੀ ਗਈ ਹੈ ਜਿਸ ਦੇ ਵਿੱਚ ਉਨ੍ਹਾਂ ਨੂੰ ਪੀਪੀਐੱਫ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।